ਘੱਟ ਬਜਟ 'ਚ ਅਪਣੇ ਵਿਆਹ ਨੂੰ ਯਾਦਗਾਰ ਬਣਾਓ ਇਹਨਾਂ 5 ਥਾਵਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਇਹ ਸੱਭ ਦੀ ਇੱਛਾ ਹੁੰਦੀ ਹੈ ਕਿ ਉਹ ਅਪਣੇ ਵਿਆਹ ਨੂੰ ਯਾਦਗਾਰ ਬਣਾਉਣ। ਸੱਭ ਕੁੱਝ ਇੱਕਦਮ ਪਰਫੈਕਟ ਹੋਵੇ ਪਰ ਕਈ ਵਾਰ ਅਸੀਂ ਅਪਣੇ ਬਜਟ ਨੂੰ ਵੇਖਦੇ ਹੋਏ ਅਪਣੇ ...

Destination Wedding

ਇਹ ਸੱਭ ਦੀ ਇੱਛਾ ਹੁੰਦੀ ਹੈ ਕਿ ਉਹ ਅਪਣੇ ਵਿਆਹ ਨੂੰ ਯਾਦਗਾਰ ਬਣਾਉਣ। ਸੱਭ ਕੁੱਝ ਇੱਕਦਮ ਪਰਫੈਕਟ ਹੋਵੇ ਪਰ ਕਈ ਵਾਰ ਅਸੀਂ ਅਪਣੇ ਬਜਟ ਨੂੰ ਵੇਖਦੇ ਹੋਏ ਅਪਣੇ ਸੁਪਨਿਆਂ 'ਤੇ ਰੋਕ ਲਗਾ ਦਿੰਦੇ ਹਾਂ, ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀ ਥਾਵਾਂ ਬਾਰੇ ਦੱਸਾਂਗੇ, ਜਿੱਥੇ ਘੱਟ ਬਜਟ ਵਿਚ ਤੁਸੀਂ ਵਿਆਹ ਨੂੰ ਸ਼ਾਨਦਾਰ ਬਣਾ ਸਕਦੇ ਹੋ।  

ਡੈਸਟਿਨੇਸ਼ਨ ਵੈਡਿੰਗ ਲਈ ਰਾਜਸਥਾਨ ਦਾ ਉਦੈਪੁਰ, ਜੈਪੁਰ ਅਤੇ ਜੋਧਪੁਰ ਬੈਸਟ ਆਪਸ਼ਨ ਹੈ। ਜੇਕਰ ਇਹ ਜਗ੍ਹਾ ਤੁਹਾਡੇ ਬਜਟ ਤੋਂ ਬਾਹਰ ਹੈ ਤਾਂ ਇਸ ਦੇ ਆਲੇ ਦੁਆਲੇ ਕਈ ਅਜਿਹੀ ਥਾਵਾਂ ਹਨ, ਜਿੱਥੇ ਤੁਸੀਂ ਘੱਟ ਬਜਟ ਵਿਚ ਅਪਣੇ ਵਿਆਹ ਨੂੰ ਰਾਇਲ ਲੁੱਕ ਦੇ ਸਕਦੇ ਹੋ।  

ਕੇਰਲ ਦੀ ਕੁਦਰਤੀ ਖੂਬਸੂਰਤੀ ਵਿਚ ਵਿਆਹ ਕਰਨਾ ਤੁਹਾਡੇ ਲਈ ਇਕ ਵਖਰਤ ਅਹਿਸਾਸ ਹੋ ਸਕਦਾ ਹੈ। ਦਰਅਸਲ ਅਲੇੱਪੀ ਦਾ ਦ੍ਰਿਸ਼ ਖਾਸ ਹੈ। ਇਥੇ ਬੀਚ ਬੈਕਵਾਟਰ ਚਾਰੇ ਪਾਸੇ ਲਗੂਨ ਨਾਲ ਸਜਿਆ ਹੋਇਆ ਹੈ। ਅਲੇੱਪੀ ਫੇਵਰੇਟ ਡੈਸਟਿਨੇਸ਼ਨ ਸਾਬਤ ਹੋ ਸਕਦਾ ਹੈ।

ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ਜਿਮ ਕਾਰਬੇਟ ਬਿਹਤਰ ਆਪਸ਼ਨ ਹੈ। ਉਤਰਾਖੰਡ ਦੀ ਖੂਬਸੂਰਤੀ ਵਿਚ ਵਿਆਹ ਕਰਨਾ ਤੁਹਾਡੇ ਲਈ ਬਹੁਤ ਯਾਦਗਾਰ ਹੋ ਸਕਦਾ ਹੈ। ਚਾਰਾਂ ਪਾਸੇ ਹਰਿਆਲੀ ਅਤੇ ਬੀਚ 'ਤੇ ਤੁਹਾਡੇ ਵਿਆਹ ਦਾ ਵੈਨਿਊ ਸੋਚ ਕੇ ਹੀ ਤੁਹਾਡਾ ਮਨ ਖੁਸ਼ ਹੋ ਉੱਠੇਗਾ। ਇਥੇ ਤੁਸੀਂ ਅਪਣੇ ਵਿਆਹ ਨੂੰ ਰਾਇਲ ਫੀਲਿੰਗ ਦੇ ਸਕਦੇ ਹੋ।

ਮੁੰਬਈ ਅਤੇ ਪੁਣੇ ਤੋਂ ਕੁੱਝ ਦੂਰੀ 'ਤੇ ਵਸਿਆ ਲਵਾਸਾ ਇਕ ਹਿੱਲ ਸਟੇਸ਼ਨ ਹੈ। ਇਥੇ ਬਹੁਤ ਖੂਬਸੂਰਤ ਘਾਟ ਬਣਾਇਆ ਗਿਆ ਹੈ।  ਇੱਥੇ ਦੇ ਖੂਬਸੂਰਤ ਪਹਾੜ ਅਤੇ ਝੀਲ ਤੁਹਾਡੇ ਵਿਆਹ ਲਈ ਬੈਸਟ ਆਪਸ਼ਨ ਹੋ ਸਕਦੇ ਹਨ।  

ਇਨੀਂ ਦਿਨੀਂ ਗੋਆ ਲੋਕਾਂ ਦਾ ਫੇਵਰੇਟ ਡੈਸਟਿਨੇਸ਼ਨ ਬਣਦਾ ਜਾ ਰਿਹਾ ਹੈ। ਗੋਆ ਦੇ ਬੀਚ ਦੇ ਕੰਡੇ ਤੁਸੀਂ ਅਪਣੇ ਵਿਆਹ ਨੂੰ ਯਾਦਗਾਰ ਬਣਾ ਸਕਦੇ ਹੋ। ਇਥੇ ਵਿਆਹ ਕਰਨਾ ਤੁਹਾਡੇ ਲਈ ਬਹੁਤ ਰੋਮਾਂਚਿਤ ਅਤੇ ਯਾਦਗਾਰ ਹੋ ਸਕਦਾ ਹੈ। ਇੱਥੇ ਦੋ ਤੋਂ ਤਿੰਨ ਦਿਨ ਦਾ ਰਹਿਣ ਅਤੇ ਖਾਣ ਦਾ ਖਰਚ ਵੀ ਜ਼ਿਆਦਾ ਨਹੀਂ ਆਵੇਗਾ। ਕੁਦਰਤ ਨੇ ਇਸ ਥਾਂ ਨੂੰ ਖੂਬਸੂਰਤ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ।