ਉੱਘੇ ਪੰਜਾਬੀ ਲੇਖਕ ਅਨੂਪ ਵਿਰਕ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

photo

 

ਮੁਹਾਲੀ : ਪੰਜਾਬੀ ਦੇ ਉੱਘੇ ਕੇਂਦਰੀ ਲੇਖਕ ਅਤੇ ਸ਼੍ਰੋਮਣੀ ਕਵੀ ਪ੍ਰੋਫ਼ੈਸਰ ਅਨੂਪ ਵਿਰਕ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਇੰਨੀਂ ਦਿਨੀਂ ਅਮਰੀਕਾ ਵਿਚ ਰਹਿ ਰਹੇ ਸਨ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਭਾਰਤੀ ਸਮੇਂ ਅਨੁਸਾਰ, ਉਨ੍ਹਾਂ ਨੇ ਅੱਜ ਸਵੇਰੇ ਅਮਰੀਕਾ ਵਿਚ ਆਖ਼ਰੀ ਸਾਹ ਲਏ। ਪ੍ਰੋ. ਅਨੂਪ ਵਿਰਕ ਦਾ ਜਨਮ ਲਹਿੰਦੇ ਪੰਜਾਬ ਦੇ ਪਿੰਡ ਨੱਢਾ ਵਿਚ 21 ਮਾਰਚ 1946 ਨੂੰ ਹੋਇਆ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਪੰਜਾਬਣ ਦੀ ਹੋਈ ਮੌਤ 

ਉਨ੍ਹਾਂ ਨੂੰ ਸਾਲ 2001 ਵਿਚ ਭਾਸ਼ਾ ਵਿਭਾਗ ਪੰਜਾਬ ਦੇ ਵਲੋਂ ਸ਼੍ਰੋਮਣੀ ਪੰਜਾਬੀ ਕਵੀ ਦੇ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ ਅਤੇ ਸਾਲ 2016 ਵਿਚ ਉਨ੍ਹਾਂ ਨੂੰ ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਐਵਾਰਡ ਮਿਲਿਆ ਸੀ।

ਇਹ ਵੀ ਪੜ੍ਹੋ: ਅਬੋਹਰ 'ਚ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਮ੍ਰਿਤਕ ਦੋ ਬੱਚਿਆਂ ਦਾ ਸੀ ਪਿਤਾ

ਇਸ ਤੋਂ ਇਲਾਵਾ ਪ੍ਰੋ. ਵਿਰਕ ਸਰਕਾਰੀ ਰਣਧੀਰ ਕਾਲਜ ਸੰਗਰੂਰ ਅਤੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਲੈਕਚਰਾਰ ਵੀ ਰਹੇ। ਉਨ੍ਹਾਂ ਦੀਆਂ ਚੋਣਵੀਆਂ ਲਿਖਤਾਂ ਵਿਚ ਅਨੁਭਵ ਦੇ ਅੱਥਰੂ, ਪੌਣਾਂ ਦਾ ਸਿਰਨਾਵਾਂ, ਪਿੱਪਲ ਦੇ ਪੱਤਿਆ ਵੇ, ਦਿਲ ਅੰਦਰ ਦਰਿਆਉ, ਮਾਣੀ ਰੁਦਨ ਕਰੇਂਦੀ ਯਾਰ, ਦੁੱਖ ਦੱਸਣ ਦਰਿਆ, ਰੂਹਾਂ ਦੇ ਰੂਬਰੂ ਸ਼ਾਮਲ ਹਨ।