ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਇਨ੍ਹਾਂ ਏਅਰਪੋਰਟ ਦੀ ਖੂਬਸੂਰਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਇਕ ਦੇਸ਼ ਤੋਂ ਦੂਸਰੇ ਦੇਸ਼ ਘੁੰਮਣ ਜਾਣਾ ਹੋਵੇ ਤਾਂ ਏਅਰਪੋਰਟ ਤੋਂ ਹਵਾਈ ਜਹਾਜ਼ 'ਚ ਜਾਣਾ ਪੈਂਦਾ ਹੈ। ਹਵਾਈ ਜਹਾਜ਼ 'ਚ ਘੰਟੇ ਲੰਬਾ ਸਫਰ ਵੀ ਆਰਾਮ ਨਾਲ ਕੀਤਾ ਜਾ ...

Airports

ਇਕ ਦੇਸ਼ ਤੋਂ ਦੂਸਰੇ ਦੇਸ਼ ਘੁੰਮਣ ਜਾਣਾ ਹੋਵੇ ਤਾਂ ਏਅਰਪੋਰਟ ਤੋਂ ਹਵਾਈ ਜਹਾਜ਼ 'ਚ ਜਾਣਾ ਪੈਂਦਾ ਹੈ। ਹਵਾਈ ਜਹਾਜ਼ 'ਚ ਘੰਟੇ ਲੰਬਾ ਸਫਰ ਵੀ ਆਰਾਮ ਨਾਲ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਨਾਲ ਤਕਨੀਕ 'ਚ ਲਗਾਤਾਰ ਸੁਧਾਰ ਆਉਂਦਾ ਜਾ ਰਿਹਾ ਹੈ ਉਥੇ ਲੋਕਾਂ ਦੀਆਂ ਮੁਸ਼ਕਲਾਂ ਵੀ ਘੱਟ ਹੋ ਰਹੀਆਂ ਹਨ। ਦੁਨੀਆ 'ਚ ਕੁਝ ਹਵਾਈ ਅੱਡਿਆਂ ਨੂੰ ਇੰਨੀ ਜ਼ਿਆਦਾ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਹੈ ਕਿ ਦੇਖਣ 'ਚ ਉਹ ਕਿਸੇ ਆਲੀਸ਼ਾਨ ਹੋਟਲ ਤੋਂ ਘੱਟ ਨਹੀਂ ਲਗਦੇ।

ਸਿੰਗਾਪੁਰ ਚਾਂਗੀ ਹਵਾਈ ਅੱਡਾ - ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ ਦੁਨੀਆਂ 'ਚ ਸੱਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ। ਇੱਥੇ ਹਵਾਈ ਅੱਡੇ ਦੇ ਬਾਹਰ ਬਣਿਆ ਗਾਰਡਨ ਬਹੁਤ ਚੰਗਾ ਲਗਦਾ ਹੈ। ਇਸ ਹਵਾਈ ਅੱਡੇ 'ਤੋਂ ਤੁਸੀਂ ਦੁਨੀਆਂ ਦੀ 200 ਥਾਵਾਂ 'ਤੇ ਸੈਰ ਕਰ ਸਕਦੇ ਹੋ।

ਟੋਕੀਓ ਅੰਤਰਰਾਸ਼ਟਰੀ ਹਵਾਈ ਅੱਡਾ - ਟੋਕੀਓ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਵੀ ਦੁਨੀਆਂ ਦੇ ਆਲੀਸ਼ਾਨ ਏਅਰਪੋਰਟਸ 'ਚ ਸ਼ਾਮਿਲ ਹੈ। ਇੱਥੇ ਹਰ ਸਾਲ 60 ਮਿਲੀਅਨ ਤੋਂ ਜ਼ਿਆਦਾ ਲੋਕ ਯਾਤਰਾ ਕਰਦੇ ਹਨ।

ਇੰਚਨ ਅੰਤਰਰਾਸ਼ਟਰੀ ਹਵਾਈ ਅੱਡਾ - ਇਹ ਏਅਰਪੋਰਟ ਦੱਖਣੀ ਕੋਰੀਆ ਦੇ ਸਭ ਤੋਂ ਵਿਅਸਥ ਹਵਾਈ ਅੱਡਿਆਂ 'ਚੋਂ ਇਕ ਹੈ। ਇਹ ਬਹੁਤ ਖੂਬਸੂਰਤ ਅਤੇ ਲਗਜਰੀ ਹੈ।

ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡਾ - ਇਥੇ ਯਾਤਰਾ ਕਰਨ ਦੇ ਨਾਲ-ਨਾਲ ਸੈਲਾਨੀ ਸ਼ਾਪਿੰਗ, ਪਾਰਟੀ, ਮਸਤੀ ਅਤੇ ਖਾਣ-ਪੀਣ ਦਾ ਮਜ੍ਹਾ ਲੈ ਸਕਦੇ ਹਨ।

ਮਿਊਨਿਖ ਹਵਾਈ ਅੱਡਾ - ਇਹ ਹਵਾਈ ਅੱਡਾ ਬਹੁਤ ਵੱਡਾ ਅਤੇ ਬਹੁਤ ਜ਼ਿਆਦਾ ਖੂਬਸੂਰਤ ਹੈ।