ਘੁੰਮਣਹੇੜਾ ਗਊਸ਼ਾਲਾ 'ਚ ਗਾਵਾਂ ਦੀ ਮੌਤ ਦਾ ਸਿਲਸਿਲਾ ਜਾਰੀ, ਛੇ ਦਿਨਾਂ 'ਚ 68 ਗਾਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘੁੰਮਣਹੇੜਾ ਵਿਚ ਗਊਆਂ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਘੁੰਮਣਹੇੜਾ ਗਊਸ਼ਾਲਾ ਵਿਚ ਸਨਿਚਰਵਾਰ ਨੂੰ ਫਿਰ 12 ਹੋਰ ਗਾਵਾਂ ਦੀ ਮੌਤ ਹੋ...

Ghummanhera Gaushala Cows

ਨਵੀਂ ਦਿੱਲੀ : ਘੁੰਮਣਹੇੜਾ ਵਿਚ ਗਊਆਂ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਘੁੰਮਣਹੇੜਾ ਗਊਸ਼ਾਲਾ ਵਿਚ ਸਨਿਚਰਵਾਰ ਨੂੰ ਫਿਰ 12 ਹੋਰ ਗਾਵਾਂ ਦੀ ਮੌਤ ਹੋ ਗਈ। ਇਨ੍ਹਾਂ ਨੂੰ ਮਿਲਾ ਕੇ ਪਿਛਲੇ ਛੇ ਦਿਨਾਂ ਵਿਚ ਇੱਥੇ 68 ਗਊਆਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਬਾਅਦ ਦੇਰ ਰਾਤ ਤਕ ਇੱਥੇ ਮੌਜੂਦ ਹੋਰ ਗਊਆਂ ਨੂੰ ਦੂਜੀਆਂ ਗਊਸ਼ਾਲਾਵਾਂ ਵਿਚ ਭੇਜ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਘੁੰਮਣਹੇੜਾ ਗਊਸ਼ਾਲਾ ਵਿਚ ਸ਼ੁਕਰਵਾਰ ਨੂੰ 56 ਗਾਵਾਂ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀ ਟੀਮ ਇੱਥੇ ਗਾਵਾਂ ਦੀ ਜਾਂਚ ਕਰਨ ਲਈ ਪਹੁੰਚੀ ਸੀ।