ਯਾਤਰਾ ਨੂੰ ਯਾਦਗਾਰ ਬਣਾ ਦੇਣਗੀਆਂ ਰਾਜਾਂ ਦੀਆਂ ਇਹ ਦਿਲ ਟੁੰਬਦੀਆਂ ਚੀਜ਼ਾਂ 

ਏਜੰਸੀ

ਜੀਵਨ ਜਾਚ, ਯਾਤਰਾ

ਇਹਨਾਂ ਮੂਰਤੀਆਂ ਨੂੰ ਉੱਥੇ ਦੇ ਸਥਾਨਕ ਕਲਾਕਾਰ ਅਪਣੇ ਹੱਥਾਂ ਨਾਲ ਬਣਾਉਂਦੇ ਹਨ।

If you are travelling here buy these state special souvenir

ਨਵੀਂ ਦਿੱਲੀ: ਹਰ ਰਾਜ ਦੇ ਖਾਣ ਪੀਣ ਅਤੇ ਤੌਰ ਤਰੀਕਿਆਂ ਤੋਂ ਅਸੀਂ ਅਕਸਰ ਵਾਕਿਫ ਹੁੰਦੇ ਹੀ ਹਾਂ ਪਰ ਕੁੱਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ ਜਿਹੜੀਆਂ ਉਹਨਾਂ ਸੂਬਿਆਂ ਦੀ ਪਰੰਪਰਾ ਅਤੇ ਸਮਾਜਿਕ ਰਹਿਣ ਸਹਿਣ ਨੂੰ ਦਰਸਾਉਂਦੀਆਂ ਹਨ।

ਇਹਨਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ। ਆਂਧਰਾ ਪ੍ਰਦੇਸ਼ ਵਿਚ ਪਿੱਤਲ ਨਾਲ ਬਣੀਆਂ ਕਲਾਤਮਕ ਮੂਰਤੀਆਂ ਮਨ ਮਹ ਲੈਣ ਵਾਲੀਆਂ ਹੁੰਦੀਆਂ ਹਨ। ਇਹਨਾਂ ਮੂਰਤੀਆਂ ਨੂੰ ਉੱਥੇ ਦੇ ਸਥਾਨਕ ਕਲਾਕਾਰ ਅਪਣੇ ਹੱਥਾਂ ਨਾਲ ਬਣਾਉਂਦੇ ਹਨ।

ਪਿੱਤਲ ਦੇ ਬਣੇ ਇਹ ਸ਼ੋਅ ਪੀਸ ਸਥਾਨਕ ਇਲਾਕੇ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਬਾਂਸ ਦੀ ਲਕੜੀ ਤੋਂ ਬਣੀਆਂ ਬੇਹੱਦ ਖੂਬਸੂਰਤ ਟੋਕਰੀਆਂ, ਮੁਖੌਟੇ ਅਤੇ ਗਹਿਣਿਆਂ ਲਈ ਇਹ ਰਾਜ ਨੂੰ ਜਾਣਿਆਂ ਜਾਂਦਾ ਹੈ।

ਇਸ ਤੋਂ ਇਲਾਵਾ ਇੱਥੇ ਦੇ ਤਿਬਤੀਅਨ ਬਾਜ਼ਾਰ ਦੇ ਸਿਲਵਰ ਗਹਿਣਿਆਂ ਦੀ ਗੱਲ ਹੀ ਕੁੱਝ ਹੋਰ ਹੈ। ਟੂਰਿਸਟਾਂ ਵਿਚ ਇਹ ਬਹੁਤ ਲੋਕ ਪ੍ਰਿਯਾ ਹੈ। ਛੱਤੀਸਗੜ੍ਹ ਦੀ ਲਾਲ ਭੂਰੇ ਰੰਗ ਦੀ ਮਿੱਟੀ ਨਾਲ ਬਣੇ ਬਰਤਨ ਅਤੇ ਮੂਰਤੀਆਂ ਬੇਹੱਦ ਪ੍ਰਸਿੱਧ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।