ਸਿੱਕਮ ਪ੍ਰਾਂਤ ਦਾ ਅਦਭੁਤ ਨਜ਼ਾਰਾ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਉਤਰੀ ਸਿੱਕਮ ਚਾਰੇ ਜ਼ਿਲ੍ਹਿਆਂ ਦੇ ਬਹੁਤੇ ਭਾਗ ਵਿਚ ਫੈਲਿਆ ਹੋਇਆ ਹੈ ਪ੍ਰੰਤੂ ਇਧਰ ਆਬਾਦੀ ਵਧੇਰੇ ਨਹੀਂ। ਮਨਗਾਨ ਉਤਰੀ ਸਿੱਕਮ ਦਾ ਜ਼ਿਲ੍ਹਾ ਹੈੱਡ...

Sikkim

ਉਤਰੀ ਸਿੱਕਮ ਚਾਰੇ ਜ਼ਿਲ੍ਹਿਆਂ ਦੇ ਬਹੁਤੇ ਭਾਗ ਵਿਚ ਫੈਲਿਆ ਹੋਇਆ ਹੈ ਪ੍ਰੰਤੂ ਇਧਰ ਆਬਾਦੀ ਵਧੇਰੇ ਨਹੀਂ। ਮਨਗਾਨ ਉਤਰੀ ਸਿੱਕਮ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਕੁਦਰਤੀ ਸੁੰਦਰਤਾ, ਜੀਵ-ਜੰਤੂ ਅਤੇ ਵਣਸਪਤੀ (6lora * 6auna) ਨਾਲ ਭਰਪੂਰ ਹੈ। ਇਹ ਪਾਸਾ ਹਿਮਾਲਿਆ ਪਰਬਤ ਦੀ ਸੁੰਦਰਤਾ ਦੇ ਦਿੱਖ ਵਾਲਾ ਹੈ। ਇਥੋਂ ਵੇਖਣ ਵਾਲੇ ਸਥਾਨਾਂ ਵਿਚੋਂ ਸੱਤ ਭੈਣਾਂ ਵਾਲਾ ਚਸ਼ਮਾ (Seven Sisters Waterfall), ਯੁਮਥਾਂਗ ਘਾਟੀ, ਗੁਰੂ ਡਾਂਗਮਾਰ ਝੀਲ, ਚੋਪਟਾ ਘਾਟੀ, ਥਾਂਗੂ ਅਤੇ ਲਾਚੁੰਗ ਹਨ। ਟ੍ਰੈਕਿੰਗ ਲਈ ਹਰੀ ਝੀਲ ਅਤੇ ਤੋਸਾਰ ਝੀਲਾਂ ਹਨ। ਗੁਰੂ ਡਾਂਗਮਾਰ ਝੀਲ ਬਾਰੇ ਪ੍ਰਸਿੱਧ ਹੈ ਕਿ ਗੁਰੂ ਨਾਨਕ ਸਾਹਿਬ ਤਿੱਬਤ ਵਾਲੇ ਪਾਸੇ ਤੋਂ ਗੀਆਗਾਂਗ ਪਲਾਟੋ ਤੋਂ ਇਸ ਇਲਾਕੇ ਵਿਚ ਪੁੱਜੇ। ਚਰਵਾਹਿਆਂ ਨੇ ਬੇਨਤੀ ਕੀਤੀ ਕਿ ਜਦੋਂ ਬਰਫ਼ ਪੈਂਦੀ ਹੈ ਤਾਂ ਉੁਨ੍ਹਾਂ ਨੂੰ ਪੀਣ ਲਈ ਪਾਣੀ ਕਿਤੇ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਨੇ ਆਸੇ ਪਾਸੇ ਦੇ ਖੇਤਰਾਂ ਦਾ ਜਾਇਜ਼ਾ ਲੈ ਕੇ ਡਾਂਗ ਨੂੰ ਝੀਲ ਦੀ ਬਰਫ਼ ਵਿਚ ਗੱਡ ਦਿਤਾ। ਹੇਠੋਂ ਸਾਫ਼ ਤੇ ਨਿਰਮਲ ਜਲ ਨਿਕਲ ਆਇਆ। ਉਸ ਵੇਲੇ ਤੋਂ ਝੀਲ ਦਾ ਨਾਂ ਗੁਰੂ ਡਾਂਗਮਾਰ ਪੈ ਗਿਆ। ਇਥੇ ਗੁਰਦਵਾਰਾ ਵੀ ਬਣਿਆ ਹੈ। ਇਸ ਦੀ ਉਚਾਈ 18000 ਫ਼ੁੱਟ ਹੈ। ਇਥੇ ਆਕਸੀਜਨ ਘੱਟ ਹੋਣ ਕਰ ਕੇ ਵਧੇਰੇ ਸਮੇਂ ਲਈ ਨਹੀਂ ਠਹਿਰਿਆ ਜਾ ਸਕਦਾ। ਥਾਂਗੂ ਝੀਲ ਆਦਿ ਤੇ ਜਾਣ ਲਈ ਸਿੱਕਮ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਹੈ। ਥਾਂਗੂ ਝੀਲ ਵੀ ਯਾਤਰੀਆਂ ਲਈ ਆਕਰਸ਼ਣ ਦਾ ਕੇਂਦਰ ਹੈ। ਇਸ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਸੱਭ ਤੋਂ ਹੈਰਾਨ ਕਰ ਦੇਣ ਵਾਲੀ ਤੇ ਵੇਖਣ ਵਾਲੀ ਥਾਂ ਬਾਬਾ ਹਰਿਭਜਨ ਸਿੰਘ ਦਾ ਸਥਾਨ ਹੈ।