ਮੋਦੀ ਨੇ ਜਿਹੜੀ ਗੁਫਾ ਵਿਚ ਧਿਆਨ ਲਗਾਇਆ ਉਹ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ।

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

990 ਰੁਪਏ ਹੈ ਇਸ ਗੁਫਾ ਦਾ ਕਰਾਇਆ

Narendra Modi Kedarnath visit cave with modern facilities

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਕੇਦਾਰਨਾਥ ਵਿਚ ਜਿਸ ਗੁਫਾ ਵਿਚ ਧਿਆਨ ਲਗਾਇਆ ਸੀ ਉਹ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਇਸ ਨੂੰ ਪ੍ਰਤੀਦਿਨ 990 ਰੁਪਏ ਵਿਚ ਬੁਕ ਕਰਾਇਆ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਕ ਪਿਛਲੇ ਸਾਲ ਕੇਦਾਰਨਾਥ ਵਿਚ ਬਣੀ ਦੇਖ ਰੇਖ ਵਾਲੀ ਗੁਫਾ ਨੂੰ ਪ੍ਰਫੁਲਿਤ ਕਰਨ ਲਈ ਰਣਨੀਤੀ ਤਹਿਤ ਕੁਝ ਪ੍ਰਬੰਧਾ ਨੂੰ ਘਟਾ ਦਿੱਤਾ ਸੀ।

ਜੀਐਮਵੀਐਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਦੀ ਦੁਆਰਾ ਸੁਝਾਅ ਦੇਣ ਤੋਂ ਬਾਅਦ ਗੁਫਾ ਦਾ ਨਿਰਮਾਣ ਕੀਤਾ ਗਿਆ ਅਤੇ ਇਹ ਕੇਦਾਰਨਾਥ ਮੰਦਿਰ ਦੇ ਲਗਭਗ ਇਕ ਕਿਮੀ ਉਪਰ ਸਥਿਤ ਹੈ। ਇਸ ਗੁਫਾ ਨੂੰ ਪੱਥਰਾਂ ਨੂੰ ਕੱਟ ਕੇ ਬਣਾਇਆ ਗਿਆ ਹੈ। ਮੋਦੀ ਜਦੋਂ ਧਿਆਨ ਲਗਾ ਰਹੇ ਸਨ ਤਾਂ ਉਸ ਸਮੇਂ ਗੁਫਾ ਤੋਂ ਬਾਹਰ ਐਸਪੀਜੀ ਸੁਰੱਖਿਆ ਦਿੱਤੀ ਗਈ ਸੀ। ਪਹਿਲਾਂ ਇਸ ਗੁਫਾ ਦਾ ਕਰਾਇਆ 3000 ਸੀ।

ਫਿਰ ਜਦੋਂ ਇਸ ਦੀ ਕੋਈ ਮੰਗ ਹੀ ਨਹੀਂ ਹੋਈ ਤਾਂ ਇਸ ਦੀ ਕੀਮਤ ਘਟਾ ਕੇ 990 ਰੁਪਏ ਪ੍ਰਤੀਦਿਨ ਕਰ ਦਿੱਤੀ ਗਈ। ਜੀਐਮਵੀਐਨ ਦੇ ਜਰਨਲ ਮੈਨੇਜਰ ਬੀਐਲ ਰਾਣਾ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਗੁਫਾ ਨੂੰ ਬੁਕਿੰਗ ਲਈ ਖੋਲ੍ਹਿਆ ਗਿਆ ਸੀ ਤਾਂ ਜ਼ਿਆਦਾ ਲੋਕ ਨਹੀਂ ਆਏ। ਪਹਿਲਾਂ ਇਸ ਨੂੰ ਤਿੰਨ ਦਿਨਾਂ ਲਈ ਵੀ ਬੁਕ ਕੀਤਾ ਜਾ ਸਕਦਾ ਸੀ ਪਰ ਫਿਰ ਇਸ ਨੂੰ ਬਦਲ ਕੇ ਇਕ ਦਿਨ ਦੀ ਬੁਕਿੰਗ ਹੀ ਕੀਤੀ ਗਈ।

ਇੱਥੇ ਬਿਜਲੀ, ਪਾਣੀ ਅਤੇ ਗੁਸਲਖਾਨਾ ਵੀ ਹੈ। ਗੁਫਾ ਦਾ ਬਾਹਰੀ ਹਿੱਸਾ ਪੱਥਰਾਂ ਨਾਲ ਬਣਿਆ ਹੋਇਆ ਹੈ ਅਤੇ ਇਸ ਦਾ ਦਰਵਾਜ਼ਾ ਲੱਕੜ ਦਾ ਹੈ। ਗੁਫਾ ਵਿਚ ਰਹਿਣ ਵਾਲੇ ਨੂੰ ਦੋ ਸਮੇਂ ਸਵੇਰ ਦਾ ਭੋਜਨ, ਦੁਪਿਹਰ ਦਾ ਭੋਜਨ, ਰਾਤ ਦਾ ਭੋਜਨ ਅਤੇ ਚਾਹ ਵੀ ਮਿਲਦੀ ਹੈ। ਇਸ ਵਿਚ ਇਕ ਬਿਲ ਵੀ ਲੱਗੀ ਹੋਈ ਹੈ ਜਿਸ ਨੂੰ ਦਬਾਉਣ ਤੇ ਇਕ ਵਿਅਕਤੀ ਮਦਦ ਲਈ ਆਉਂਦਾ ਹੈ। ਇਸ ਵਿਚ ਇਕ ਸਮੇਂ ਤੇ ਇਕ ਹੀ ਵਿਅਕਤੀ ਗੁਫਾ ਵਿਚ ਜਾ ਸਕਦਾ ਹੈ। ਇਸ ਵਿਚ ਇਕ ਫੋਨ ਵੀ ਲਗਾਇਆ ਗਿਆ ਹੈ।