ਦੁਬਈ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸਾਰੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ COVID-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਹੋਵੇਗਾ ਲਾਜ਼ਮੀ

Dubai has relaxed travel restrictions

ਦੁਬਈ ( Dubai) : ਦੁਬਈ ( Dubai) ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ। ਹਾਲਾਂਕਿ, ਅਜਿਹੇ ਸਾਰੇ ਲੋਕਾਂ ਲਈ ਯੂਏਈ ਦੁਆਰਾ ਮਨਜ਼ੂਰਸ਼ੁਦਾ COVID-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੈ।

ਦੁਬਈ ( Dubai) ਵਿੱਚ ਸੰਕਟ ਅਤੇ ਆਫ਼ਤ ਪ੍ਰਬੰਧਨ ਦੀ ਸੁਪਰੀਮ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਬਾਰੇ ਦੁਬਈ ਦੇ ਟ੍ਰੈਵਲ ਪ੍ਰੋਟੋਕੋਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਇਸ ਕਮੇਟੀ ਦੀ ਅਗਵਾਈ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਮਕਤੂਮ (ਸ਼ੇਖ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ) ਕਰ ਰਹੇ ਸਨ।

ਇਹ ਵੀ ਪੜ੍ਹੋ:  ਮੱਠੀ ਪਈ ਕੋਰੋਨਾ ਦੀ ਰਫਤਾਰ, ਪਿਛਲੇ 24 ਘੰਟਿਆਂ ਵਿਚ ਆਏ 58,419 ਨਵੇਂ ਮਾਮਲੇ

 

ਇਸ ਤਾਜ਼ਾ ਅਪਡੇਟ ਦੇ ਅਨੁਸਾਰ ਭਾਰਤ ਤੋਂ ਦੁਬਈ ਆਉਣ ਵਾਲੇ ਯਾਤਰੀਆਂ ਨੂੰ ਇੱਕ ਜਾਇਜ਼ ਰਿਹਾਇਸ਼ੀ ਵੀਜ਼ਾ ਦੀ ਜ਼ਰੂਰਤ ਹੋਏਗੀ ਜਿਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੁਆਰਾ ਪ੍ਰਮਾਣਤ ਕੋਵਿਡ -19 ਟੀਕੇ( Corona Vaccine)  ਦੀਆਂ ਦੋਵੇਂ ਖੁਰਾਕਾਂ ਲਈਆਂ ਹਨ।

 

ਇਹ ਵੀ ਪੜ੍ਹੋ: ‘‘ਖਾਈਏ ਪੰਜਾਬ ਦਾ ਤੇ ਗੁਣ ਗਾਈਏ ਦਿੱਲੀ ਦੇ?’’

ਰਿਪੋਰਟ ਦੇ ਅਨੁਸਾਰ, ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਜਿਹੜੀਆਂ ਚਾਰ ਟੀਕਿਆਂ ਨੂੰ ਮਾਨਤਾ ਦਿੱਤੀ ਹੈ, ਉਨ੍ਹਾਂ ਵਿੱਚ ਸਿਨੋਫਰਮਾ, ਫਾਈਜ਼ਰ-ਬਿਓਨਟੈਕ, ਸਪੱਟਨਿਕ-ਵੀ ਅਤੇ ਆਕਸਫੋਰਡ-ਐਸਟਰਾਜ਼ੇਨੇਕਾ  ਟੀਕਾ ਸ਼ਾਮਲ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕੋਰੋਨਾ ਦੀ ਦੂਜੀ ਲਹਿਰ ਦੇ ਬੇਕਾਬੂ ਹੋ ਜਾਣ ਦੀਆਂ ਖਬਰਾਂ ਦੇ ਵਿਚਕਾਰ ਭਾਰਤ ਦੇ ਯਾਤਰੀਆਂ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਸੀ।