ਰੋਸ਼ਨ-ਤਕਦੀਰ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਰੋਸ਼ਨ ਹੁਣ ਅਕਸਰ ਅੱਖ-ਅੱਖ ਨਾਲ ਕੁੱਝ ਪੁਛਦਾ ਰਹਿੰਦਾ ਪਰ ਉਹ ਕੁੜੀ ਬਿਲਕੁਲ ਸ਼ਰੀਫ਼ ਤੇ ਨਾ-ਸਮਝ ਸੀ। ਹੁਣ ਤਾਂ ਹੱਦ ਹੋ ਗਈ ਸੀ। ਰੋਸ਼ਨ ਦਾ ਹਰ ਰੋਜ਼ ਉਸ ਕੁੜੀ ਨੂੰ ਤੰ...

Destiny

ਰੋਸ਼ਨ ਹੁਣ ਅਕਸਰ ਅੱਖ-ਅੱਖ ਨਾਲ ਕੁੱਝ ਪੁਛਦਾ ਰਹਿੰਦਾ ਪਰ ਉਹ ਕੁੜੀ ਬਿਲਕੁਲ ਸ਼ਰੀਫ਼ ਤੇ ਨਾ-ਸਮਝ ਸੀ। ਹੁਣ ਤਾਂ ਹੱਦ ਹੋ ਗਈ ਸੀ। ਰੋਸ਼ਨ ਦਾ ਹਰ ਰੋਜ਼ ਉਸ ਕੁੜੀ ਨੂੰ ਤੰਗ ਕਰਨਾ। ਰੋਸ਼ਨ ਅਪਣੀ ਸਮਝ ਅਨੁਸਾਰ ਠੀਕ ਕਰ ਰਿਹਾ ਸੀ ਕਿਉਂਕਿ ਹੋਰ ਵੀ ਤਾਂ ਕੁੜੀਆਂ ਬੈਠੀਆਂ ਸਨ, ਜਿਨ੍ਹਾਂ ਨੂੰ ਰੋਸ਼ਨ ਨੇ ਕਦੇ ਵੇਖਿਆ ਤਕ ਨਹੀਂ ਸੀ। ਸਿਰਫ਼ ਇਹੀ ਇਕ ਚਿਹਰਾ ਸੀ ਜੋ ਦਿਲ ਉਤੇ ਅਪਣਾ ਕਬਜ਼ਾ ਕਰੀ ਬੈਠਾ ਸੀ। ਉਸ ਦਾ ਕੀ ਮਜ਼੍ਹਬ ਹੈ? ਕੀ ਜਾਤ ਹੈ? ਕਿਥੋਂ ਦੀ ਰਹਿਣ ਵਾਲੀ ਏ? ਉਸ ਨੂੰ ਕੁੱਝ ਨਹੀਂ ਸੀ ਪਤਾ। ਰੋਸ਼ਨ ਦੇ ਦਿਲ ਵਿਚ ਹਰ ਜਾਤ, ਹਰ ਧਰਮ ਪ੍ਰਤੀ ਪੂਰਾ ਸਤਿਕਾਰ ਸੀ। ਉਹ ਤਾਂ ਸਿਰਫ਼ ਰੱਬ ਦਾ ਬੰਦਾ ਸੀ। ਰੱਬ ਨੇ ਉਸ ਦੀ ਤਕਦੀਰ ਵਿਚ ਸੱਭ ਕੁੱਝ ਲਿਖਿਆ, ਪੈਸਾ, ਦੌਲਤ-ਸ਼ੌਰਤ, ਪਰ ਮਰਜਾਣੇ ਦੇ ਲੇਖਾਂ ਵਿਚ ਪਹਿਲੀ ਵਾਰ ਕੋਈ ਚਿਹਰਾ ਸੀ

ਜੋ ਉਸ ਦੀ ਰੂਹ ਨੂੰ ਜੱਚ ਗਿਆ ਸੀ। ਰੋਸ਼ਨ ਅਕਸਰ ਸੋਚਦਾ ਰਹਿੰਦਾ ਸੀ ਕਿ ਮੈਂ ਉਸ ਨੂੰ ਮਿਲਾਂ ਤੇ ਦਿਲ ਦੀ ਗੱਲ ਕਰਾਂ। ਮੈਂ ਉਸ ਨੂੰ ਸਾਰੀਆਂ ਖ਼ੁਸ਼ੀਆਂ ਦੇਵਾਂਗਾ। ਕਿਤੇ ਉਹ ਜਵਾਬ ਨਾ ਦੇ ਦੇਵੇ, ਇਸ ਡਰੋਂ ਉਹ ਕਾਫ਼ੀ ਸਮਾਂ ਬੇਵਜ੍ਹਾ ਹੀ ਲੰਘਾ ਚੁੱਕਾ ਸੀ। ਕਿਤੇ ਮੇਰੇ ਵਾਂਗ ਉਹ ਹੋਰ ਕਿਸੇ ਨੂੰ ਤਾਂ...? ਨਹੀਂ ਮੈਨੂੰ ਅਪਣੀ ਤਕਦੀਰ 'ਤੇ ਭਰੋਸਾ ਹੈ। ਜੋ ਮੇਰਾ ਹੈ, ਉਹ ਹੋਰ ਕਿਸੇ ਦਾ ਨਹੀਂ ਹੋ ਸਕਦਾ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਮੇਰੀ ਹੀ ਹੈ। ਪ੍ਰਮਾਤਮਾ ਜ਼ਰੂਰ ਉਸ ਨੂੰ ਮੇਰੀ ਤਕਦੀਰ ਬਣਾਏਗਾ। ਪਰ ਸੋਚ ਸੋਚ ਕੇ ਕੁੱਝ ਨਹੀਂ ਹੋਣਾ, ਇਸ ਗੱਲ ਤੋਂ ਜਾਣੂ ਰੋਸ਼ਨ ਉਸ ਦੇ ਕਾਲਜ ਜਾਣ ਦਾ ਮਨ ਬਣਾ ਬੈਠਾ ਸੀ।

ਆਖ਼ਰ ਰੱਬ ਨੂੰ ਯਾਦ ਕਰ ਕੇ ਤੇ ਅਪਣੀ ਪੂਰੀ ਪੁਜ਼ੀਸ਼ਨ ਲੈ ਕੇ ਉਹ ਕਾਲਜ ਨੂੰ ਤੁਰ ਪਿਆ। ਉਹ ਜਿਵੇਂ ਹੀ ਪ੍ਰਿੰਸੀਪਲ ਦੇ ਕਮਰੇ 'ਚ ਗਿਆ,  ਪ੍ਰਿੰਸੀਪਲ ਰੋਸ਼ਨ ਨੂੰ ਵੇਖ ਕੇ ਖੜਾ ਹੋ ਗਿਆ ਕਿਉਂਕਿ ਰੋਸ਼ਨ ਜਿੰਨਾ ਦਾਨ ਕਾਲਜ ਦੀ ਉਸਾਰੀ, ਗ਼ਰੀਬਾਂ ਦੀਆਂ ਫ਼ੀਸਾਂ, ਖੇਡਾਂ ਲਈ ਕਰਦਾ ਸੀ, ਓਨਾ ਸ਼ਹਿਰ ਦਾ ਕੋਈ ਧਨਾਢ ਸੋਚ ਵੀ ਨਹੀਂ ਸੀ ਸਕਦਾ। ਪ੍ਰਿੰਸੀਪਲ ਨੇ ਰੋਸ਼ਨ ਨੂੰ ਕਿਵੇਂ ਆਉਣ ਬਾਰੇ ਪੁਛਿਆ? ਉਸ ਨੇ ਪੁਛਿਆ ਕਿ ਕੁੜੀਆਂ ਕਿਸ ਕਲਾਸ ਦੀਆਂ ਹਨ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਜ਼ਿਆਦਾਤਰ ਉਹ ਬੀ.ਏ. ਦੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਹਨ। ''ਸਰ! ਮੈਂ ਉਸ ਕਲਾਸ ਦੀ ਇਕ ਸਟੂਡੈਂਟ ਨੂੰ ਮਿਲਣਾ ਚਾਹੁੰਦਾ ਹਾਂ।'' (ਚਲਦਾ)