International Punjabi Conference: ਲਾਹੌਰ ਵਿਖੇ ਕਾਨਫ਼ਰੰਸ ਦੇ ਪਹਿਲੇ ਦਿਨ ਰਿਹਾ ਮੇਲੇ ਵਰਗਾ ਮਾਹੌਲ
ਪੰਜਾਬੀ ਬੋਲੀ ਪ੍ਰਤੀ ਸੁਹਿਰਦਤਾ, ਸਮੱਸਿਆਵਾਂ ਅਤੇ ਇਸ ਦੇ ਕੌਮਾਂਤਰੀ ਪ੍ਰਸਾਰ 'ਤੇ ਹੋਇਆ ਵਿਚਾਰ ਵਟਾਂਦਰਾ
ਪੰਜਾਬੀ ਜ਼ੁਬਾਨ ਦੀ ਸੰਭਾਲ ਲਈ ਕਾਨਫ਼ਰੰਸ ਰਾਹੀਂ ਨਵਾਂ ਬੂਟਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ - ਅਹਿਮਦ ਰਜ਼ਾ ਪੰਜਾਬੀ
International Punjabi Conference: ਲਾਹੌਰ (ਬਾਬਰ ਜਲੰਧਰੀ): ਪੰਜਾਬੀ ਪ੍ਰਚਾਰ ਸੰਸਥਾ ਵਲੋਂ ਪਿਲਾਕ, ਕੱਦਾਫ਼ੀ ਸਟੇਡੀਅਮ ਲਾਹੌਰ ਵਿਚ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦੇ ਪਹਿਲੇ ਦਿਨ ਪੰਜਾਬੀ ਪ੍ਰੇਮੀਆਂ ਦਾ ਮੇਲੇ ਵਰਗਾ ਮਹੌਲ ਸੀ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਦੀਬਾਂ ਨੇ ਜਿਥੇ ਕਾਨਫ਼ਰੰਸ ਵਿਚ ਪੰਜਾਬੀ ਬੋਲੀ ਪ੍ਰਤੀ ਸੁਹਿਰਦਤਾ, ਸਮੱਸਿਆਵਾਂ ਅਤੇ ਇਸ ਦੇ ਕੌਮਾਂਤਰੀ ਪ੍ਰਸਾਰ 'ਤੇ ਵਿਚਾਰ ਵਟਾਂਦਰਾ ਕੀਤਾ, ਉਥੇ ਸੰਗੀਤਕ ਸੱਭਿਆਚਾਰਕ, ਲੋਕ ਨਾਚ ਤੇ ਰੰਗ ਮੰਚ ਦੀ ਪੇਸ਼ਕਾਰੀ ਵੀ ਕੀਤੀ ਗਈ।
3-day International Punjabi Conference underway in Lahore
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਹਿਮਦ ਰਜ਼ਾ ਪੰਜਾਬੀ ਤੇ ਬੀਨੀਸ਼ ਫਾਤਿਮਾ ਸਾਹੀ ਡਾਇਰੈਕਟਰ ਜਨਰਲ ਪਿਲਾਕ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਲਹਿੰਦੇ ਪੰਜਾਬ ਦੇ ਨਾਵਲਕਾਰ ਮੁਸਤਾਨਸਰ ਹੁਸੈਨ ਤਰਾਰ ਨੇ ਪੰਜਾਬੀ ਬੋਲੀ ਨੂੰ ਅਪਣਿਆਂ ਤੋਂ ਹੀ ਖ਼ਤਰਾ ਦਸਦਿਆਂ ਇਸ ਦੀ ਸਾਂਭ ਸੰਭਾਲ 'ਤੇ ਜ਼ੋਰ ਦਿਤਾ। ਇਸ ਦੌਰਾਨ ਮੁਟਿਆਰਾਂ ਅਤੇ ਨੌਜਵਾਨਾਂ ਦੇ ਗਿੱਧੇ ਤੇ ਭੰਗੜਾ ਨੇ ਸਾਰਿਆਂ ਦਾ ਦਿਲ ਮੋਹ ਗਿਆ। ਇਸ ਮੌਕੇ ਡਾ. ਸ਼ਾਰਕ ਰਾਸ਼ੀਦ ਤੇ ਅਮਾਨਾ ਸੈਮਾ ਨੇ ਅਪਣੇ ਵਿਚਾਰ ਪੇਸ਼ ਕੀਤੇ ਅਤੇ ਗਾਇਕ ਹਿਨਾ ਨਸਰੁੱਲਾ ਨੇ ਸਾਈਂ ਬੁੱਲੇ ਸ਼ਾਹ ਦੇ ਕਲਾਮ ਪੇਸ਼ ਕੀਤੇ।
3-day International Punjabi Conference underway in Lahore
ਕਈ ਵਿਸ਼ਿਆਂ 'ਤੇ ਹੋਈਆਂ ਚਰਚਾਵਾਂ ਵਿਚ ਮੁਸਤਾਕ ਸੂਫੀ, ਨਾਇਨ ਸੁੱਖ, ਜਹੀਰ ਬੱਟੂ, ਡਾ. ਨਾਬੀਲਾ ਰਹਿਮਾਨ, ਇਬਾਦ ਨਬੀਬ ਸ਼ਾਦ, ਕਰਾਮਤ ਮੁਗਲ, ਡਾ. ਗੁਰਪ੍ਰੀਤ ਧੁੱਗਾ, ਸੁੱਖੀ ਬਾਠ, ਅਮਰਜੀਤ ਸਿੰਘ, ਅਹਿਮਦ ਰਜ਼ਾ ਪੰਜਾਬੀ, ਰਕਸੰਦਾ ਨਾਵੀਦ, ਫਾਰਬਾ ਸ਼ਰਾਫ਼ਤ ਨੇ ਹਿੱਸਾ ਲਿਆ।
3-day International Punjabi Conference underway in Lahore
ਅਜੋਕਾ ਥਿਏਟਰ ਵਲੋਂ ਵਹੀਦਾ ਗੌਰੀ ਦੇ ਨਾਟਕ 'ਬੁੱਲਾ ਤੇ ਬੰਦਾ' ਦੀ ਪੇਸ਼ਕਾਰੀ ਕਾਨਫਰੰਸ ਦੇ ਰੰਗ ਮੰਚ ਪੱਖੋਂ ਇਕ ਸਿਖਰ ਸੀ। ਮੰਚ ਸੰਚਾਲਨ ਅਫ਼ਜ਼ਲ ਸਾਹੀਰ, ਇਜਾਜ, ਖੋਲਾ ਚੀਮਾ, ਡਾ. ਮਾਰੀਆ ਤਾਹਿਰ, ਸ਼ਬਨਮ ਇਸ਼ਾਕ ਤੇ ਚਾਂਦ ਸ਼ਕੀਲ ਨੇ ਕੀਤਾ। ਪੰਜਾਬੀ ਪ੍ਰਸਾਰ ਸੰਸਥਾ ਨੇ ਕਾਨਫਰੰਸ ਜ਼ਰੀਏ ਪੰਜਾਬੀ ਜ਼ੁਬਾਨ, ਮਾਂ ਬੋਲੀ, ਸਾਹਿਤ, ਸੰਗੀਤ ਅਤੇ ਸੱਭਿਆਚਾਰ ਦਾ ਇਕ ਅਜਿਹਾ ਬੂਟਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਹੇਠ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਲੋਕ ਬੈਠ ਕੇ ਅਪਣੀ ਵਿਰਾਸਤ ਨੂੰ ਸੰਭਾਲਣਗੇ ਅਤੇ ਸਾਂਝਾਂ ਹੋਰ ਗੂੜੀਆਂ ਹੋਣਗੀਆਂ।
(For more news apart from 3-day International Punjabi Conference underway in Lahore, stay tuned to Rozana Spokesman)