ਰਾਬਰਟ ਵਾਡਰਾ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਡਰਾ ਲੰਦਨ 'ਚ 12, ਬਰਾਇਨਸਟਨ ਸੁਮਅਰ 'ਚ ਖ਼ਰੀਦੀ ਗਈ ਜਾਇਦਾਦ ਨੂੰ ਲੈ ਕੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਜਾਂਚ ਦਾ ਸਾਹਮਣਾ ਕਰ ਰਹੇ ਹਨ।

Robert Vadra gets permission to travel abroad

ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਸ਼ੁਕਰਵਾਰ ਨੂੰ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੂੰ ਕਾਰੋਬਾਰੀ ਉਦੇਸ਼ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿਤੀ। ਅਦਾਲਤ ਨੇ ਕਿਹਾ ਕਿ ਈ.ਡੀ. ਦੇ ਇਸ ਸ਼ੱਕ ਦਾ ਕੋਈ ਆਧਾਰ ਨਹੀਂ ਹੈ ਕਿ ਉਹ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਵਾਡਰਾ ਨੂੰ 21 ਸਤੰਬਰ ਤੋਂ ਅੱਠ ਅਕਤੂਬਰ ਵਿਚਕਾਰ ਸਪੇਨ ਦੀ ਯਾਤਰਾ ਕਰਨ ਦੀ ਇਜਾਜ਼ਤ ਦਿਤੀ। ਵਾਡਰਾ ਲੰਦਨ 'ਚ 12, ਬਰਾਇਨਸਟਨ ਸੁਮਅਰ 'ਚ ਖ਼ਰੀਦੀ ਗਈ ਜਾਇਦਾਦ ਨੂੰ ਲੈ ਕੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਜਾਂਚ ਦਾ ਸਾਹਮਣਾ ਕਰ ਰਹੇ ਹਨ।

ਇਸ ਜਾਇਦਾਦ ਦੀ ਕੀਮਤ 19 ਲੱਖ ਪਾਊਂਡ ਹੈ। ਅਦਾਲਤ ਨੇ ਕਿਹਾ ਕਿ ਦੇਸ਼ ਛੱਡਣ ਤੋਂ ਪਹਿਲਾਂ ਵਾਡਰਾ ਨੂੰ ਇਸ ਬਾਰੇ ਅਦਾਲਤ ਅਤੇ ਜਾਂਚ ਏਜੰਸੀ ਨੂੰ ਸੂਚਨਾ ਦੇਣੀ ਹੋਵੇਗੀ ਅਤੇ ਸਪੇਨ 'ਚ ਅਪਣਾ ਪਤਾ ਅਤੇ ਸੰਪਰਕ ਦਾ ਨੰਬਰ ਦਸਣਾ ਹੋਵੇਗਾ। ਅਦਾਲਤ ਨੇ ਉਨ੍ਹਾਂ ਨੂੰ 25 ਲੱਖ ਰੁਪਏ ਮੁੱਲ ਵਾਲੀ ਮਿਆਦੀ  ਜਮ੍ਹਾਂ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਵੀ ਕਿਹਾ।