ਆਸਟ੍ਰੇਲੀਆ ਤੋਂ ਮੋਗਾ ਆ ਰਹੀ ਔਰਤ ਨੂੰ ਪੁਲਿਸ ਨੇ ਪਾਇਆ ਘੇਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਲੌਕਡਾਊਨ ਦਾ ਮਹੌਲ ਚੱਲ ਰਿਹਾ ਹੈ

Coronavirus

ਮੋਗਾ : ਕਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਲੌਕਡਾਊਨ ਦਾ ਮਹੌਲ ਚੱਲ ਰਿਹਾ ਹੈ । ਉਥੇ ਹੀ ਕਈ ਅਜਿਹੇ ਲੋਕ ਵੀ ਹਨ ਜੋ ਆਪਣੀ ਅਤੇ ਦੂਜਿਆਂ ਦੀ ਪ੍ਰਵਾਹ ਕਰੇ ਬਿਨਾ ਲਗਾਤਾਰ ਯਾਤਰਾ ਕਰ ਰਹੇ ਹਨ। ਜਿਸ ਕਾਰਨ ਵਿਦੇਸ਼ਾਂ ਵਿਚ ਰਹਿ ਰਹੇ ਕਈ ਭਾਰਤੀ ਵੀ ਲਗਾਤਾਰ ਭਾਰਤ ਵਿਚ ਆ ਰਹੇ ਹਨ ।

ਭਾਵੇਂ ਕੇ ਅੱਜ ਪੀਐੱਮ ਮੋਦੀ ਦੇ ਵੱਲੋਂ ਪੂਰੇ ਦੇਸ਼ ਵਿਚ ਲੋਕਡਾਊਨ ਦਾ ਐਲਾਨ ਕੀਤਾ ਹੋਇਆ ਸੀ। ਪਰ ਇਸ ਦੇ ਬਾਵਜੂਦ ਵੀ ਆਸਟ੍ਰੇਲੀਆ ਤੋਂ ਇਕ ਔਰਤ ਮੋਗਾ ਵਿਚ ਆ ਰਹੀ ਸੀ । ਇਸ ਬਾਰੇ ਜਦੋਂ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਨੇ ਉਸ ਔਰਤ ਨੂੰ ਰਸਤੇ ਵਿਚ ਹੀ ਘੇਰ ਕੇ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ ।

ਜਿਸ ਤੋਂ ਬਾਅਦ ਉਸ ਨੂੰ ਚੈੱਕਐੱਪ ਦੇ ਲਈ ਹਸਪਤਾਲ ਵਿਚ ਭੇਜ ਦਿੱਤਾ ਗਿਆ। ਦੱਸ ਦੱਈਏ ਕਿ ਉਧਰ ਆਸਟ੍ਰੇਲੀਆਂ ਤੋਂ ਆਈ ਮਹਿਲਾ ਦਾ ਕਹਿਣਾ ਹੈ ਕਿ ਉਹ ਬਿਲਕੁਲ ਠੀਕ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਪੁਲਿਸ ਨੇ ਉਸ ਔਰਤ ਨੂੰ ਘੇਰ ਕੇ ਹਸਪਤਾਲ ਵਿਚ ਚੈੱਕਐੱਪ ਕਰਵਾਉਣ ਲਈ ਲਿਜਾਣ ਦੀ ਕੋਸ਼ਿਸ ਕੀਤੀ ਤਾਂ ਉਸ ਔਰਤ ਨੇ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਦਿੱਤਾ।

ਪੰਜਾਬ ਪੁਲਿਸ ਦੇ ਵੱਲੋਂ ਜਨਤਾ ਕਰਫਿਊ ਨੂੰ ਲੈ ਕੇ ਬੜੀ ਸਖਤੀ ਨਾਲ ਪੂਰੇ ਇਲਾਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਪੂਰਾ ਦੇਸ਼ ਦੇ ਲੋਕ ਹੀ ਆਪਣੇ-ਆਪਣੇ ਘਰਾਂ ਵਿਚ ਬੰਦ ਹਨ। ਕਿਉਕਿ ਲੋਕ ਪੀਐੱਮ ਮੋਦੀ ਵੱਲੋਂ ਲਗਾਏ ਗਏ ਇਸ ਕਰਫਿਊ ਦਾ ਪੂਰਾ ਸਮਰਥਨ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।