ਖਤਮ ਹੋਣ ਦੀ ਕਗਾਰ ’ਤੇ ਨੇ ਅੱਧੇ ਤੋਂ ਜ਼ਿਆਦਾ ਪੰਛੀਆਂ ਦੀਆਂ ਪ੍ਰਜਾਤੀਆਂ  

ਏਜੰਸੀ

ਜੀਵਨ ਜਾਚ, ਯਾਤਰਾ

ਇਸ ਵਿਚ 261 ਬਾਰੇ ਲੰਬੇ ਸਮੇਂ ਤਕ ਅੰਕੜੇ ਇਕੱਠੇ...

Gandhinagar cms report study birds

ਨਵੀਂ ਦਿੱਲੀ: ਦੇਸ਼ ਵਿਚ 52 ਪ੍ਰਤੀਸ਼ਤ ਪੰਛੀਆਂ ਦੀ ਗਿਣਤੀ ਲੰਬੇ ਸਮੇਂ ਤੋਂ ਘਟ ਰਹੀ ਹੈ ਜਿਸ ਨਾਲ ਹੌਲੀ-ਹੌਲੀ ਉਹਨਾਂ ਦੇ ਲੁਪਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪ੍ਰਵਾਸੀ ਪੰਛੀਆਂ ਤੇ ਸੰਯੁਕਤ ਰਾਸ਼ਟਰ ਸੰਮੇਲਨ ਭਾਰਤੀ ਪੰਛੀਆਂ ਤੇ ਇਕ ਰਿਪੋਰਟ ਤਿਆਰ ਕਰ ਰਿਹਾ ਹੈ। ਹੁਣ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਅਨੁਸਾਰ 867 ਤਰ੍ਹਾਂ ਦੇ ਭਾਰਤੀ ਪੰਛੀਆਂ ਦਾ ਅਧਿਐਨ ਕੀਤਾ ਗਿਆ ਹੈ।

ਇਸ ਵਿਚ 261 ਬਾਰੇ ਲੰਬੇ ਸਮੇਂ ਤਕ ਅੰਕੜੇ ਇਕੱਠੇ ਕਰਨਾ ਸੰਭਵ ਹੋ ਸਕਿਆ ਹੈ। ਇਸ ਤੋਂ ਪਤਾ ਚੱਲਿਆ ਹੈ ਕਿ ਸਾਲ 2000 ਤੋਂ ਹੁਣ ਤਕ 52 ਪ੍ਰਤੀਸ਼ਤ ਪੰਛੀਆਂ ਦੀ ਗਿਣਤੀ ਘਟੀ ਹੈ। ਇਸ 52 ਪ੍ਰਤੀਸ਼ਤ ਵਿਚ ਵੀ 22 ਪ੍ਰਤੀਸ਼ਤ ਦੀ ਗਿਣਤੀ ਕਾਫੀ ਤੇਜ਼ੀ ਨਾਲ ਘਟ ਹੋ ਰਹੀ ਹੈ। ਸਿਰਫ 48 ਪ੍ਰਤੀਸ਼ਤ ਵਿਚੋਂ 5 ਪ੍ਰਤੀਸ਼ਤ ਪੰਛੀਆਂ ਦੀ ਗਿਣਤੀ ਵਧੀ ਹੈ ਜਦਕਿ 43 ਪ੍ਰਤੀਸ਼ਤ ਦੀ ਗਿਣਤੀ ਲਗਭਗ ਸਥਿਰ ਹੈ।

ਰਾਹਤ ਦੀ ਗੱਲ ਇਹ ਹੈ ਕਿ ਆਮ ਅਧਿਐਨ ਮੁਤਾਬਕ 25 ਸਾਲ ਤੋਂ ਜ਼ਿਆਦਾ ਦੀ ਮਿਆਦ ਵਿਚ ਗੌਰੈਆ ਦੀ ਗਿਣਤੀ ਕਰੀਬ-ਕਰੀਬ ਸਥਿਰ ਹੈ। ਮੋਰ ਦੀ ਗਿਣਤੀ ਵਧ ਗਈ ਹੈ। ਗਿੱਧ ਬਾਰੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਸੀ ਪਰ ਹੁਣ ਵਧਣ ਲੱਗ ਪਈ ਹੈ।

ਲੰਬੀ ਮਿਆਦ ਵਿਚ ਜਿਹੜੇ ਪੰਛੀਆਂ ਦੀ ਗਿਣਤੀ ਸਭ ਤੋਂ ਤੇਜ਼ੀ ਨਾਲ ਘਟ ਰਹੀ ਹੈ ਉਸ ਵਿਚ ਪੀਲੇ ਪੇਟ ਵਾਲੀ ਕਠਫੋਡਵਾ, ਕਾਮਨ ਵੁਡਸ਼੍ਰੀਕ, ਛੋਟੇ ਪੰਜਿਆਂ ਵਾਲੀ ਸਨੇਕ ਈਗਲ, ਕਪਾਸ ਚੈਤੀ, ਵੱਡੀ ਕੋਇਲ, ਆਮ ਗ੍ਰੀਨਸ਼ੈਂਕ ਆਦਿ ਸ਼ਾਮਲ ਹਨ। ਗ੍ਰੇਟ ਇੰਡੀਅਨ ਬਸਟਰਡ ਦੇ ਨਾਲ ਹੀ ਤਿੰਨ ਤਰ੍ਹਾਂ ਦੇ ਹੋਰ ਬਸਟਰਡ ਭਾਰਤ ਵਿਚ ਪਾਏ ਜਾਂਦੇ ਹਨ। ਇਹ ਹਨ ਮੈਕਕਵੀਨ ਬਸਟਰਡ, ਲੈਸਰ ਫ੍ਰੋਲਿਕਨ ਅਤੇ ਬੰਗਾਲ ਫ੍ਰੋਕਿਲਨ।

ਇਹਨਾਂ ਸਾਰਿਆਂ ਦੀ ਆਬਾਦੀ ਤੇਜ਼ੀ ਨਾਲ ਘਟੀ ਹੈ। ਸੀਐਮਐਸ ਦੀ ਕਾਰਜਕਾਰੀ ਬੁਲਾਰੇ ਐਮ ਫ੍ਰੈਂਕਲ ਨੇ ਦਸਿਆ ਕਿ ਹੁਣ ਇਹ ਖਰੜਾ ਰਿਪੋਰਟ ਹੈ ਜਿਸ ਨੂੰ ਆਖਰੀ ਰੂਪ ਦਿੱਤਾ ਜਾਣਾ ਬਾਕੀ ਹੈ। ਭਾਰਤੀ ਪੰਛੀਆਂ ਦੀਆਂ ਜਿਹੜੀਆਂ 146 ਪ੍ਰਜਾਤੀਆਂ ਬਾਰੇ ਹਾਲੀਆ ਅਧਿਐਨ ਸਾਹਮਣੇ ਆਇਆ ਹੈ ਉਸ ਵਿਚ 80 ਫ਼ੀਸਦੀ ਦੀ ਗਿਣਤੀ ਘਟੀ ਹੈ, 50 ਪ੍ਰਤੀਸ਼ਤ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਹੈ ਜਦਕਿ 30 ਪ੍ਰਤੀਸ਼ਤ ਦੀ ਗਿਣਤੀ ਘਟਣ ਦੀ ਰਫ਼ਤਾਰ ਘਟ ਹੈ।

ਬਾਕੀ ਦੀ ਛੇ ਪ੍ਰਤੀਸ਼ਤ ਅਬਾਦੀ ਸਥਿਰ ਹੈ ਜਦੋਂ ਕਿ ਅਬਾਦੀ ਦਾ 14 ਪ੍ਰਤੀਸ਼ਤ ਵੱਧ ਰਿਹਾ ਹੈ। ਉਨ੍ਹਾਂ ਦੇ ਰਿਹਾਇਸ਼ੀ ਖੇਤਰ ਦਾ ਡੇਟਾ ਛੇ ਪੰਛੀਆਂ ਨੂੰ ਛੱਡ ਕੇ ਸਭ ਲਈ ਉਪਲਬਧ ਹੈ। ਇਨ੍ਹਾਂ ਵਿਚੋਂ 46 ਪ੍ਰਤੀਸ਼ਤ ਨੇ 33 ਪ੍ਰਤੀਸ਼ਤ ਸਪੀਸੀਜ਼ ਦੇ ਰਿਹਾਇਸ਼ੀ ਖੇਤਰ ਦਾ ਵਿਸਥਾਰ ਕੀਤਾ ਹੈ, 46 ਪ੍ਰਤੀਸ਼ਤ ਚੰਗੀ ਤਰ੍ਹਾਂ, 21 ਪ੍ਰਤੀਸ਼ਤ ਸੀਮਤ ਖੇਤਰ ਵਿਚ ਹਨ।

ਡਰਾਫਟ ਰਿਪੋਰਟ ਵਿਚ 12 ਨੂੰ ਬਹੁਤ ਜ਼ਿਆਦਾ ਕਮਜ਼ੋਰ, 15 ਅਸੁਰੱਖਿਅਤ, 52 ਨੂੰ ਇੱਕ ਸੰਭਾਵਿਤ ਖ਼ਤਰੇ ਵਜੋਂ, 52 ਅਸੁਰੱਖਿਅਤ ਦੇ ਕਿਨਾਰੇ ਤੇ, ਅਤੇ 731 ਘੱਟ ਚਿੰਤਤ ਵਜੋਂ ਦਰਜਾ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।