ਅਮਰੀਕਾ ‘ਚ ਹੋਈ ਰਿਸਰਚ, ਧੁੱਪ ‘ਚ ਖ਼ਤਮ ਹੋ ਜਾਂਦਾ ਕਰੋਨਾ ਦਾ ਪ੍ਰਭਾਵ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ

ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਲਈ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਇਸ ਦੀ ਦਵਾਈ ਤਿਆਰ ਕਰਨ ਵਿਚ ਲੱਗੇ ਹੋਏ ਹਨ

coronavirus

ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਲਈ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਇਸ ਦੀ ਦਵਾਈ ਤਿਆਰ ਕਰਨ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਤਿਆਰ ਨਹੀਂ ਹੋ ਸਕੀ। ਉਧਰ ਅਮੀਰਕਾ ਦੇ ਸਰਕਾਰੀ ਹੋਮਲੈਂਡ ਸੁਰੱਖਿਆ ਵਿਭਾਗ ਦੇ ਇਕ ਪ੍ਰਯੋਗ ਵਿਚ ਪਤਾ ਲੱਗਾ ਹੈ ਕਿ ਧੁੱਪ ਨਾਲ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਖਤਮ ਹੁੰਦਾ ਹੈ। ਹਾਲਾਂਕਿ ਵਿਭਾਗ ਦਾ ਕਹਿਣਾ ਹੈ

ਕਿ ਇਹ ਪ੍ਰਯੋਗ ਦਾ ਸ਼ੁਰੂਆਤੀ ਨਤੀਜ਼ਾਂ ਹੈ ਅਤੇ ਅੰਤਿਮ ਨਤੀਜ਼ਾਂ ਆਉਂਣਾ ਬਾਕੀ ਹੈ। ‘ਯਾਹੂ ਨਿਊਜ’ ਨੇ ਰਿਸਰਚ ਨਾਲ ਜੁੜੇ ਕੁਝ ਵੇਰਵਿਆਂ ਨੂੰ ਹਾਸਿਲ ਕੀਤਾ ਹੈ ਅਤੇ ਜਿਸ ਵਿਚ ਇਹ ਹੀ ਸਾਹਮਣੇ ਆ ਰਿਹਾ ਹੈ ਕਿ ਪਹਿਲਾਂ ਵੀ ਵਿਗਿਆਨੀਆਂ ਦਾ ਇਹੀ ਮੰਨਣਾ ਹੈ ਕਿ ਵੱਧ ਤਾਪਮਾਨ ਦੇ ਵਿਚ ਕਰੋਨਾ ਵਾਇਰਸ ਦਾ ਅਸਰ ਜਾਂ ਤਾਂ ਘੱਟ ਹੋ ਸਕਦਾ ਹੈ ਅਤੇ ਜਾਂ ਫਿਰ ਖਤਮ ਹੋ ਸਕਦਾ ਹੈ ਪਰ ਅਧਿਕਾਰਿਤ ਰੂਪ ਵਿਚ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।

ਅਮਰੀਕੀ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਰਿਸਰਚ ਵਿਚ ਇਹ ਹੀ ਪਤਾ ਲੱਗਾ ਹੈ ਕਿ ਅਧਿਕ ਤਾਪਮਾਨ ਵਾਲੇ ਖੇਤਰ ਵਿਚ ਕਰੋਨਾ ਵਾਇਰਸ ਜਿਆਦਾ ਦੇਰ ਨਹੀਂ ਰਹਿ ਸਕਦਾ। ਇਸ ਤੋਂ ਇਲਾਵਾ ਇਸ ਵਿਚ ਇਹ ਵੀ ਕਿਹਾ ਗਿਆ ਕਿ ਦਿਨ ਦੀ ਰੋਸ਼ਨੀ ਵਿਚ ਬਾਹਰੀ ਵਸਤੂਆਂ ਤੇ ਕਰੋਨਾ ਵਾਇਰਸ ਦਾ ਖਤਰਾ ਘੱਟ ਪਾਇਆ ਜਾਂਦਾ ਹੈ ਅਤੇ ਧੁੱਪ ਵਿਚ ਵਾਇਰਸ ਜਲਦ ਹੀ ਖਤਮ ਹੋ ਗਿਆ ਹੈ। ਹਾਲਾਂਕਿ ਇਹ ਵੀ ਜ਼ਿਕਰ ਕੀਤਾ ਗਿਆ

ਕਿ ਜਿੱਥੇ ਨਮੀ ਘੱਟ ਰਹਿੰਦੀ ਹੈ ਉਥੇ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਲਈ ਜ਼ਿਆਦਾ ਸਾਵਧਾਨੀਆਂ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਫਰਾਂਸ ਦੇ ਐਕਸ-ਮਾਰਸੀਲੀ ਯੂਨੀਵਰਸਿਟੀ ਦੇ ਵਿਚ ਕੀਤਾ ਗਏ ਇਕ ਪ੍ਰਯੋਗ ਵਿਚ ਇਹ ਹੀ ਪਾਇਆ ਗਿਆ ਸੀ ਕਿ 60 ਡਿਗਰੀ ਤਾਪਮਾਨ ਵਿਚ ਵਾਇਰਸ ਦਾ ਪ੍ਰਭਾਵ ਘੱਟ ਜ਼ਰੂਰ ਹੁੰਦਾ ਹੈ ਪਰ ਅਧਿਕ ਤਾਪਮਾਨ ਵਿਚ ਵੀ ਕਰੋਨਾ ਵਾਇਰਸ ਫੈਲਣ ਵਿਚ ਸਮਰੱਥ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।