Coronavirus : ਪੀ.ਪੀ.ਈ ਕਿਟਾਂ 'ਤੇ ਉਠੇ ਸਵਾਲ, ਸਿਹਤ ਕਰਮਚਾਰੀਆਂ ਦੇ ਇਸਤੇਮਾਲ ‘ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੱਕ ਦੇਸ਼ ਵਿਚ ਕਰੋਨਾ ਵਾਇਰਸ ਤੋਂ 12,380 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 414 ਲੋਕਾਂ ਦੀ ਇਸ ਖਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

Coronavirus

ਨਵੀਂ ਦਿੱਲੀ : ਕਰੋਨਾ ਵਾਇਰਸ ਜਿੱਥੇ ਤੇਜੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਉੱਥੇ ਹੀ ਡਾਕਟਰ ਅਤੇ ਪ੍ਰਸ਼ਾਸਨ ਦੇ ਕਰਮਚਾਰੀ ਦਿਨ-ਰਾਤ ਇਸ ਵਾਇਰਸ ਨਾਲ ਲੜਾਈ ਵਿਚ ਲੱਗੇ ਹੋਏ ਹਨ । ਸਮੇਂ-ਸਮੇਂ ਤੇ ਇਨ੍ਹਾਂ ਮੈਡੀਕਲ ਫੀਲਡ ਨਾਲ ਸਬੰਧਿਤ ਕਰਮੀਆਂ ਵੱਲੋਂ ਆਪਣੀ ਸੁਰੱਖਿਆ ਦੇ ਲਈ ਮਾਸਕ ਅਤੇ ਕਿਟਾਂ ਦੀ ਮੰਗ ਕੀਤੀ ਜਾਂਦੀ ਹੈ ਪਰ ਹੁਣ ਉਤਰ ਪ੍ਰਦੇਸ ਵਿਚ ਪੀਪੀਈ ਕਿਟਾਂ ਤੇ ਸਵਾਲ ਉਠ ਰਹੇ ਹਨ। ਦੱਸ ਦੱਈਏ ਕਿ ਉਤਰ ਪ੍ਰਦੇਸ਼ ਮੈਡੀਕਲ ਸਪਲਾਈ ਕਾਰਪੋਰੇਸ਼ਨ ਦੇ ਵੱਲੋਂ ਭੇਜੀਆਂ ਗਈਆਂ ਪੀਪੀਈ ਕਿਟਾਂ ਨੂੰ ਇਸਤੇਮਾਲ ਨਾਂ ਕਰਨ ਤੇ ਰੋਕ ਲਗਾਈ ਹੈ।

ਜੀਆਈਐੱਮਸੀ ਨੋਇਡਾ ਦੇ ਨਿਰਦੇਸ਼ਕ ਅਤੇ ਮੇਰਠ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਇਨ੍ਹਾਂ ਕਿਟਾਂ ਦੀ ਕੁਆਲਟੀ ਤੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਸਵਾਲਾਂ ਤੋਂ ਬਾਅਦ ਡਾਇਰੈਕਟਰ ਜਨਰਲ ਕੇ.ਕੇ ਗੁਪਤਾ ਨੇ ਸਾਰੇ  ਜ਼ਿਲ੍ਹਿਆਂ ਦੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਕਾਰਪੋਰੇਸ਼ਨ ਦੇ ਵੱਲੋਂ ਭੇਜੀਆਂ ਗਈਆਂ ਪੀਪੀਈ ਕਿਟਾਂ ਦੀ ਵਰਤੋਂ ਨਾ ਕਰਨ।

ਇਸੇ ਤਹਿਤ ਕੇ.ਕੇ ਗੁਪਤਾ ਨੇ ਲਖਨਊ, ਕਾਨਪੁਰ, ਆਗਰਾ, ਪ੍ਰਿਆਗਰਾਜ, ਮੇਰਠ, ਝਾਂਸੀ, ਗੋਰਖਪੁਰ, ਕਨੋਜ਼, ਜਾਲੋਨ, ਬਾਂਦਾ, ਮਹਾਰਨਪੁਰ, ਆਜਮਗੜ੍ਹ,  ਅੰਬੇਡਕਰ ਨਗਰ, ਬਸਤੀ, ਬਹਰਾਈਚ, ਫਿਰੋਜਾਬਾਦ, ਸ਼ਾਹਜਹਾਂਪੁਰ ਦੇ ਨਾਲ- ਨਾਲ ਅਯੋਧਿਆ ਵਿਚ ਵੀ ਇਨ੍ਹਾਂ ਕਿਟਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਜ਼ਾਰੀ ਕੀਤੇ ਹਨ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਦੇ  ਲਈ ਪੀਪੀਈ ਕਿਟਾਂ ਦਾ ਪਾਉਂਣਾ ਜਰੂਰੀ ਹੈ

ਕਿਉਂਕਿ ਇਹ ਕਿਟਾਂ ਸਿਹਤ ਕਰਮੀਆਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਂਣ ਵਿਚ ਮਦਦ ਕਰਦੀਆਂ ਹਨ। ਇਸ ਲਈ ਮੈਡੀਕਲ ਕਾਲਜ ਅਤੇ ਸਿਹਤ ਵਿਭਾਗ ਵਿਚ ਪੀਪੀਈ ਕਿਟਾਂ ਭੇਜਣ ਦੀ ਜਿੰਮੇਵਾਰੀ ਕਾਰਪੋਰੇਸ਼ਨ ਨੂੰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਤੋਂ 12,380 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ  414  ਲੋਕਾਂ ਦੀ ਇਸ ਖਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।