ਡਿਊਟੀ ਦਾ ਸਮਾਂ ਖ਼ਤਮ ਹੁੰਦੇ ਹੀ ਪਾਇਲਟ ਨੇ ਜਹਾਜ਼ ਨੂੰ ਵਿਚਾਲੇ ਹੀ ਉਤਾਰਿਆ, ਕਿਹਾ- ਓਵਰਟਾਈਮ ਨਹੀਂ ਲਾਉਣਾ ਚਾਹੁੰਦਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਖਰਾਬ ਮੌਸਮ ਕਾਰਨ ਐਤਵਾਰ ਨੂੰ ਦਿੱਲੀ ਤੋਂ ਜੈਪੁਰ ਜਾਣ ਵਾਲੀਆਂ ਪੰਜ ਉਡਾਣਾਂ ਨੂੰ ਡਾਇਵਰਟ ਕਰ ਦਿਤਾ ਗਿਆ।

PHOTO

 

ਜੈਪੁਰ: ਖਰਾਬ ਮੌਸਮ ਕਾਰਨ ਐਤਵਾਰ ਨੂੰ ਦਿੱਲੀ ਤੋਂ ਜੈਪੁਰ ਜਾਣ ਵਾਲੀਆਂ ਪੰਜ ਉਡਾਣਾਂ ਨੂੰ ਡਾਇਵਰਟ ਕਰ ਦਿਤਾ ਗਿਆ। ਇਨ੍ਹਾਂ ਵਿਚ 3 ਅੰਤਰਰਾਸ਼ਟਰੀ ਅਤੇ 2 ਘਰੇਲੂ ਉਡਾਣਾਂ ਸ਼ਾਮਲ ਹਨ। ਇਸ ਕਾਰਨ ਜੈਪੁਰ ਹਵਾਈ ਅੱਡੇ 'ਤੇ 150 ਤੋਂ ਵੱਧ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।

ਇਹ ਵੀ ਪੜ੍ਹੋ: ਰਾਜਸਥਾਨ 'ਚ ਖੂਹ ਵਿਚ ਡਿੱਗੀ ਤੇਜ਼ ਰਫ਼ਤਾਰ ਬੋਲੈਰੋ, ਇਕ ਭਰਾ ਦੀ ਮੌਤ, ਜਦਕਿ ਦੂਜੇ ਦੀ ਹਾਲਤ ਗੰਭੀਰ

ਦਿਲਚਸਪ ਗੱਲ ਇਹ ਹੈ ਕਿ ਦੋ ਪਾਇਲਟਾਂ ਨੇ ਡਿਊਟੀ ਸਮਾਂ ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਫਲਾਈਟ ਛੱਡ ਦਿਤੀ। ਦਰਅਸਲ, ਦਿੱਲੀ ਦੇ ਖਰਾਬ ਮੌਸਮ ਤੋਂ ਬਾਅਦ ਏਅਰ ਇੰਡੀਆ ਦੀਆਂ ਦੋ, ਸਪਾਈਸਜੈੱਟ ਦੀਆਂ ਦੋ ਅਤੇ ਗਲਫ ਸਟ੍ਰੀਮ ਦੀ ਇਕ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਏਅਰ ਇੰਡੀਆ ਦੀਆਂ ਦੋਵੇਂ ਉਡਾਣਾਂ ਅੰਤਰਰਾਸ਼ਟਰੀ ਸਨ। ਏਅਰ ਇੰਡੀਆ ਦੀ ਪਹਿਲੀ ਫਲਾਈਟ AI-112 ਨੇ ਲੰਡਨ ਤੋਂ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ।

ਇਹ ਵੀ ਪੜ੍ਹੋ: ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼ 2023, ਪੰਜਾਬ ਦੇ ਨੌਜਵਾਨ ਨੇ ਜਿੱਤਿਆ ਸੋਨ ਤਮਗਾ 

ਖਰਾਬ ਮੌਸਮ ਕਾਰਨ ਫਲਾਈਟ ਨੂੰ ਦਿੱਲੀ ਦੀ ਬਜਾਏ ਜੈਪੁਰ ਵੱਲ ਮੋੜ ਦਿਤਾ ਗਿਆ। ਕੁਝ ਦੇਰ ਅਸਮਾਨ 'ਚ ਰਹਿਣ ਤੋਂ ਬਾਅਦ ਜਦੋਂ ਫਲਾਈਟ ਲੈਂਡ ਹੋਈ ਤਾਂ ਦੋ ਪਾਇਲਟਾਂ ਨੇ ਡਿਊਟੀ ਸਮਾਂ ਖ਼ਤਮ ਹੋਣ ਦਾ ਹਵਾਲਾ ਦਿੰਦੇ ਹੋਏ ਜਹਾਜ਼ ਨੂੰ ਛੱਡ ਦਿਤਾ। ਯਾਤਰੀਆਂ ਨੂੰ ਏਅਰਪੋਰਟ 'ਤੇ ਹੀ 5 ਘੰਟੇ ਇੰਤਜ਼ਾਰ ਕਰਨਾ ਪਿਆ। ਗੁੱਸੇ 'ਚ ਆਏ ਯਾਤਰੀਆਂ ਨੇ ਏਅਰਪੋਰਟ 'ਤੇ ਹੰਗਾਮਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਨਾਰਾਜ਼ ਯਾਤਰੀਆਂ ਨੂੰ ਬਦਲਵੇਂ ਰਸਤੇ ਰਾਹੀਂ ਦਿੱਲੀ ਭੇਜਣ ਦੀ ਤਿਆਰੀ ਕੀਤੀ ਗਈ।