ਓਟਸ ਨਾਲ ਲਿਆ ਜਾ ਸਕਦਾ ਹੈ ਵੱਖ ਵੱਖ ਪਕਵਾਨਾਂ ਦਾ ਸਵਾਦ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕਈ ਪੱਖਾਂ ਤੋਂ ਗੁਣਕਾਰੀ ਹੁੰਦੇ ਹਨ ਓਟਸ

Creative Ways Of Cooking With Fibre-Rich Oats

ਨਵੀਂ ਦਿੱਲੀ: ਓਟਸ ਤੁਹਾਡੀ ਸਿਹਤ ਅਤੇ ਸਵਾਦ ਦੋਵਾਂ ਲਈ ਵਧੀਆ ਹੁੰਦੇ ਹਨ। ਸਵੇਰੇ ਨਾਸ਼ਤੇ ਵਿਚ ਓਟਸ ਖਾਣ ਜਿੱਥੇ ਤੁਹਾਡੇ ਦਿਨ ਦੀ ਇਕ ਸਿਹਤਮੰਦ ਸ਼ੁਰੂਆਤ ਹੁੰਦੀ ਹੈ ਉੱਥੇ ਹੀ ਤੁਸੀਂ ਅਪਣਾ ਸਮਾਂ ਵੀ ਬਚਾ ਸਕਦੇ ਹੋ। ਓਟਸ ਵਿਚ ਘੁਲਣਸ਼ੀਲ ਫਾਇਬਰ ਹੁੰਦੇ ਹਨ ਜੋ ਤੁਹਾਡੇ ਪੇਟ ਵਿਚ ਪਾਣੀ ਵਿਚ ਸੋਧ ਕਰ ਕੇ ਜੈਲ ਰੂਪ ਵਿਚ ਬਦਲ ਜਾਂਦੇ ਹਨ। ਇਹ ਜੈਲ ਫੁਲਣ ਨਾਲ ਭੁੱਖ ਵੀ ਘਟ ਲੱਗਦੀ ਹੈ।

ਨਾਸ਼ਤੇ ਲਈ ਓਟ ਵਧੀਆ ਮੰਨੇ ਗਏ ਹਨ ਕਿਉਂ ਕਿ ਇਸ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਦੇ ਨਿਰਮਾਣ ਲਈ ਜ਼ਰੂਰੀ ਹੁੰਦਾ ਹੈ। ਇਹ ਸ਼ੂਗਰ ਨੂੰ ਸੰਤੁਲਿਤ ਰੱਖਦਾ ਹੈ ਅਤੇ ਇੰਸੁਲਿਨ ਦੇ ਸਪਾਈਕਸ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਫੈਟ ਵੀ ਨਿਯੰਤਰਣ ਵਿਚ ਰਹਿੰਦਾ ਹੈ। ਇਸ ਨੂੰ ਵਿਗਿਆਨਿਕ ਰੂਪ ਤੋਂ ਏਵੈਨਾ ਸਤੀਵਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ।

ਓਟਸ ਨੂੰ ਹਿੰਦੀ ਵਿਚ ਜਈ ਕਿਹਾ ਜਾਂਦਾ ਹੈ। ਇਹ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿਚ ਉਗਾਇਆ ਜਾਂਦਾ ਹੈ। ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਓਟਸ ਲੋਕਾਂ ਨੂੰ ਬੇਹੱਦ ਪਸੰਦ ਹੁੰਦਾ ਹੈ। ਇਸ ਨਾਲ ਕਈ ਪ੍ਰਕਾਰ ਦੀਆਂ ਚੀਜਾਂ ਬਣਾਈਆਂ ਜਾ ਸਕਦੀਆਂ ਹਨ। ਓਟਸ ਦੇ 100 ਗ੍ਰਾਮ ਵਾਲੇ ਹਿੱਸੇ ਵਿਚ 4 ਗ੍ਰਾਮ ਬੀਟਾ ਗਲੂਕਾਨ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਅਤੇ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ।

ਇਸ ਦੇ ਭਾਗਾਂ ਵਿਚ 11 ਗ੍ਰਾਮ ਖ਼ੁਰਾਕ ਫਾਈਬਰ, 16.9 ਗ੍ਰਾਮ ਪ੍ਰੋਟੀਨ ਅਤੇ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ ਅਤੇ ਪੋਟੇਸ਼ੀਅਮ ਸਮੇਤ ਕਈ ਪ੍ਰਕਾਰ ਦੇ ਪੋਸ਼ਕ ਤੱਤਾਂ ਦੀ 389 ਕੈਲੋਰੀ ਹੁੰਦੀ ਹੈ। ਓਟਸ ਦਾ ਸੇਵਨ ਦਿਲ ਦੇ ਰੋਗਾਂ ਲਈ ਚੰਗਾ ਹੁੰਦਾ ਹੈ ਇਸ ਨਾਲ ਦਿਲ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਓਟਸ ਵਿਚ ਮੌਜੂਦ ਬੀਟਾ-ਗਲੂਕਨ ਬਲੱਡ ਸ਼ੂਗਰ ਅਤੇ ਇੰਸੁਲਿਨ ਦੇ ਪੱਧਰ ਨੂੰ ਨਿਯੰਤਰਣ ਵਿਚ ਰੱਖਦਾ ਹੈ।

ਇਸ ਨਾਲ ਪਾਚਨ ਪ੍ਰਕਿਰਿਆ ਨੂੰ ਸਹੀ ਰਹਿੰਦੀ ਹੈ। ਇਸ ਨਾਲ ਭਾਰ ਵੀ ਘਟ ਹੁੰਦਾ ਹੈ। ਅਪਣੇ ਸਵੇਰ ਦੇ ਖਾਣੇ ਵਿਚ ਫਲਾਂ ਨਾਲ ਓਟਸ ਦੀ ਸਮੂਦੀ ਜੋੜਨਾ ਤੁਹਾਡੇ ਨਾਸ਼ਤੇ ਦੇ ਫਾਈਬਰ ਦੀ ਮਾਤਰਾ ਨੂੰ ਵਧਾਉਣ ਦਾ ਚੰਗਾ ਤਰੀਕਾ ਹੈ। ਇਸ ਦੇ ਲਈ ਓਟਸ, ਦਹੀਂ, ਦੁੱਧ, ਫਲ ਦਾ ਮਿਸ਼ਰਣ ਬਣਾਉਂਦਾ ਪੈਂਦਾ ਹੈ। ਸਿਹਤਮੰਦ ਅਤੇ ਪੌਸ਼ਟਿਕ ਓਟਸ ਦੀ ਰੋਟੀ ਲਈ ਆਟੇ ਵਿਚ ਗ੍ਰਾਉਂਡ ਓਟਸ ਵੀ ਮਿਲਾਇਆ ਜਾਂਦਾ ਹੈ।