Covid 19 : ਦੂਜੇ ਵਿਸ਼ਵ ਯੁੱਧ ਦੇ 99 ਸਾਲਾਂ ਬ੍ਰਾਜ਼ੀਲੀਅਨ ਫੌਜੀ ਨੇ ਜਿੱਤੀ ਕੋਰੋਨਾ ਤੋਂ ਜੰਗ
ਦੂਜੇ ਵਿਸ਼ਵ ਯੁੱਧ ਦੇ 99 ਸਾਲਾਂ ਬ੍ਰਾਜ਼ੀਲੀਅਨ ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਪੀੜਤ ਸਨ................
ਬ੍ਰਾਜ਼ੀਲ: ਦੂਜੇ ਵਿਸ਼ਵ ਯੁੱਧ ਦੇ 99 ਸਾਲਾਂ ਬ੍ਰਾਜ਼ੀਲੀਅਨ ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਪੀੜਤ ਸਨ ਨੂੰ ਆਰਮਡ ਫੋਰਸਿਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਉਹ ਹੁਣ ਪੂਰੀ ਤਰ੍ਹਾਂ ਨਾਲ ਤੰਦਰੁਸਤ ਹਨ।
ਜਦੋਂ ਤੋਂ ਕੋਰੋਨਾ ਵਾਇਰਸ ਦਾ ਡਰ ਪੂਰੀ ਦੁਨੀਆ ਵਿੱਚ ਫੈਲਿਆ ਹੈ, ਮਾਹਰ ਵੀ ਕਹਿੰਦੇ ਹਨ ਕਿ ਇਸ ਨਾਲ ਮੌਤ ਦਾ ਖਤਰਾ ਬਜ਼ੁਰਗਾਂ ਵਿੱਚ ਜਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਸ 99 ਸਾਲਾ ਵਿਅਕਤੀ ਨੇ ਕੋਰੋਨਾ ਨੂੰ ਹਰਾਇਆ।
ਅਤੇ ਅਸੰਭਵ ਨੂੰ ਵੀ ਸੰਭਵ ਬਣਾ ਦਿੱਤਾ। ਸਿਨਹੂਆ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ, “ਏਰਾਨੰਦੋ ਪਵੇਟਾ ਜੋ ਕਿ ਬ੍ਰਾਜ਼ੀਲ ਦੀ ਮੁਹਿੰਮ ਟੀਮ ਦਾ ਮੈਂਬਰ ਸੀ, ਕੋਵਿਡ -19 ਦੀ ਜਾਂਚ ਤੋਂ ਸੰਕਰਮਿਤ ਪਾਇਆ ਗਿਆ।
ਜਿਸ ਤੋਂ ਬਾਅਦ ਉਸ ਨੂੰ 6 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦਾ ਇਲਾਜ਼ ਕੀਤਾ ਗਿਆ, ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਸਨੂੰ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਗਈ।
ਪਿਛਲੇ ਸਾਲ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ 7 ਅਕਤੂਬਰ, 1920 ਨੂੰ ਜਨਮੇ ਦੂਜੇ ਵਿਸ਼ਵ ਯੁੱਧ ਦੇ ਨਾਇਕ ਰਹੇ ਏਰਾਨੰਦੋ ਨੂੰ ਉਹਨਾਂ ਦੀ ਸੇਵਾ ਲਈ ਮੈਡਲ ਆਫ਼ ਵਿਕਟਰੀ ਨਾਲ ਸਨਮਾਨਿਤ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।