ਕੈਨੇਡਾ ਨੇ ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ 26 ਸਤੰਬਰ ਤੱਕ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਫੈਸਲਾ

Flights

 

ਵੈਨਕੂਵਰ: ਕੋਵਿਡ -19 ਮਹਾਂਮਾਰੀ ਦੇ ਖਤਰੇ ਦੇ ਮੱਦੇਨਜ਼ਰ ਕੈਨੇਡਾ ਨੇ ਹੁਣ ਭਾਰਤ ਤੋਂ ਆਉਣ ਵਾਲੀਆਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ (Canada extends ban on Indian flights till September 26) ਪਾਬੰਦੀ 26 ਸਤੰਬਰ 2021 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਪਾਬੰਦੀ 21 ਸਤੰਬਰ (Canada extends ban on Indian flights till September 26) ਤੱਕ ਸੀ, ਜੋ ਮੰਗਲਵਾਰ ਨੂੰ ਖਤਮ ਹੋ ਗਈ।

 

 

 ਹੋਰ ਵੀ ਪੜ੍ਹੋ:  PRTC ਵਲੋਂ ਨੋਟੀਫਿਕੇਸ਼ਨ ਜਾਰੀ, ਬੱਸਾਂ ਤੋਂ ਸਾਬਕਾ CM ਦੇ ਪੋਸਟਰ ਹਟਾਉਣ ਦੇ ਦਿੱਤੇ ਨਿਰਦੇਸ਼

ਕੈਨੇਡਾ ਨੇ ਅਪ੍ਰੈਲ ਵਿੱਚ ਭਾਰਤ  ਵਿਚ ਕੋਵਿਡ -19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਉਥੋਂ ਆਉਣ ਜਾਣ ਵਾਲੀਆਂ ਸਾਰੀਆਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਸਮੇਂ ਤੋਂ, ਉਡਾਣਾਂ ਮੁੜ ਸ਼ੁਰੂ ਕਰਨ ਦੀ ਤਾਰੀਖ ਕਈ ਵਾਰ ਮੁਲਤਵੀ (Canada extends ban on Indian flights till September 26) ਕਰ ਦਿੱਤੀ ਗਈ।

 

 

ਇੱਕ ਬਿਆਨ ਦੇ ਅਨੁਸਾਰ, ਕੈਨੇਡੀਅਨ ਸਰਕਾਰ ਮਹਾਂਮਾਰੀ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੇਗੀ ਅਤੇ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਿੱਧੀਆਂ (Canada extends ban on Indian flights till September 26) ਉਡਾਣਾਂ ਦੀ ਸੁਰੱਖਿਅਤ ਬਹਾਲੀ ਲਈ ਉਚਿਤ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਲਈ ਭਾਰਤ ਸਰਕਾਰ ਅਤੇ ਏਅਰਲਾਈਨ ਆਪਰੇਟਰਾਂ ਦੇ ਨਾਲ ਮਿਲ ਕੇ ਕੰਮ ਕਰੇਗੀ।

 

  ਹੋਰ ਵੀ ਪੜ੍ਹੋ:  ਰਵੀਨ ਠੁਕਰਾਲ ਦਾ ਪੰਜਾਬ ਦੇ ਨਵੇਂ CM ਦੇ ਦਿੱਲੀ ਦੌਰੇ ’ਤੇ ਤੰਜ਼- ਵਾਹ..ਕੀ 'ਗਰੀਬਾਂ ਦੀ ਸਰਕਾਰ' ਹੈ!