ਨਿਆਗਰਾ ਦੀ ਖੂਬਸੂਰਤੀ ਦਾ ਇਕ ਹਿੱਸਾ ਹੈ ਨਿਆਗਰਾ ਵਾਟਰਫਾਲ
ਕੈਨੇਡਾ ਦੇ ਹਲਚਲ ਭਰੇ ਸ਼ਹਿਰ ਟੋਰੰਟੋ ਸ਼ਹਿਰ ਤੋਂ ਦੋ ਘੰਟੇ ਦੀ ਦੂਰੀ 'ਤੇ ਨਿਆਗਰਾ ਦਾ ਖੇਤਰ ਪੈਂਦਾ ਹੈ। ਉਂਝ, ਇਹ ਸ਼ਹਿਰ ਤੁਹਾਨੂੰ ਅਪਣੀ ਖੂਭਸੂਰਤੀ, ਆਕਰਸ਼ਕ ਹੋਟਲਾਂ...
ਕੈਨੇਡਾ ਦੇ ਹਲਚਲ ਭਰੇ ਸ਼ਹਿਰ ਟੋਰੰਟੋ ਸ਼ਹਿਰ ਤੋਂ ਦੋ ਘੰਟੇ ਦੀ ਦੂਰੀ 'ਤੇ ਨਿਆਗਰਾ ਦਾ ਖੇਤਰ ਪੈਂਦਾ ਹੈ। ਉਂਝ, ਇਹ ਸ਼ਹਿਰ ਤੁਹਾਨੂੰ ਅਪਣੀ ਖੂਭਸੂਰਤੀ, ਆਕਰਸ਼ਕ ਹੋਟਲਾਂ ਅਤੇ ਸੁੰਦਰ ਬਗੀਚਿਆਂ ਦੇ ਨਾਲ ਸਵਾਗਤ ਕਰਦਾ ਹੈ। ਇਸ ਖੇਤਰ ਵਿਚ ਆਉਣ ਵਾਲਾ ਕੋਈ ਵੀ ਸੈਲਾਨੀ ਸੱਭ ਤੋਂ ਪਹਿਲਾਂ ਨਿਆਗਰਾ ਵਾਟਰਫਾਲ ਹੀ ਜਾਂਦਾ ਹੈ।
ਹੈਲੀਕਾਪਟਰ ਤੋਂ ਨਿਆਗਰਾ ਦਾ ਨਜ਼ਾਰਾ : ਨਿਆਗਰਾ ਵਾਟਰਫਾਲ ਨੂੰ ਹੈਲੀਕਾਪਟਰ ਤੋਂ ਵੇਖਣ ਦਾ ਮੌਕਾ ਮਿਲ ਸਕਦਾ ਹੈ। ਵਾਟਰਫਾਲ ਨੂੰ ਇਸ ਤਰ੍ਹਾਂ ਵੇਖਣਾ ਸਾਨੂੰ ਸਾਰਿਆਂ ਦਾ ਵਖਰਾ ਅਤੇ ਯਾਦ ਰਖਣ ਵਾਲਾ ਤਜ਼ਰਬਾ ਸੀ। ਮੈਨੂੰ ਇਹ ਕਹਿਣ ਵਿਚ ਕੋਈ ਸ਼ਰਮ ਨਹੀਂ ਹੋਵੇਗੀ ਕਿ ਨਿਆਗਰਾ ਵਾਟਰਫਾਲ ਦੇ ਉਤੇ ਦੀ ਜਗ੍ਹਾ ਤੋਂ ਬਿਹਤਰ ਥਾਂ ਕੋਈ ਨਹੀਂ ਹੋਵੇਗੀ।
ਮੇਡ ਔਫ਼ ਦ ਮਿਸਟ ਕਿਸ਼ਤੀ : ਹੈਲੀਕਾਪਟਰ ਤੋਂ ਨਿਆਗਰਾ ਵਾਟਰਫਾਲ ਘੁੰਮਣ ਦੇ ਤਜ਼ਰਬਾ ਨੇ ਸਾਨੂੰ ਨਜ਼ਦੀਕ ਤੋਂ ਇਸ ਨੂੰ ਮਹਿਸੂਸ ਕਰਨ ਦੀ ਇੱਛਾ ਨੂੰ ਹੋਰ ਵਧਾ ਦਿਤਾ ਅਤੇ ਇਹ ਸਿਰਫ਼ ਕਿਸ਼ਤੀ ਤੋਂ ਦੀ ਜਾਣ ਵਾਲੀ ਯਾਤਰਾ - ਮੇਡ ਔਫ਼ ਦ ਮਿਸਟ ਹੀ ਸਾਡੀ ਇਸ ਇੱਛਾ ਨੂੰ ਪੂਰਾ ਕਰ ਸਕਦਾ ਸੀ। ਕਿਸ਼ਤੀ ਨਾਲ ਅਸੀਂ ਵਾਟਰਫਾਲ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ। ਪੂਰੀ ਰਫ਼ਤਾਰ ਨਾਲ ਡਿੱਗਦੀ ਪਾਣੀ ਦੀਆਂ ਵਾਛੜਾਂ ਅਤੇ ਉਸ ਦੇ ਡਰ ਨੂੰ ਹੇਠਾਂ ਤੋਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਟੂਰ ਆਪਰੇਟਰ ਨੇ ਸਾਨੂੰ ਪਲਾਸਟਿਕ ਦੇ ਰੇਨਵਿਅਰ ਦਿਤੇ ਸਨ ਪਰ ਫਿਰ ਵੀ ਤੁਹਾਨੂੰ ਭਿਜਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਜਰਨੀ ਬਿਹਾਇੰਡ ਦ ਫਾਲਸ : ਨਿਆਗਰਾ ਵਾਟਰਫਾਲ ਘੁੰਮਣ ਗਏ ਹੋ, ਤਾਂ ਇਸ ਮੌਕੇ ਨੂੰ ਨਾ ਚੁਕੋ। ਇਸ ਦੇ ਲਈ ਐਲੀਵੇਟਰ ਤੋਂ ਵਾਟਰਫਾਲ ਦੇ 150 ਫੀਟ ਪਿੱਛੇ ਤੱਕ ਦਾ ਸਫ਼ਰ ਕਰਨਾ ਪੈਂਦਾ ਹੈ ਅਤੇ ਇਸ ਨਾਲ ਤੁਸੀਂ ਵਾਟਰਫਾਲ ਦੇ ਹੇਠਾਂ ਪਹੁੰਚ ਜਾਂਦੇ ਹੋ। ਸੁਰੰਗ ਤੋਂ ਲੰਘਦੇ ਹੋਏ ਡਿੱਗਦੇ ਪਾਣੀ ਦੀ ਅਵਾਜ਼ ਨੂੰ ਮਹਿਸੂਸ ਕਰਨ ਦੇ ਨਾਲ ਕੰਧ 'ਤੇ ਇਸ ਦੇ ਇਤਹਾਸ ਨੂੰ ਪੜ੍ਹ ਸਕਦੇ ਹੋ।
ਫੂਡ ਲਵਰਸ ਲਈ ਬਹੁਤ ਕੁੱਝ : ਇਹ ਖੇਤਰ ਸਿਰਫ਼ ਵਾਟਰਫਾਲ ਲਈ ਨਹੀਂ, ਅਪਣੇ ਸੈਲਿਬ੍ਰੀਟੀ ਸ਼ੈਫ਼ ਦੇ ਮੁੰਹ ਵਿਚ ਪਾਣੀ ਲਿਆਉਣ ਵਾਲੇ ਪਕਵਾਨ ਲਈ ਵੀ ਜਾਣਿਆ ਜਾਂਦਾ ਹੈ। ਨਿਆਗਰਾ ਫਾਲਸ ਦੇ ਵਧੀਆ ਦ੍ਰਿਸ਼ ਦੇ ਨਾਲ ਭੋਜਨ ਕਰਨ ਦਾ ਤਜ਼ਰਬਾ ਹਮੇਸ਼ਾ ਲਈ ਇਕ ਯਾਦਗਾਰ ਤਜ਼ਰਬਾ ਹੁੰਦਾ ਹੈ। ਜੇਕਰ ਤੁਸੀਂ ਸਵਾਦਿਸ਼ਟ ਭੋਜਨ ਕਰਨਾ ਚਾਹੁੰਦੇ ਹੋ ਜਾਂ ਕੁੱਝ ਹਲਕਾ - ਫੁਲਕਾ ਨਾਸ਼ਤਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਹੋਟਲ ਸ਼ੇਰਾਟਨ ਵਿੰਡੋਜ਼ ਜਾ ਸਕਦੇ ਹੋ, ਜਿੱਥੇ ਸ਼ੈਫ਼ ਜੈਮੀ ਕੈਨੇਡੀ ਦੇ ਹੱਥ ਨਾਲ ਬਣੇ ਖਾਣ ਮਜ਼ਾ ਨਿਆਗਰਾ ਵਾਟਰਫਾਲ ਦੇ ਵਿਲੱਖਣ ਦ੍ਰਿਸ਼ ਦੇ ਨਾਲ ਆਨੰਦ ਲੈ ਸਕਦੇ ਹੋ।