ਪਾਣੀ ਦੇ ਉੱਤੇ ਤੈਰਦਾ ਹੈ ਇਹ ਪਿੰਡ, ਇੱਥੇ ਨਹੀਂ ਹੈ ਇਕ ਵੀ ਸੜਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਹਰ ਕਿਸੇ ਨੂੰ ਨਵੀਂ - ਨਵੀਂ ਜਗ੍ਹਾ ਦੇਖਣ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹੀ ਹੀ ਕਿਸੇ ਨਵੀਂ ਜਗ੍ਹਾ ਦੀ ਤਲਾਸ਼ ਕਰ ਰਹੇ ਹੋ ਤਾਂ ਨੀਦਰਲੈਂਡ ਦਾ ਗਿਏਥਰ ...

Giethoorn Village, Netherland

ਹਰ ਕਿਸੇ ਨੂੰ ਨਵੀਂ - ਨਵੀਂ ਜਗ੍ਹਾ ਦੇਖਣ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹੀ ਹੀ ਕਿਸੇ ਨਵੀਂ ਜਗ੍ਹਾ ਦੀ ਤਲਾਸ਼ ਕਰ ਰਹੇ ਹੋ ਤਾਂ ਨੀਦਰਲੈਂਡ ਦਾ ਗਿਏਥਰੂਨ ਪਿੰਡ ਤੁਹਾਡੇ ਲਈ ਸਹੀ ਜਗ੍ਹਾ ਹੈ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇੱਥੇ ਆਉਣ - ਜਾਣ ਲਈ ਸੜਕਾਂ ਨਹੀਂ ਹਨ। ਇਕ ਵਾਰ ਇਸ ਪਿੰਡ ਦੀ ਸੈਰ ਕਰਨ ਤੋਂ ਬਾਅਦ ਤੁਸੀਂ ਹਰ ਹਫ਼ਤੇ ਇਥੇ ਹੀ ਆਉਣਾ ਚਾਹੋਗੇ। ਨੀਦਰਲੈਂਡ ਦੇ ਗਿਏਥਰੂਨ ਪਿੰਡ ਵਿਚ ਆਉਣ - ਜਾਣ ਲਈ ਸੜਕਾਂ ਨਹੀਂ ਹਨ ਸਗੋਂ ਲੋਕ ਕਿਸ਼ਤੀ ਨਾਲ ਇਸ ਪਿੰਡ ਤੱਕ ਪੁੱਜਦੇ ਹਨ।

ਇਹ ਖੂਬਸੂਰਤ ਪਿੰਡ ਚਾਰੇ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। 'ਦੱਖਣ ਦਾ ਵੇਨਿਸ' ਜਾਂ 'ਨੀਦਰਲੈਂਡ ਦਾ ਵੇਨਿਸ' ਦੇ ਨਾਮ ਨਾਲ ਮਸ਼ਹੂਰ ਇਸ ਪਿੰਡ ਵਿਚ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਕਿਸ਼ਤੀ ਵਿਚ ਬੈਠ ਕੇ ਪੂਰੇ ਪਿੰਡ ਨੂੰ ਘੁੰਮਣਾ ਕਿਸੇ ਰੁਮਾਂਚ ਤੋਂ ਘੱਟ ਨਹੀਂ ਲੱਗਦਾ। ਇਸ ਦੇਸ਼ ਨੂੰ ਪ੍ਰਦੂਸ਼ਣ ਮੁਕਤ ਪਿੰਡਾਂ ਵਿਚੋਂ ਵੀ ਇਕ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਇਕ ਵੀ ਗੱਡੀ ਜਾਂ ਬਾਇਕ ਨਹੀਂ ਹੈ। ਜੇਕਰ ਇੱਥੇ ਕਿਸੇ ਨੇ ਕਿਤੇ ਜਾਣਾ ਹੁੰਦਾ ਹੈ ਤਾਂ ਉਹ ਕਿਸ਼ਤੀ ਦਾ ਹੀ ਸਹਾਰਾ ਲੈਂਦੇ ਹਨ।

ਭਲੇ ਹੀ ਇੱਥੇ ਬਾਇਕ ਜਾਂ ਗੱਡੀ ਨਾ ਹੋਵੇ ਪਰ ਕਿਤੇ ਜਲਦੀ ਜਾਣ ਲਈ ਇੱਥੇ ਇਲੈਕਟਰਿਕ ਮੋਟਰ ਕਿਸ਼ਤੀ ਦੀ ਸਹੂਲਤ ਮੌਜੂਦ ਹੈ। ਇੰਨਾ ਹੀ ਨਹੀਂ, ਇਸ ਨਾਲ ਜ਼ਿਆਦਾ ਰੌਲਾ ਵੀ ਨਹੀਂ ਹੁੰਦਾ, ਜਿਸ ਦੇ ਨਾਲ ਲੋਕਾਂ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੁੰਦੀ। ਤੁਹਾਨੂੰ ਇੱਥੇ ਕੇਵਲ ਬਤਖਾਂ ਅਤੇ ਚਿੜੀਆਂ ਦੀਆਂ ਹੀ ਅਵਾਜਾਂ ਸੁਣਾਈ ਦੇਣਗੀਆਂ।

ਇੱਥੇ ਨਹਿਰਾਂ ਦੇ ਉੱਤੇ 176 ਛੋਟੇ - ਛੋਟੇ ਲੱਕੜੀ ਦੇ ਪੁੱਲ ਬਣਾਏ ਗਏ ਹਨ, ਜੋਕਿ ਇਸ ਪਿੰਡ ਦੀ ਸਾਦਗੀ ਅਤੇ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਪੁੱਲ ਦੇ ਨਾਲ - ਨਾਲ ਇੱਥੇ ਦੇਖਣ ਲਈ ਕਈ ਇਤਹਾਸਿਕ ਇਮਾਰਤਾਂ ਵੀ ਹਨ।

ਇਸ ਤੋਂ ਇਲਾਵਾ ਤੁਸੀਂ ਇੱਥੇ ਟੇਸਟੀ - ਟੇਸਟੀ ਖਾਣੇ ਦਾ ਮਜਾ ਵੀ ਲੈ ਸੱਕਦੇ ਹੋ। ਸਰਦੀਆਂ ਵਿਚ ਇੱਥੇ ਦੀਆਂ ਨਦੀਆਂ ਬਰਫ ਨਾਲ ਢਕ ਜਾਂਦੀਆਂ ਹਨ, ਜਿਸ ਵਿਚ ਤੁਸੀਂ ਸਕੇਟਿੰਗ ਦਾ ਮਜਾ ਵੀ ਲੈ ਸੱਕਦੇ ਹੋ। ਵਿੰਟਰ ਸੀਜਨ ਘੁੱਮਣ ਲਈ ਤੁਸੀਂ ਇਸ ਨੂੰ ਆਪਣੀ ਟਰੇਵਲ ਲਿਸਟ ਵਿਚ ਸ਼ਾਮਿਲ ਕਰ ਸਕਦੇ ਹੋ।