ਸਰਕਾਰੀ ਨੌਕਰੀ ਛੱਡ ਪਿੰਡ ਦੀ ਸੇਵਾ ‘ਚ ਲੱਗਿਆ ਇਹ ਸਰਪੰਚ, ਇਸ ਨੌਜਵਾਨ ‘ਤੇ ਬਣੇਗੀ ਫ਼ਿਲਮ
ਪਿੰਡ ਰੇਲਵਾਲਾ ਦੀ ਦਿੱਖ ਬਦਲਣ ਵਾਲੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਛੀਨਾ ਦੇ ਕੰਮਾਂ ਨੂੰ ਦਰਾਉਣ...
ਚੰਡੀਗੜ੍ਹ : ਪਿੰਡ ਰੇਲਵਾਲਾ ਦੀ ਦਿੱਖ ਬਦਲਣ ਵਾਲੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਛੀਨਾ ਦੇ ਕੰਮਾਂ ਨੂੰ ਦਰਾਉਣ ਲਈ ਕੇਂਦਰ ਸਰਕਾਰ ਡਾਕਿਊਮੈਂਟਰੀ ਫਿਲਮ ਬਣ ਰਹੀ ਹੈ, ਜਿਸ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦਾ ਟਾਇਟਲ ‘ਚੈਂਪੀਅਨ ਆਫ਼ ਦਿ ਐਂਡ’ ਪੰਥਦੀਪ ਸਿੰਘ ਰੱਖਿਆ ਗਿਆ ਹੈ। 2 ਮਿੰਟ 22 ਸੈਕਿੰਡ ਦੇ ਟ੍ਰੇਲਰ ਵਿਚ 2014 ਦੌਰਾਨ ਪਿੰਡ ਦੇ ਹਾਲਾਤ ਬਾਅਦ ਵਿਚ ਕੋਈ ਡਿਵੈਲਪਮੈਂਟ ਦਿਖਾਈ ਜਾਵੇਗੀ।
27 ਸਾਲ ਦੇ ਪੰਥਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਸਰਪੰਚ ਰਹਿ ਚੁੱਕੇ ਹਨ। ਦਸੰਬਰ 2018 ਵਿਚ ਉਨ੍ਹਾਂ ਦੀ ਪੰਚਾਇਤ ਵਿਭਾਗ ਵਿਚ ਨੌਕਰੀ ਲੱਗ ਗਈ ਪਰ ਨੌਕਰੀ ਕਾਰਨ ਉਹ ਅਗਲੀਆਂ ਚੋਣਾਂ ਨਹੀਂ ਸਕਦੇ। ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਪੰਥਦੀਪ ਮੁਤਾਬਿਕ ਉਹ ਦੂਜੀ ਵਾਰ ਚੋਣਾਂ ਨਹੀਂ ਲੜਨਾ ਚਾਹੁੰਦਾ ਸੀ ਪਰ ਲੋਕਾਂ ਦੇ ਕਹਿਣ ‘ਤੇ ਉਸ ਨੇ ਇਹ ਚੋਣਆਂ ਲੜੀਆਂ। ਪੰਥਦੀਪ ਨੇ ਪਿੰਡ ਦੇ ਵਿਕਾਸ ਲਈ ਐਸਐਨਸੀ ‘ਚ ਮਿਲੀ ਸਾਢੇ 6 ਲੱਖ ਰੁਪਏ ਦੇ ਪੈਕੇਜ ਵਾਲੀ ਨੌਕਰੀ ਛੱਡ ਦਿੱਤੀ ਸੀ ਤੇ ਵਿਆਹ ਵੀ ਟਾਲ ਦਿੱਤਾ ਸੀ।
ਪੰਥਦੀਪ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੱਧਰ ‘ਤੇ ਇਕ ਨੌਜਵਾਨ ਅਤੇ ਪ੍ਰਗਤੀਸ਼ੀਲ ਸਰਪੰਚ ਦੇ ਤੌਰ ‘ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। GNDU ਤੋਂ ਐਮਬੀਏ ਕਰ ਚੁੱਕੇ ਤੇ ਆਸਟ੍ਰੇਲੀਆ ਛੱਡ ਕੇ ਆਏ ਨੌਜਵਾਨ ਸਰਪੰਚ ਪੰਥਦੀਪ ਨੇ ਦੱਸਿਆ ਕਿ ਪਿੰਡ ਵਿਚ ਸੀਵਰੇਜ ਪਾਉਣ ਦਾ ਖਰਚਾ 34 ਲੱਖ ਦੱਸਿਆ ਜਾ ਰਿਹਾ ਸੀ ਪਰ ਉਨ੍ਹਾਂ ਨੇ 8 ਲੱਖ ਵਿਚ ਪਵਾ ਦਿੱਤਾ।
ਇਸ ਦੇ ਨਾਲ ਹੀ ਪਿੰਡ ਵਿਚ ਸਟ੍ਰੀਟ ਲਾਈਟ ਲਗਾਉਣ ਲਈ ਐਲਈਡੀ ਖਰੀਦਣ ਲਈ ਉਹ ਅੰਮ੍ਰਿਤਸਰ ਗਏ ਤਾਂ ਪ੍ਰਤੀ ਲਾਈਟ ਦਾ ਮੁੱਲ 12 ਹਜ਼ਾਰ ਰੁਪਏ ਦੱਸਿਆ ਗਿਆ ਪਰ ਉਨ੍ਹਾਂ ਨੇ ਬਾਜ਼ਾਰ ਵਿਚੋਂ ਸਾਮਾਨ ਖਰੀਦ ਕੇ ਅਸੈਂਬਲ ਕਰਵਾਇਆ, ਜਿਸ ਨਾਲ 3500 ‘ਚ ਐਲਈਡੀ ਪੋਲ ਸਮੇਤ ਤਿਆਰ ਕਰਵਾਈਆਂ।