ਸਿੱਖ ਫਲਸਫ਼ੇ ਤੋਂ ਪ੍ਰਭਾਵਿਤ ਬੋਧੀ ਨੇ ਚੁਣਿਆ ਸੇਵਾ ਭਾਵਨਾ ਦਾ ਰਾਹ

ਸਪੋਕਸਮੈਨ ਸਮਾਚਾਰ ਸੇਵਾ

ਐਂਡਰੀ ਗੋ ਆਪਣੀ ਇਸੇ ਸੇਵਾ ਭਾਵਨਾ ਨੂੰ ਲੈ ਕੇ ਹੁਣ ਹੋਰਨਾਂ ਲੋਕਾਂ ਲਈ ਵੀ ਇਕ ਵਿਲੱਖਣ ਮਿਸਾਲ ਬਣ ਚੁਕਾ ਹੈ।

Andre Goh

ਮੈਲਬਰਨ(ਪਰਮਵੀਰ ਸਿੰਘ ਆਹਲੂਵਾਲੀਆ): ਵਿਦੇਸ਼ਾਂ ਵਿਚ ਸਿੱਖਾਂ ਵਲੋਂ ਗੁਰੂ ਸਾਹਿਬਾਨ ਦੇ ਦਰਸਾਏ ਗਏ ਮਾਰਗ 'ਤੇ ਚਲਦਿਆਂ ਕੀਤੀ ਜਾਂਦੀ ਲੋਕ ਸੇਵਾ ਨੂੰ ਦੇਖ ਕੇ ਕਾਫ਼ੀ ਲੋਕ ਪ੍ਰਭਾਵਤ ਹੋ ਰਹੇ ਹਨ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਚ ਰਹਿਣ ਵਾਲਾ ਐਂਡਰੀ ਗੋਅ ਵੀ ਇਸ ਤੋਂ ਕਾਫ਼ੀ ਪ੍ਰਭਾਵਤ ਹੈ। ਮੂਲ ਤੌਰ 'ਤੇ ਸਿੰਗਾਪੁਰ ਦਾ ਰਹਿਣ ਵਾਲਾ ਐਂਡਰੀ ਗੋਅ ਭਾਵੇਂ ਬੁੱਧ ਧਰਮ ਨੂੰ ਮੰਨਣ ਵਾਲਾ ਹੈ। ਪਰ ਸਿੱਖਾਂ ਨੂੰ ਦੇਖ ਉਸ ਅੰਦਰ ਅਜਿਹੀ ਸੇਵਾ ਭਾਵਨਾ ਪੈਦਾ ਹੋਈ ਕਿ ਹੁਣ ਉਸ ਨੂੰ ਅਕਸਰ ਮੈਲਬਰਨ ਦੇ ਗੁਰੂ ਘਰਾਂ ਤੋਂ ਇਲਾਵਾ ਹਿੰਦੂ ਮੰਦਰਾਂ ਵਿਚ ਸੇਵਾ ਕਰਦਿਆਂ ਦੇਖਿਆ ਜਾ ਸਕਦਾ ਹੈ।

ਐਂਡਰੀ ਗੋ ਆਪਣੀ ਇਸੇ ਸੇਵਾ ਭਾਵਨਾ ਨੂੰ ਲੈ ਕੇ ਹੁਣ ਹੋਰਨਾਂ ਲੋਕਾਂ ਲਈ ਵੀ ਇਕ ਵਿਲੱਖਣ ਮਿਸਾਲ ਬਣ ਚੁਕਾ ਹੈ। ਗੋਅ ਅਨੁਸਾਰ ਉਹ ਸਿੱਖ ਧਰਮ ਦੇ ਫ਼ਲਸਫ਼ੇ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਹੈ। ਜਿਸ ਤੋਂ ਪ੍ਰਭਾਵਤ ਹੋ ਕੇ ਹੀ ਉਸ ਨੇ ਨਿਸ਼ਕਾਮ ਸੇਵਾ ਦਾ ਰਸਤਾ ਅਖ਼ਤਿਆਰ ਕੀਤਾ ਹੈ। ਗੋਅ ਦਾ ਕਹਿਣਾ ਹੈ ਕਿ ਉਹ ਭਾਰਤੀ ਰੀਤੀ ਰਿਵਾਜਾਂ ਦੀ ਦਿਲੋਂ ਕਦਰ ਕਰਦੇ ਹਨ ਅਤੇ ਉਸ ਨੂੰ ਭਾਰਤੀ ਵੈਸ਼ਨੂੰ ਖਾਣੇ, ਖ਼ਾਸ ਤੌਰ 'ਤੇ ਗੁਰੂ ਕਾ ਲੰਗਰ ਕਾਫ਼ੀ ਪਸੰਦ ਹੈ।