Delhi
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ
ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੂੰ ਦਿਖਾਈਆਂ ਤਖ਼ਤੀਆਂ
MP ਰਾਘਵ ਚੱਢਾ ਵੱਲੋਂ MSP ਕਮੇਟੀ ਦਾ ਵਿਰੋਧ ਜਾਰੀ, ਦੂਜੇ ਦਿਨ ਵੀ ਦਾਖ਼ਲ ਕੀਤਾ Suspension Notice
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਐਮਐਸਪੀ ਕਮੇਟੀ ਭੰਗ ਕਰਕੇ ਨਿਰਪੱਖ ਕਮੇਟੀ ਬਣਾਉਣੀ ਚਾਹੀਦੀ ਹੈ।
Work From Home ਲਈ ਨਵੇਂ ਨਿਯਮਾਂ ਦਾ ਐਲਾਨ, ਇਸ ਜ਼ੋਨ ਦੇ ਲੋਕ ਇਕ ਸਾਲ ਤੱਕ ਕਰ ਸਕਣਗੇ ਘਰ ਤੋਂ ਕੰਮ
ਮੰਤਰਾਲੇ ਨੇ ਕਿਹਾ ਕਿ ਉਦਯੋਗ ਦੀ ਮੰਗ ਦੇ ਅਧਾਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਸੂਬਿਆਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ 'ਤੇ GST ਲਗਾਉਣ ਦਾ ਫੈਸਲਾ: ਵਿੱਤ ਮੰਤਰੀ
ਸੀਤਾਰਮਨ ਨੇ ਟਵਿਟਰ 'ਤੇ ਲਿਖਿਆ ਕਿ GST ਵਿਵਸਥਾ ਤੋਂ ਪਹਿਲਾਂ ਸੂਬੇ ਅਨਾਜ 'ਤੇ ਸੇਲ ਟੈਕਸ ਜਾਂ ਵੈਟ ਲਗਾਇਆ ਕਰਦੇ ਸਨ।
ਸਰਕਾਰ ਨੇ ਕਦੇ ਵੀ MSP ਦੀ 'ਕਾਨੂੰਨੀ ਗਾਰੰਟੀ' ਲਈ ਕਮੇਟੀ ਬਣਾਉਣ ਦਾ ਭਰੋਸਾ ਨਹੀਂ ਦਿੱਤਾ: ਨਰਿੰਦਰ ਤੋਮਰ
ਨਰਿੰਦਰ ਤੋਮਰ ਨੇ ਇਹ ਗੱਲ ਲੋਕ ਸਭਾ ਵਿਚ ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਹੀ।
ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਮਾਮਲਾ, ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਖ਼ਲ ਕੀਤਾ ਜਵਾਬ
ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਾਮਲਾ ਸੈਂਟੈਂਸ ਰਿਵੀਊ ਬੋਰਡ ਕੋਲ ਵਿਚਾਰ ਅਧੀਨ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੇਂਦਰੀ ਆਵਾਜਾਈ ਮੰਤਰੀ ਕੋਲ ਚੁੱਕਿਆ ਬਠਿੰਡਾ ਓਵਰਬ੍ਰਿਜ ਦਾ ਮੁੱਦਾ
ਬਠਿੰਡਾ ਦੇ ਲੋਕਾਂ ਦੀਆਂ ਚਿੰਤਾਵਾਂ ਦਾ ਨੋਟਿਸ ਲੈਂਦਿਆਂ ਹਰਦੀਪ ਪੁਰੀ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਦਿੱਤਾ।
ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਗ੍ਰਿਫ਼ਤਾਰੀ ’ਤੇ 10 ਅਗਸਤ ਤੱਕ ਲੱਗੀ ਰੋਕ
ਸੁਪਰੀਮ ਕੋਰਟ ਨੇ ਨੂਪੁਰ ਦੀ ਪਟੀਸ਼ਨ ’ਤੇ ਦਿੱਲੀ ਪੁਲਿਸ, ਪੱਛਮੀ ਬੰਗਾਲ, ਤੇਲੰਗਾਨਾ ਸਣੇ 8 ਸੂਬਿਆਂ ਨੂੰ ਨੋਟਿਸ ਜਾਰੀ ਕਰ 10 ਅਗਸਤ ਤੱਕ ਜਵਾਬ ਮੰਗਿਆ ਹੈ।
ਸੰਸਦ ’ਚ ਚਰਚਾ ਅਤੇ ਸਵਾਲਾਂ ਤੋਂ ਭੱਜਣਾ ਸਭ ਤੋਂ 'ਗੈਰ-ਸੰਸਦੀ' ਹੈ- ਰਾਹੁਲ ਗਾਂਧੀ
ਉਹਨਾਂ ਕਿਹਾ ਕਿ ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ।
ਮਹਿੰਗਾਈ 'ਤੇ ਸਦਨ 'ਚ ਵਿਰੋਧੀ ਧਿਰ ਦਾ ਹੰਗਾਮਾ, ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਇਕ ਵਾਰੀ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 2 ਵਜੇ ਜਿਵੇਂ ਹੀ ਸਦਨ ਦੀ ਬੈਠਕ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।