IMF ਦੀ ਚੇਤਾਵਨੀ, 'ਇਸੇ ਤਰ੍ਹਾਂ ਲੜਦੇ ਰਹੇ ਚੀਨ-ਅਮਰੀਕਾ ਤਾਂ ਬਰਬਾਦ ਹੋ ਜਾਵੇਗੀ ਦੁਨੀਆ'

ਏਜੰਸੀ

ਖ਼ਬਰਾਂ, ਕੌਮਾਂਤਰੀ

ਅੰਤਰਰਾਸ਼ਟਰੀ ਮੁੱਦਰਾ ਫੰਡ ਨੇ ਸ਼ੁੱਕਰਵਾਰ ਨੂੰ ਗਲੋਬਲ ਅਰਥਵਿਵਸਥਾ ਨਾਲ ਸਬੰਧਤ ਅਨੁਮਾਨਾਂ ਵਿਚ ਕਮੀ ਕਰਨ ਦੇ ਸੰਕੇਤ ਦਿੱਤੇ ਹਨ

Photo

ਵਾਸ਼ਿੰਗਟਨ: ਅੰਤਰਰਾਸ਼ਟਰੀ ਮੁੱਦਰਾ ਫੰਡ ਨੇ ਸ਼ੁੱਕਰਵਾਰ ਨੂੰ ਗਲੋਬਲ ਅਰਥਵਿਵਸਥਾ ਨਾਲ ਸਬੰਧਤ ਅਨੁਮਾਨਾਂ ਵਿਚ ਕਮੀ ਕਰਨ ਦੇ ਸੰਕੇਤ ਦਿੱਤੇ ਹਨ।ਆਈਐਮਐਫ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਚੀਨ ਅਤੇ ਅਮਰੀਕਾ ਇਸੇ ਤਰ੍ਹਾਂ ਆਪਸ ਵਿਚ ਉਲਝਦੇ ਰਹੇ ਤਾਂ ਦੁਨੀਆ ਬਰਬਾਦੀ ਦੀ ਰਾਹ 'ਤੇ ਪਹੁੰਚ ਜਾਵੇਗੀ। 

ਆਈਐਮਐਫ ਨੇ ਅਮਰੀਕਾ ਅਤੇ ਚੀਨ ਨੂੰ ਫਿਰ ਤੋਂ ਟਰੇਡ ਵਾਰ ਵਿਚ ਨਾ ਉਲਝਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਕੋਵਿਡ-19 ਦੀ ਮਹਾਂਮਾਰੀ ਨਾਲ ਅਰਥਵਿਵਸਥਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਮਜ਼ੋਰ ਹੋ ਜਾਣਗੀਆਂ।

ਨਿਊਜ਼ ਏਜੰਸੀ ਮੁਤਾਬਕ ਆਈਐਮਐਫ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨਾ ਜਾਰਜੀਵਾ ਯੂਰੋਪੀਅਨ ਯੂਨੀਵਰਸਿਟੀ ਦੀ ਇਕ ਆਨਲਾਈਨ ਇੰਵੈਂਟ ਨੂੰ ਸੰਬੋਧਨ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਸਾਲ 2002 ਵਿਚ ਗਲੋਬਲ ਅਰਥਵਿਵਸਥਾ ਵਿਚ ਤਿੰਨ ਫੀਸਦੀ ਦੀ ਕਮੀ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਕਈ ਦੇਸ਼ਾਂ ਦੇ ਆਰਥਕ ਅੰਕੜੇ ਇਸ ਤੋਂ ਵੀ ਘੱਟ ਆ ਰਹੇ ਹਨ।

ਉਹਨਾਂ ਨੇ ਕਿਹਾ, 'ਮੈਡੀਕਲ ਇਲਾਜ ਉਪਲਬਧ ਨਾ ਹੋਣ ਕਾਰਨ ਅਰਥਵਿਵਸਥਾ ਨੂੰ ਇਸ ਤੋਂ ਨਿਪਟਣ ਵਿਚ ਮੁਸ਼ਕਿਲ ਆ ਸਕਦੀ ਹੈ। ਕਿਉਂਕਿ ਕੋਰੋਨਾ ਵਾਇਰਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ, ਇਸ ਲਈ ਆਰਥਕ ਭਵਿੱਖਬਾਣੀ 'ਤੇ ਇਸ ਦਾ ਅਸਰ ਪੈ ਰਿਹਾ ਹੈ'।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ 'ਤੇ ਪਿਆ ਹੈ। ਅਮਰੀਕਾ ਵਿਚ ਹੁਣ ਤੱਕ 12,99,912 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 77,562 ਤੱਕ ਪਹੁੰਚ ਚੁੱਕੀ ਹੈ।

ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਤਿੰਨ ਦੇਸ਼ਾਂ ਵਿਚ ਦੋ-ਦੋ ਲੱਖ ਅਤੇ ਛੇ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਇਕ-ਇਕ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।