ਲਾਕਡਾਊਨ ਦੌਰਾਨ ‘ਸਪੈਸ਼ਲ ਯਾਤਰੀਆਂ’ ਲਈ ਚੱਲਣਗੀਆਂ ਟ੍ਰੇਨਾਂ...ਦੇਖੋ ਪੂਰੀ ਖ਼ਬਰ!
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉੱਤਰੀ ਅਤੇ ਪੂਰਬੀ ਸਰਹੱਦਾਂ ਤੇ ਆਪਰੇਸ਼ਨ...
ਨਵੀਂ ਦਿੱਲੀ: ਭਾਰਤੀ ਰੇਲਵੇ ਨੇ 3 ਮਈ ਤਕ ਯਾਤਰੀ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ ਪਰ ਕੁੱਝ ਸਪੈਸ਼ਲ ਯਾਤਰੀਆਂ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਸਕਦੀਆਂ ਹਨ। ਇਹ ਸਪੈਸ਼ਲ ਯਾਤਰੀ ਕੋਈ ਹੋਰ ਨਹੀਂ ਬਲਕਿ ਫ਼ੌਜ ਦੇ ਜਵਾਨ ਅਤੇ ਅਧਿਕਾਰੀ ਹਨ ਜਿਹਨਾਂ ਨੂੰ ਬੈਂਗਲੁਰੂ ਤੋਂ ਲੈ ਜਾ ਕੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿਚ ਸਥਿਤ ਉਹਨਾਂ ਦੀਆਂ ਪੋਸਟਾਂ ਤੇ ਛੱਡਿਆ ਜਾਵੇਗਾ।
ਦਰਅਸਲ ਫ਼ੌਜ ਦੇ ਕਰੀਬ 1200 ਜਵਾਨ ਅਤੇ ਅਫ਼ਸਰ ਬੈਂਗਲੁਰੂ ਵਿਚ ਹਨ ਅਤੇ ਉਹਨਾਂ ਨੇ ਇਸ ਮਹੀਨੇ ਅਪਣੀ ਡਿਊਟੀ ਤੇ ਤੈਨਾਤੀ ਲੈਣੀ ਹੈ। ਇਹ ਜਵਾਨ 21 ਦਿਨਾਂ ਦੇ ਲਾਕਡਾਊਨ ਦੇ ਚਲਦੇ ਫਸ ਗਏ ਸਨ ਪਰ ਹੁਣ ਕਿਉਂ ਕਿ ਲਾਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਅਜਿਹੇ ਵਿਚ ਜਵਾਨਾਂ ਨੂੰ ਡਿਊਟੀ ਤੇ ਪਹੁੰਚਾਉਣ ਲਈ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਟ੍ਰੇਨਾਂ ਦੇ ਰੱਦ ਹੋਣ ਦੇ ਚਲਦੇ ਫਸੇ ਹੋਏ ਜਵਾਨਾਂ ਨੂੰ ਡਿਊਟੀ ਤਕ ਪਹੁੰਚਣ ਲਈ ਰੱਖਿਆ ਵਿਭਾਗ, ਗ੍ਰਹਿ ਵਿਭਾਗ ਅਤੇ ਰੇਲ ਵਿਭਾਗ ਨੇ ਆਪਸੀ ਤਾਲਮੇਲ ਦੁਆਰਾ ਜਵਾਨਾਂ ਨੂੰ ਪਹੁੰਚਾਉਣ ਲਈ ਵਿਵਸਥਾ ਬਣਾਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਉਸ ਸਮੇਂ ਇਹ ਜਵਾਨ ਅਤੇ ਅਫ਼ਸਰ ਬੈਂਗਲੁਰੂ, ਬੇਲਗਾਮ ਅਤੇ ਸਿਕੰਦਰਾਬਾਦ ਵਿਚ ਸਥਿਤ ਟ੍ਰੈਨਿੰਗ ਸੈਂਟਰਸ ਵਿਚ ਤੈਨਾਤ ਸਨ, ਇਹ ਸੈਂਟਰ ਦੱਖਣੀ ਕਮਾਂਡ ਵਿਚ ਸਥਿਤ ਹਨ।
ਇਹਨਾਂ ਸਾਰੇ ਟ੍ਰੇਨਿੰਗ ਸੈਂਟਰਸ ਵਿਚੋਂ 300 ਤੋਂ 500 ਤੋਂ ਜ਼ਿਆਦਾ ਅਫ਼ਸਰਾਂ ਨੇ ਅਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਹੁਣ ਉਹਨਾਂ ਨੂੰ ਡਿਊਟੀ ਤੇ ਤੈਨਾਤ ਕੀਤਾ ਜਾਵੇਗਾ। ਸਰਕਾਰੀ ਸੂਤਰਾਂ ਦੇ ਮੁਕਾਬਲੇ ਜਵਾਨਾਂ ਨੂੰ ਪਹੁੰਚਾਉਣ ਲਈ ਜੰਮੂ ਤਵੀ ਅਤੇ ਗੁਹਾਟੀ ਲਈ ਦੋ ਟ੍ਰੇਨਾਂ ਚਲਾਈਆਂ ਜਾ ਸਕਦੀਆਂ ਹਨ। ਇਹ ਟ੍ਰੇਨਾਂ ਨਾਨ-ਏਸੀ ਹੋਣਗੀਆਂ।
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉੱਤਰੀ ਅਤੇ ਪੂਰਬੀ ਸਰਹੱਦਾਂ ਤੇ ਆਪਰੇਸ਼ਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹਨਾਂ ਜਵਾਨਾਂ ਨੂੰ ਟ੍ਰੇਨਾਂ ਦੁਆਰਾ ਭੇਜਿਆ ਜਾਵੇਗਾ। ਇਸ ਦੇ ਲਈ ਮਿਲਟਰੀ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਟ੍ਰੇਨ ਉੱਤਰੀ ਕਮਾਂਡ ਦੇ ਜਵਾਨਾਂ ਨੂੰ ਲੈ ਕੇ ਜਾਵੇਗੀ ਜੋ ਕਿ ਅੰਬਾਲਾ ਤੋਂ ਲੈ ਕੇ ਜੰਮੂ ਤਕ ਤਿੰਨ ਸਟੇਸ਼ਨਾਂ ਵਿਚ ਜਵਾਨਾਂ ਨੂੰ ਛੱਡੇਗੀ। ਇਹ ਟ੍ਰੇਨ 17 ਅਪ੍ਰੈਲ ਯਾਨੀ ਅੱਜ ਤੋਂ ਚੱਲੇਗੀ।
ਇਸ ਤੋਂ ਇਲਾਵਾ ਗੁਹਾਟੀ ਲਈ ਜਾਣ ਵਾਲੀ ਪੂਰਬੀ ਕਮਾਂਡ ਦੀ ਟ੍ਰੇਨ 18 ਅਪ੍ਰੈਲ ਨੂੰ ਨਿਕਲੇਗੀ ਜੋ ਕਿ ਹਾਵੜਾ ਤੋਂ ਹੁੰਦੇ ਹੋਏ ਗੁਹਾਟੀ ਜਾਵੇਗੀ। ਸੂਤਰਾਂ ਮੁਤਾਬਕ 21 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਇਹਨਾਂ ਜਵਾਨਾਂ ਨੂੰ ਭੇਜਿਆ ਜਾਵੇਗਾ। ਫ਼ੌਜ ਨੂੰ ਪੱਛਮੀ, ਉੱਤਰੀ ਅਤੇ ਪੂਰਬੀ ਕਮਾਂਡ ਵਿਚ ਭੇਜਿਆ ਜਾਵੇਗਾ।
ਰੋਜ਼ਾਨਾਂ ਚੱਲਣ ਵਾਲੀਆਂ ਟ੍ਰੇਨਾਂ ਦੇ ਉਲਟ ਇਹ ਵਿਸ਼ੇਸ਼ ਟ੍ਰੇਨਾਂ ਕੁੱਝ ਸਟੇਸ਼ਨਾਂ ਤੇ ਥੋੜੇ ਜ਼ਿਆਦਾ ਸਮੇਂ ਲਈ ਰੁਕਣਗੀਆਂ ਕਿਉਂ ਕਿ ਟ੍ਰੇਨਾਂ ਲੰਬੇ ਸਫ਼ਰ ਤੇ ਚਲਣਗੀਆਂ। ਦੋਵੇਂ ਹੀ ਸਪੈਸ਼ਲ ਟ੍ਰੇਨਾਂ ਵਿਚ ਪੈਂਟਰੀ ਕਾਰਾਂ ਵੀ ਹੋਣਗੀਆਂ। ਇਹੀ ਨਹੀਂ ਇਹਨਾਂ ਟ੍ਰੇਨਾਂ ਨੂੰ ਰੇਲਵੇ ਅਤੇ ਆਰਮੀ ਵੱਲੋਂ ਸੈਨੇਟਾਈਜ਼ਰ ਵੀ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।