ਪਤੀ ਨੇ ਫੋਨ ਕਰ ਬੁਲਾਈ ਕਾਲ ਗਰਲ, ਸਾਹਮਣੇ ਆਈ ਤਾਂ ਉਹ ਨਿਕਲੀ ਪਤਨੀ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਵਾਂ ਪੱਖਾਂ ਨੂੰ ਸੁਨਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ

Photo

ਦੇਹਰਾਦੂਨ : ਉੱਤਰਾਖੰਡ ਦੇ ਉੱਧਮ ਸਿੰਘ ਨਗਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਤੀ ਅਤੇ ਪਤਨੀ ਨੇ ਇਕ ਦੂਜੇ ਉੱਤੇ ਅਜਿਹੇ ਇਲਜ਼ਾਮ ਲਗਾਏ ਹਨ ਜਿਨ੍ਹਾਂ ਨੂੰ ਸੁਣ ਕੇ ਪੁਲਿਸ ਵੀ ਚੱਕਰਾਂ ਵਿਚ ਪੈ ਗਈ ਹੈ।

ਮੀਡੀਆ ਰਿਪੋਰਟਾ ਅਨੁਸਾਰ ਦਿਨੇਸ਼ਪੁਰ ਰਹਿਣ ਵਾਲੇ ਇਕ ਵਿਅਕਤੀ ਨੇ ਆਰੋਪ ਲਗਾਇਆ ਹੈ ਕਿ ਉਸ ਦਾ ਦਾ ਵਿਆਹ ਛੇ ਸਾਲ ਪਹਿਲਾਂ ਕਾਸ਼ੀਪੁਰ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਕਦੇ ਉਸ ਦੀ ਪਤਨੀ ਆਪਣੇ ਸਹੁਰੇ ਘਰ ਨਹੀਂ ਗਈ। ਪਤੀ ਦਾ ਆਰੋਪ ਹੈ ਕਿ ਉਸ ਨੂੰ ਕਿੱਧਰੋ ਪਤਾ ਲੱਗਿਆ ਸੀ ਕਿ ਉਸਦੀ ਘਰਵਾਲੀ ਕਾਲਗਰਲ ਦਾ ਕੰਮ ਕਰਦੀ ਹੈ।

ਆਪਣੀ ਪਤਨੀ ਨੂੰ ਰੰਗੇ ਹੱਥ ਫੜਨ ਦੇ ਲਈ ਉਸ ਨੇ ਬੀਤੇ ਦਿਨ ਸੈਕਸ ਰੈਕਟ ਚਲਾਉਣ ਵਾਲੀ ਇਕ ਮਹਿਲਾ ਦਲਾਲ ਨਾਲ ਸੰਪਰਕ ਕੀਤਾ ਸੀ। ਉਸ ਦਲਾਲ ਨੇ ਉਸ ਨੂੰ ਬੁਕਿੰਗ ਦੇ ਲਈ ਕੁੱਝ ਲੜਕੀਆਂ ਦੀ ਤਸਵੀਰਾਂ ਵਟਸਐਪ 'ਤੇ ਭੇਜੀਆਂ ਜਿਸ ਵਿਚ ਉਸ ਦੀ ਪਤਨੀ ਦੀ ਫੋਟੋ ਵੀ ਸੀ।

ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦਲਾਲ ਦੇ ਜਰੀਏ ਪਤਨੀ ਨੂੰ ਬੁੱਕ ਕੀਤਾ ਅਤੇ ਸੋਮਵਾਰ ਨੂੰ ਦੱਸੀ ਗਈ ਥਾਂ ਤੇ ਪਹੁੰਚ ਗਿਆ। ਉੱਥੇ ਉਸ ਨੂੰ ਸਾਹਮਣੇ ਵੇਖ ਕੇ ਪਤਨੀ ਭੜਕ ਉਠੀ। ਇਸੇ ਨੂੰ ਲੈ ਕੇ ਦੋਵਾਂ ਵਿਚਾਲੇ ਹੱਥਾਪਾਈ ਵੀ ਹੋਈ।ਦੂਜੇ ਪਾਸੇ ਪਤਨੀ ਦਾ ਇਹ ਆਰੋਪ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਲੜਕੀ ਦੇ ਨਾਲ ਸਬੰਧ ਹਨ ਅਤੇ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ(ਪਤੀ) ਨੇ ਉਸ ਨਾਲ ਕੁੱਟਮਾਰ ਕੀਤੀ। ਦੋਵਾਂ ਪੱਖਾਂ ਨੂੰ ਸੁਨਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।