PM ਨੇ ਬੁਲਾਈ ਸਰਬ-ਪਾਰਟੀ ਮੀਟਿੰਗ, 21 ਜੂਨ ਨੂੰ ਕਰਨਗੇ ਦੇਸ਼ ਨੂੰ ਸੰਬੋਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਦਾਖ ਦੀ ਗਲਬਾਨ ਘਾਟੀ ਚ ਚੀਨ ਅਤੇ ਭਾਰਤੀ ਫੌਜਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਹੁਣ ਮੋਦੀ ਸਰਕਾਰ ਐਕਸ਼ਨ ਵਿਚ ਆ ਗਈ ਹੈ ।

Narendra Modi

ਨਵੀਂ ਦਿੱਲੀ : ਲਦਾਖ ਦੀ ਗਲਬਾਨ ਘਾਟੀ ਚ ਚੀਨ ਅਤੇ ਭਾਰਤੀ ਫੌਜਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਹੁਣ ਮੋਦੀ ਸਰਕਾਰ ਐਕਸ਼ਨ ਵਿਚ ਆ ਗਈ ਹੈ । ਇਸ ਸਬੰਧੀ ਹੁਣ ਪ੍ਰਧਾਨ ਮੰਤਰੀ ਮੋਦੀ ਵੱਲੋਂ 19 ਜੂਨ ਸ਼ਾਮ 5 ਵਜੇ ਸਰਭਦਲ ਬੈਠਕ ਬੁਲਾਈ ਹੈ। ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਅਧਿਆਕਸ਼ ਸ਼ਾਮਿਲ ਹੋਣਗੇ। ਇਸ ਬੈਠਕ ਵਿਚ ਭਾਰਤੀ-ਚੀਨ ਵਿਵਾਦ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ ਨੂੰ ਦੇਸ਼ ਨੂੰ ਸੰਬੋਧਨ ਕਰਨਗੇ। ਉੱਧਰ ਪੀਐੱਮਓ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਟਵੀਟ ਵਿਚ ਕਿਹਾ ਗਿਆ ਹੈ, ਕਿ ਭਾਰਤੀ-ਚੀਨ ਸੀਮਾ ਬਾਰੇ ਚਰਚਾ ਕਰਨ ਲਈ 19 ਜੂਨ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਰਭ ਦਲ ਬੈਠਕ ਬੁਲਾਈ ਗਈ ਹੈ।

ਜ਼ਿਕਰਯੋਗ ਹੈ ਕਿ 20 ਭਾਰਤੀ ਜਾਵਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿਚ ਹੈ ਅਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਤੇ ਪੂਰਵੀ ਕਾਂਗਰਸੀ ਅਧਿਆਕਸ਼ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਨੇ ਸਾਡੀ ਜਮੀਨ ਖੋਹ ਲਈ ਹੈ, ਪ੍ਰਧਾਨ ਮੰਤਰੀ ਜੀ ਚੁੱਪ ਕਿਉਂ ਹਨ?  ਤੁਸੀਂ ਕਿਥੇ ਲੁੱਕ ਗਏ ਹੋ, ਤੁਸੀਂ ਬਾਹਰ ਆਉਂ, ਪੂਰਾ ਦੇਸ਼ , ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਵੱਲੋਂ ਟਵੀਟ ਕਰ ਮੋਦੀ ਸਰਕਾਰ ਤੇ ਨਿਸ਼ਾਨਾ ਲਗਾਇਆ ਗਿਆ ਸੀ ਅਤੇ ਚੀਨ ਦੇ ਮਾਮਲੇ ਤੇ ਸਰਕਾਰ ਨੂੰ ਸਚਾਈ ਦੱਸਣ ਲਈ ਕਿਹਾ ਸੀ।

ਉਧਰ ਪ੍ਰਿਯਕਾ ਗਾਂਧੀ ਵੱਲੋਂ ਵੀ ਕਿਹਾ ਗਿਆ ਸੀ ਕਿ ਸਾਡੀ ਜਮੀਨ ਅਤੇ ਸਾਡੀ ਏਕਤਾ ਨੂੰ ਲਲਕਾਰਿਆ ਗਿਆ ਹੈ। ਸਾਡੇ ਜਵਾਨ ਅਤੇ ਅਫਸਰ ਸ਼ਹੀਦ ਹੋਏ ਹਨ ਕੀ ਅਸੀਂ ਚੁੱਪ ਰਹਾਂਗੇ?  ਦੱਸ ਦੱਈਏ ਕਿ ਲਦਾੱਖ ਤੇ ਚੱਲ ਰਿਹਾ ਭਾਰਤ-ਚੀਨ ਵਿਵਾਦ ਆਪਣੇ ਆਖਰੀ ਸੀਮਾ ਤੇ ਪਹੁੰਚ ਗਿਆ ਹੈ। ਬੀਤੇ ਸੋਮਵਾਰ ਨੂੰ ਗਲਬਾਨ ਘਾਟੀ ਤੇ ਭਾਰਤ ਅਤੇ ਚੀਨ ਸੈਨਿਕਾ ਵਿਚ ਝੜਪ ਹੋ ਗਈ।

ਇਸ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਉੱਧਰ ਚੀਨ ਨੂੰ ਵੀ ਇਸ ਝੜਪ ਵਿਚ ਕਾਫੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਕਮਾਡਿੰਗ ਅਫਸਰ ਦੀ ਇਸ ਵਿਚ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 35 ਚੀਨੀ ਜਵਾਨਾਂ ਦੀ ਮੌਤ ਅਤੇ ਜਾਂ ਫਿਰ ਉਹ ਗੰਭੀਰ ਰੂਪ ਚ ਜ਼ਖ਼ਮੀ ਹਨ। ਹਾਲੇ ਤੱਕ ਦੋਵੇ ਦੇਸਾਂ ਵਿਚ ਗੱਲ਼ਬਾਤ ਦਾ ਕੋਈ ਨਤੀਜ਼ਾ ਨਹੀਂ ਨਿਕਲਿਆ। ਇਸ ਕਰਕੇ ਹੀ ਲਦਾੱਖ ਸੀਮਾਂ ਤੇ ਤਣਾਅ ਦਾ ਮਾਹੌਲ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।