ਰਾਜਸਥਾਨ ਦੇ ਜ਼ਾਇਕੇਦਾਰ ਪਕਵਾਨ ਹਨ ਬੇਹੱਦ ਲਾਜਵਾਬ!

ਏਜੰਸੀ

ਜੀਵਨ ਜਾਚ, ਯਾਤਰਾ

ਕਦੇ ਨਹੀਂ ਭੁਲੇਗਾ ਇਹਨਾਂ ਪਕਵਾਨਾਂ ਦਾ ਸੁਆਦ!

These delicious food must eat on rajasthan trip

ਰਾਜਸਥਾਨ:ਇਤਿਹਾਸਕ ਮਹਿਲਾਂ ਲਈ ਮਸ਼ਹੂਰ ਅਤੇ ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਪ੍ਰਦੇਸ਼ ਰਾਜਸਥਾਨ  ਆਪਣੇ ਵਿਸ਼ੇਸ਼ ਸੁਆਦੀ ਪਕਵਾਨਾਂ ਲਈ ਵੀ ਜਾਣਿਆ ਜਾਂਦਾ ਹੈ। ਰਾਜਸਥਾਨ ਵਿਚ ਤੁਹਾਨੂੰ ਖਾਣ ਦੀਆਂ ਕਈ ਕਿਸਮਾਂ ਮਿਲਣਗੀਆਂ। ਮਸਾਲੇਦਾਰ ਭੋਜਨ ਤੋਂ ਲੈ ਕੇ ਮਠਿਆਈ ਤੱਕ ਤੁਹਾਡੇ ਲਈ ਇੱਥੇ ਬਹੁਤ ਸਾਰੇ ਵਿਕਲਪ ਹਨ। ਆਓ ਜਾਣਦੇ ਹਾਂ ਇਸ ਵਾਰ ਰਾਜਸਥਾਨ ਦੀ ਯਾਤਰਾ ਦੀ ਯੋਜਨਾ ਬਣਾਉਣ ਵੇਲੇ ਕਿਹੜੇ ਪਕਵਾਨਾਂ ਦਾ ਸੁਆਦ ਚੱਖਣਾ ਹੈ।

ਦਾਲ-ਬਾਟੀ, ਚੁਰਮਾ ਰਾਜਸਥਾਨੀ ਭੋਜਨ ਦੀ ਪਛਾਣ ਹੈ। ਜੇ ਤੁਸੀਂ ਇੱਥੇ ਹੋ ਤਾਂ ਰਜਵਾੜਿਆਂ ਦੇ ਇਸ ਪਰਿਵਾਰਕ ਪਕਵਾਨ ਨੂੰ ਖਾਣਾ ਨਾ ਭੁੱਲੋ। ਇਸ ਵਿਚ ਦਾਲ, ਆਟੇ ਦੀ ਬਾਟੀ ਅਤੇ ਬਾਟੀ ਦਾ ਚੁਰਮਾ ਇਕ ਵੱਖਰੇ ਅੰਦਾਜ਼ ਵਿਚ ਪਰੋਇਆ ਜਾਂਦਾ ਹੈ। ਪਿਆਜ਼ ਦੀ ਕਚੌਰੀ ਮਸਾਲੇਦਾਰ ਸਨੈਕਸ ਹੈ ਅਤੇ ਰਾਜਸਥਾਨ ਦੇ ਹਰ ਢਾਬੇ ਅਤੇ ਰੈਸਟੋਰੈਂਟ ਵਿਚ ਮਿਲ ਜਾਂਦਾ ਹੈ। ਇਹ ਡਿਸ਼ ਹੁਣ ਉੱਤਰ ਭਾਰਤ ਵਿਚ ਵੀ ਪ੍ਰਸਿੱਧ ਹੋ ਗਈ ਹੈ।

ਇਸ ਡਿਸ਼ ਨੂੰ ਖੱਟੀ-ਮਿੱਠੀ ਇਮਲੀ ਚਟਨੀ ਦੇ ਨਾਲ ਸਰਵ ਕੀਤਾ ਜਾਂਦਾ ਹੈ। ਜੇ ਤੁਸੀਂ ਰਾਜਸਥਾਨ ਜਾਂਦੇ ਹੋ ਤਾਂ ਇਸ ਦਾ ਸੁਆਦ ਲੈਣਾ ਨਾ ਭੁੱਲੋ। ਘੇਵਰ ਰਾਜਸਥਾਨ ਦੀ ਇਕ ਪ੍ਰਸਿੱਧ ਮਿਠਆਈ ਹੈ ਜੋ ਆਟੇ, ਘਿਓ, ਪਨੀਰ ਅਤੇ ਚੀਨੀ ਦੀ ਚਾਸ਼ਨੀ ਨਾਲ ਬਣਾਈ ਜਾਂਦੀ ਹੈ। ਰਾਜਸਥਾਨ ਵਿਚ ਕੋਈ ਵੀ ਤਿਉਹਾਰ ਜਾਂ ਸ਼ੁਭ ਕਾਰਜ ਇਸ ਮਠਿਆਈ ਤੋਂ ਬਿਨਾਂ ਅਧੂਰਾ ਹੈ। ਇੱਥੇ ਘੇਵਰ ਦੀਆਂ 10 ਤੋਂ ਵੱਧ ਕਿਸਮਾਂ ਮਿਲਦੀਆਂ ਹਨ।

ਗੁੱਟੇ ਦੀ ਸਬਜ਼ੀ ਬਹੁਤ ਮਸ਼ਹੂਰ, ਬਣਾਉਣ ਵਿਚ ਅਸਾਨ ਅਤੇ ਬਹੁਤ ਸਵਾਦ ਹੁੰਦੀ ਹੈ। ਇਸ ਨੂੰ ਬਣਾਉਣ ਲਈ ਵੇਸਣ ਦੇ ਆਟੇ ਦੇ ਗੱਟੇ ਬਣਾਏ ਜਾਂਦੇ ਹਨ ਇਸ ਨੂੰ ਕਰੀ ਵਿਚ ਪਾਇਆ ਜਾਂਦਾ ਹੈ। ਡਿਸ਼ ਬਾਜਰੇ ਦੀ ਰੋਟੀ ਨਾਲ ਬਹੁਤ ਸਵਾਦ ਲੱਗਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।