ਭੂਟਾਨ ਦੀ ਪਹਿਚਾਣ ਹੈ 'Tigers Nest Monastery', ਜਾਣੋ ਖ਼ਾਸ ਗੱਲਾਂ!

ਏਜੰਸੀ

ਜੀਵਨ ਜਾਚ, ਯਾਤਰਾ

ਜਿਹੜੇ ਹਾਈਕਿੰਗ ਨਹੀਂ ਕਰ ਸਕਦੇ ਉਹ ਘੋੜੇ ਰਾਹੀਂ ਜਾ ਸਕਦੇ ਹਨ।

What is the tigers nest monastery know all about

ਨਵੀਂ ਦਿੱਲੀ: ਭੂਟਾਨ ਦੇ ਸਭ ਤੋਂ ਮਸ਼ਹੂਰ ਮੱਠਾਂ ਵਿਚੋਂ ਇਕ ਟਾਈਗਰਸ ਨੇਸਟ ਮਾਨਸਟਰੀ ਹੈ। ਇਸ ਬੌਧ ਮਠ ਨੂੰ ਤਕਤਸਾਂਗ ਵੀ ਕਿਹਾ ਜਾਂਦਾ ਹੈ। ਭੂਟਾਨ ਦੀ ਪਾਰੋ ਘਾਟੀ ਵਿਚ ਇਕ ਉੱਚੀ ਚੱਟਾਨ ਤੇ ਇਹ ਟਾਂਗੇ ਵਰਗਾ ਲਗਦਾ ਹੈ। ਇਸ ਦਾ ਨਿਰਮਾਣ 1692 ਵਿਚ ਇਕ ਗੁਫਾ ਦੇ ਆਸਪਾਸ ਕੀਤਾ ਗਿਆ ਸੀ।

ਇਸ ਗੁਫਾ ਵਿਚ ਗੁਰੂ ਰਿਨਪੋਚੇ ਨੇ ਪਹਿਲੀ ਵਾਰ ਧਿਆਨ ਲਗਾਇਆ ਸੀ। ਉੱਥੇ ਹੀ ਇਹ ਮਠ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਗੁਰੂ ਰਿਨਪੋਚੇ ਇਕ ਬਾਘ ਤੇ ਸਵਾਰ ਹੋ ਕੇ ਇੱਥੇ ਪਹੁੰਚੇ ਸਨ। ਇਸ ਕਰ ਕੇ ਇਸ ਮਠ ਨੂੰ ਟਾਈਗਰਸ ਨੇਸਟ ਨਾਮ ਦਿੱਤਾ ਗਿਆ ਹੈ। ਹੁਣ ਇਸ ਮਠ ਵਿਚ ਚਾਰ ਮੰਦਰ ਹਨ ਜਿੱਥੇ ਬੌਧ ਧਰਮ ਗੁਰੂਆਂ ਦੇ ਰਹਿਣ ਲਈ ਜਗ੍ਹਾ ਬਣਾਈ ਗਈ ਹੈ।

ਟਾਈਗਰਸ ਨੇਸਟ ਮਾਨਸਟਰੀ ਪਾਰੋ ਤੋਂ 10 ਮੀਲ ਦੂਰ ਸਥਿਤ ਹੈ। ਕਾਰ ਤੋਂ ਜਾਣ ਲਈ 20 ਮਿੰਟ ਲਗਦੇ ਹਨ। ਇਸ ਲਈ ਪਹਿਲਾਂ ਤੁਹਾਨੂੰ ਪਾਰੋ ਪਹੁੰਚਣਾ ਹੋਵੇਗਾ ਫਿਰ ਉੱਥੋਂ ਮਾਨਸਟਰੀ ਜਾ ਸਕਦੇ ਹੋ। ਪੂਰੇ ਮੱਠ ਵਿਚ ਹੀ ਘੁੰਮਣ ਵਿਚ ਕਰੀਬ ਇਕ ਘੰਟਾ ਲਗ ਜਾਂਦਾ ਹੈ ਅਤੇ ਰਾਉਂਡ ਟ੍ਰਿਪ ਹਾਈਕ ਕਰਨ ਵਿਚ ਚਾਰ ਤੋਂ ਪੰਜ ਘੰਟੇ ਲਗ ਜਾਂਦੇ ਹਨ।

ਮਠ ਕੋਲ ਹੀ ਕੈਫੇਟੇਰਿਆ ਹੈ ਜਿੱਥੇ ਲੰਚ ਕੀਤਾ ਜਾ ਸਦਾ ਹੈ। ਸਵੇਰੇ 8 ਵਜੇ ਜਾਂਦੇ ਹੋ ਤਾਂ ਕਰੀਬ 3 ਵਜੇ ਤਕ ਤੁਸੀਂ ਫ੍ਰੀ ਹੋ ਸਕਦੇ ਹੋ। ਮਾਨਸਟਰੀ ਤੱਕ ਪਹੁੰਚਣ ਦਾ ਇਕੋ ਰਸਤਾ ਹੈ ਅਤੇ ਉਹ ਹੈ ਹਾਈਕਿੰਗ। ਮੱਠ ਨੂੰ ਜਾਣ ਲਈ ਤੁਹਾਨੂੰ ਕੋਈ ਕਾਰ ਨਹੀਂ ਮਿਲੇਗੀ।

ਜਿਹੜੇ ਹਾਈਕਿੰਗ ਨਹੀਂ ਕਰ ਸਕਦੇ ਉਹ ਘੋੜੇ ਰਾਹੀਂ ਜਾ ਸਕਦੇ ਹਨ। ਟਾਈਗਰਜ਼ ਨੇਸਟ ਦੇਖਣ ਦਾ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਦਸੰਬਰ ਤੱਕ ਹੁੰਦਾ ਹੈ। ਇਸ ਸਮੇਂ ਮੌਸਮ ਸਾਫ਼ ਅਤੇ ਠੰਡਾ ਹੁੰਦਾ ਹੈ। ਬਸੰਤ ਦੇ ਮੌਸਮ ਵਿਚ ਉਥੇ ਜਾਣ ਦਾ ਵਧੀਆ ਸਮਾਂ ਹੈ।

ਇੱਥੇ ਮਈ ਅਤੇ ਜੂਨ ਵਿਚ ਗਰਮੀ ਹੁੰਦੀ ਹੈ, ਫਿਰ ਸਤੰਬਰ ਵਿਚ ਮੀਂਹ ਪੈਣ ਕਾਰਨ ਉਥੇ ਜਾਣਾ ਸਹੀ ਨਹੀਂ ਹੈ। ਦਿਨ ਦਾ ਅੱਧ ਦਿਨ ਫੋਟੋਗ੍ਰਾਫੀ ਲਈ ਬਹੁਤ ਵਧੀਆ ਹੁੰਦਾ ਹੈ। ਉਸ ਸਮੇਂ ਰੌਸ਼ਨੀ ਸਹੀ ਸਥਿਤੀ ਵਿਚ ਹੁੰਦੀ ਹੈ ਜੋ ਫੋਟੋ ਨੂੰ ਸਾਫ ਅਤੇ ਸੁੰਦਰ ਬਣਾਉਂਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।