ਅਪਣੇ ਵਿਆਹ 'ਤੇ ਇਸ ਤਰ੍ਹਾਂ ਪਾਓ Punjabi Bridal Look 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਜਿਸ ਤਰ੍ਹਾਂ ਪੰਜਾਬੀ ਵਿਆਹ ਕਾਫ਼ੀ ਸ਼ਾਹੀ ਹੁੰਦਾ ਹੈ ਉਸੀ ਤਰ੍ਹਾਂ ਪੰਜਾਬੀ ਬ੍ਰਾਈਡਲ ਲੁੱਕ ਵੀ ਬਹੁਤ - ਬਹੁਤ ਸਪੈਸ਼ਲ ਹੁੰਦਾ ਹੈ। ਪੰਜਾਬੀ ਵਿਆਹ ਅਤੇ ਬ੍ਰਾਈਡਲ ਲੁੱਕ ...

Punjabi Bride Look

ਜਿਸ ਤਰ੍ਹਾਂ ਪੰਜਾਬੀ ਵਿਆਹ ਕਾਫ਼ੀ ਸ਼ਾਹੀ ਹੁੰਦਾ ਹੈ ਉਸੀ ਤਰ੍ਹਾਂ ਪੰਜਾਬੀ ਬ੍ਰਾਈਡਲ ਲੁੱਕ ਵੀ ਬਹੁਤ - ਬਹੁਤ ਸਪੈਸ਼ਲ ਹੁੰਦਾ ਹੈ। ਪੰਜਾਬੀ ਵਿਆਹ ਅਤੇ ਬ੍ਰਾਈਡਲ ਲੁੱਕ ਦਾ ਤਾਂ ਹੁਣ ਅਜਿਹਾ ਕ੍ਰੇਜ਼ ਹੈ ਕਿ ਉੱਤਰ ਭਾਰਤ ਦੀ ਬਹੁਤ ਸਾਰੀਆਂ ਲਾੜੀਆਂ ਵੀ ਚੂੜਾ ਅਤੇ ਕਲੀਰੇ ਪਾਉਣ ਲੱਗੀਆਂ ਹਨ। ਜੇਕਰ ਤੁਸੀਂ ਵੀ ਚਾਹੁੰਦੇ ਹੋ ਪੰਜਾਬੀ ਲੁੱਕ ਤਾਂ ਇਹਨਾਂ ਟਿਪਸ ਨੂੰ ਫਾਲੋ ਕਰੋ। 

ਸੋਨਮ ਕਪੂਰ ਨੇ ਅਪਨੇ ਆਨੰਦ ਕਾਰਜ ਵਿਚ ਟ੍ਰੈਡੀਸ਼ਨਲ ਪੰਜਾਬੀ ਲਾੜੀ ਦੀ ਤਰ੍ਹਾਂ ਲਹਿੰਗਾ, ਚੂੜਾ, ਕਲੀਰੇ ਸੱਭ ਪਾਇਆ ਸੀ। ਉਨ੍ਹਾਂ ਦਾ ਮੇਕਅਪ ਵੀ ਬਿਲਕੁੱਲ ਰਵਾਇਤੀ ਸਟਾਈਲ ਵਿਚ ਸੀ। ਜੇਕਰ ਤੁਸੀਂ ਵੀ ਪੰਜਾਬੀ ਲਾੜੀ ਜਿਹਾ ਲੁੱਕ ਪਾਉਣਾ ਚਾਹੁੰਦੀ ਹੋ ਤਾਂ ਟ੍ਰੈਡੀਸ਼ਨਲ ਰੰਗਾਂ ਅਤੇ ਗਹਿਣੀਆਂ ਉਤੇ ਧਿਆਨ ਦਿਓ।  

ਪੰਜਾਬੀ ਵਿਆਹ ਵਿਚ ਗਹਿਣੇ ਅਤੇ ਲਹਿੰਗਾ ਬਹੁਤ ਭਾਰੀ ਹੁੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਬਹੁਤ ਭਰ ਕੇ ਮੇਕਅਪ ਕਰ ਲਵੋਗੇ ਤਾਂ ਇਹ ਲੁੱਕ ਓਵਰ ਲੱਗਣ ਲਗੇਗਾ। ਮੇਕਅਪ ਅਜਿਹਾ ਕਰੋ ਜੋ ਬਿਲਕੁੱਲ ਤੁਹਾਡੇ ਚਿਹਰੇ ਦੇ ਨਾਲ ਚੰਗੀ ਤਰ੍ਹਾਂ ਤੋਂ ਆਬਜਰਵ ਹੋ ਜਾਵੇ। ਹੈਵੀ ਮੇਕਅਪ ਅਤੇ ਓਵਰ ਮੇਕਅਪ ਵਿਚ ਫਰਕ ਹੁੰਦਾ ਹੈ, ਇਸ ਦਾ ਧਿਆਨ ਰੱਖੋ।