ਇਸ ਸਾਲ ‘Pink City’ ਵਿਚ ਲਓ ਮੌਨਸੂਨ ਦਾ ਅਨੰਦ

ਏਜੰਸੀ

ਜੀਵਨ ਜਾਚ, ਯਾਤਰਾ

ਇਕ ਹੀ ਪਹਾੜੀ ਤੋਂ ਦਿਖਾਈ ਦਿੰਦੇ ਹਨ ਤਿੰਨ ਕਿਲ੍ਹੇ

Monsoon in jaipur what to enjoy there

ਨਵੀਂ ਦਿੱਲੀ: ਮਾਨਸੂਨ ਇਕ ਅਜਿਹਾ ਸੀਜ਼ਨ ਹੈ ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਮੌਸਮ ਦਾ ਆਨੰਦ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਲੋਕ ਲੈਂਦੇ ਹਨ। ਜੇ ਤੁਸੀਂ ਕਦੇ ਜੈਪੁਰ ਦਾ ਮਾਨਸੂਨ ਨਹੀਂ ਦੇਖਿਆ ਤਾਂ ਇਸ ਵਾਰ ਜ਼ਰੂਰ ਵਿਚਾਰ ਕਰ ਲਓ। ਜਵਾਹਰ ਸਰਕਲ ਤੋਂ ਆਮੇਰ ਫੋਰਟ ਤਕ ਦੀ ਯਾਤਰਾ ਕਦੇ ਨਹੀਂ ਭੁੱਲ ਸਕੋਗੇ। ਇਕ ਹੀ ਰੂਟ 'ਤੇ ਇੰਨੇ ਅਲੱਗ ਅਤੇ ਹਸੀਨ ਨਜ਼ਾਰੇ ਘਟ ਹੀ ਦੇਖਣ ਨੂੰ ਮਿਲਦੇ ਹਨ। 

ਜੇ ਤੁਸੀਂ ਮਾਨਸੂਨ ਵਿਚ ਰਾਇਡਿੰਗ ਦਾ ਮਜ਼ਾ ਲੈਣਾ ਚਾਹੁੰਦੇ ਹੋ ਅਤੇ ਜੈਪੁਰ ਦੀ ਸੈਰ ਵੀ ਕਰਨਾ ਚਾਹੁੰਦੇ ਹੋ ਤਾਂ ਇਸ ਰੂਟ 'ਤੇ ਆਰਾਮ ਨਾਲ ਨਿਕਲ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਜੈਪੁਰ ਵਿਚ ਤੁਹਾਨੂੰ ਰੈਂਟ ਤੇ ਬਾਈਕ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਜਵਾਹਰ ਸਰਕਲ ਤੋਂ ਵਰਲਡ ਟ੍ਰੇਡ ਟਾਵਰ, ਜਵਾਹਰ ਕਲਾ ਕੇਂਦਰ, ਬਿੜਲਾ ਮੰਦਿਰ, ਮੋਤੀ ਡੂੰਗਰੀ ਗਣੇਸ਼ ਮੰਦਿਰ, ਜੈਪੁਰ ਜੂ, ਅਲਬਰਟ ਹਾਲ, ਜੌਹਰੀ ਬਾਜ਼ਾਰ, ਹਵਾ ਮਹਿਲ, ਸਿਟੀ ਪੈਲੇਸ, ਗੋਵਿੰਦ ਦੇਵਜੀ ਮੰਦਿਰ, ਜਲ ਮਹਿਲ, ਕਨਕ ਘਾਟੀ ਅਤੇ ਫਿਰ ਆਮੇਰ ਮਹਿਲ।

ਇਕ ਰੂਟ 'ਤੇ ਇੰਨਾ ਕੁੱਝ ਦੇਖਣ ਨੂੰ ਮਿਲਦਾ ਹੈ। ਆਮੇਰ ਫੋਰਟ ਦੇ ਉੱਪਰ ਵਾਲੀ ਪਹਾੜੀ 'ਤੇ ਜੈਗੜ ਦਾ ਕਿਲ੍ਹਾ ਹੈ ਅਤੇ ਜੈਗੜ ਦੇ ਉੱਪਰ ਵਾਲੀ ਪਹਾੜੀ ਤੇ ਨਾਹਰਗੜ ਦਾ ਕਿਲ੍ਹਾ ਹੈ। ਆਮੇਰ ਫੋਰਟ ਦੇ ਸਾਹਮਣੇ ਦੀ ਸੜਕ 'ਤੇ ਖੜ੍ਹੇ ਹੋ ਕੇ ਤੁਸੀਂ ਇਹਨਾਂ ਤਿੰਨਾਂ ਕਿਲ੍ਹਿਆਂ ਨੂੰ ਨਿਹਾਰ ਸਕਦੇ ਹੋ। ਹਰ ਕਿਲ੍ਹਾ ਘੂੰਮਣ ਲਈ ਡੇਢ ਘੰਟਾ ਚਾਹੀਦਾ ਹੈ। ਆਮੇਰ ਤੋਂ ਨਾਹਰਗੜ ਵਾਲੀ ਰੋਡ 'ਤੇ ਬਾਈਕ ਰਾਇਡਿੰਗ ਦਾ ਅਪਣਾ ਹੀ ਮਜ਼ਾ ਹੈ।

ਦੇਸ਼ ਛੱਡੋ ਦੁਨੀਆਂ ਵਿਚ ਵੀ ਅਜਿਹੇ ਘਟ ਸਟਾਪ ਹੀ ਹੋਣਗੇ ਜਿੱਥੇ ਇਕ ਪਹਾੜੀ ਰੂਟ 'ਤੇ ਇੰਨੀ ਘਟ ਦੂਰੀ 'ਤੇ ਤਿੰਨ ਤਿੰਨ ਕਿਲ੍ਹੇ ਸਥਿਤ ਹਨ। ਪਰ ਮਾਨਸੂਨ ਦੇ ਸੀਜ਼ਨ ਵਿਚ ਇਸ ਰੂਟ 'ਤੇ ਬਾਈਕ ਰਾਈਡਿੰਗ ਦਾ ਰਿਸਕ ਲੈਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜੇ ਤੁਸੀਂ ਅਪਣੀ ਰਾਈਡਿੰਗ ਨੂੰ ਆਮੇਰ ਫੋਰਟ ਤੋਂ ਅੱਗੇ ਵਧਾਉਂਦੇ ਹੋਏ ਮਾਨਸੂਨ ਵਿਚ ਹਾਥੀ ਸਵਾਰੀ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਹਾਥੀ ਪਿੰਡਾ ਦਾ ਰੁਖ਼ ਕਰ ਸਕਦੇ ਹੋ।

ਜਿੱਥੇ ਵੱਡੀ ਗਿਣਤੀ ਵਿਚ ਹਾਥੀ ਦੇਖਣ ਨੂੰ ਮਿਲਣਗੇ। ਪਰ ਇੱਥੇ ਤਕ ਕਿਸੇ ਟੂਰ ਗਾਈਡ ਜਾਂ ਲੋਕਲ ਵਿਅਕਤੀ ਨਾਲ ਹੀ ਯਾਤਰਾ ਲਈ ਜਾਓ। ਇੱਥੇ ਲੋਕਾਂ ਦੀ ਗਿਣਤੀ ਘਟ ਤੇ ਹਾਥੀਆਂ ਦੀ ਗਿਣਤੀ ਜ਼ਿਆਦਾ ਮਿਲੇਗੀ। ਜੈਪੁਰ ਵਿਚ ਸਿਸੌਦਿਆ ਗਾਰਡਨ ਵੀ ਇਕ ਵਧੀਆ ਜਗ੍ਹਾ ਹੈ ਜਿੱਥੇ ਮਾਨਸੂਨ ਦਾ ਆਨੰਦ ਲਿਆ ਜਾ ਸਕਦਾ ਹੈ।

ਇਸ ਨੂੰ ਸਿਸੌਦਿਆ ਰਾਣੀ ਦਾ ਬਾਗ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਅੱਗੇ ਤੁਸੀਂ ਟਨਲ ਕ੍ਰਾਸ ਕਰ ਕੇ ਚੂਲਗਿਰੀ ਦੀਆਂ ਪਹਾੜੀਆਂ ਵੱਲ ਵੀ ਜਾ ਸਕਦੇ ਹੋ। ਪਰ ਇੱਥੇ ਦਿਨ ਦੇ ਸਮੇਂ ਹੀ ਜਾਣਾ ਚਾਹੀਦਾ ਹੈ। ਸ਼ਾਮ ਨੂੰ ਚੂਲਿਗਿਰੀ ਦੀਆਂ ਪਹਾੜੀਆਂ 'ਤੇ ਜੰਗਲੀ ਜਾਨਵਰਾਂ ਕਾਰਨ ਜਾਣ ਦੀ ਆਗਿਆ ਨਹੀਂ ਹੈ।