ਖੁਲਾਸਾ! ਸੱਪ ਨੇ ਫੈਲਾਇਆ Coronavirus ਵਾਇਰਸ, ਜਾਣੋ ਕਿਵੇਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਦੇ ਸਾਰੇ 555 ਪ੍ਰਭਾਵਿਤ ਲੋਕਾਂ ਵਿਚੋਂ, 444 ਵੁਹਾਨ ਦੇ ਹਨ

File Photo

ਬੀਜਿੰਗ- ਚੀਨ ਦੇ ਵੁਹਾਨ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ 17 ਲੋਕਾਂ ਦੀ ਮੌਤ ਹੋ ਗਈ ਹੈ।ਚੀਨ ਵਿਚ 22 ਜਨਵਰੀ ਤੱਕ ਕੋਰੋਨਾ ਵਾਇਰਸ ਨਾਲ 555 ਲੋਕ ਪ੍ਰਭਾਵਿਤ ਹੋਏ ਹਨ। ਇਹ ਸਾਰੇ ਲੋਕ ਸਾਂਹ ਲੈਣ, ਨਮੂਨੀਆ, ਬੁਖਾਰ ਆਦਿ ਨਾਲ ਪ੍ਰਭਾਵਿਤ ਹਨ।  ਹਾਲ ਹੀ ਵਿਚ ਨਵਾਂ ਖੁਲਾਸਾ ਇਹ ਹੋਇਆ ਹੈ ਕਿ ਇਹ ਵਾਇਰਸ ਲੋਕਾਂ ਵਿਚ ਸੱਪ ਦੇ ਜਰੀਏ ਫੈਲ ਰਿਹਾ ਹੈ।

ਚੀਨ ਦੇ ਸਾਰੇ 555 ਪ੍ਰਭਾਵਿਤ ਲੋਕਾਂ ਵਿਚੋਂ, 444 ਵੁਹਾਨ ਦੇ ਹਨ। ਗੁਆਂਗਡੋਂਗ ਪ੍ਰਾਤ ਵਿਚ 26, ਬੀਜਿੰਗ ਵਿਚ 14 ਅਤੇ ਸ਼ੰਘਾਈ ਵਿਚ 9 ਲੋਕ ਪ੍ਰਭਾਵਿਤ ਹਨ। ਅੰਤਰਰਾਸ਼ਟਰੀ ਪੱਧਰ 'ਤੇ, ਇਹ ਵਾਇਰਸ ਥਾਈਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ ਵਿਚ ਵੀ ਫੈਲਿਆ ਹੋਇਆ ਹੈ। ਹੁਣ ਇੱਕ ਚੀਨੀ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਸੱਪਾਂ ਰਾਹੀਂ ਲੋਕਾਂ ਵਿਚ ਫੈਲਿਆ ਹੈ।

ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਸੱਪ ਨੇ ਬਹੁਤ ਸਾਰੇ ਲੋਕਾਂ ਨੂੰ ਡੰਗਿਆ ਹੈ ਅਤੇ ਚੀਨ ਵਿਚ ਸੱ ਖਾਣ ਦੇ ਸ਼ੌਕੀਨ ਵੀ ਬਹੁਤ ਜ਼ਿਆਦਾ ਹਨ। ਚੀਨ ਦੇ ਵੁਹਾਨ ਵਿਚ ਅਜਿਹੇ ਪਸ਼ੂਆਂ ਦੀ ਇਕ ਮਾਰਕਿਟ ਹੈ ਜਿਥੇ ਸੱਪ, ਚਮਗਿੱਦੜ, ਮੈਰਮੋਟਸ, ਪੰਛੀ, ਖਰਗੋਸ਼ ਆਦਿ ਵਿਕਦੇ ਹਨ। ਚੀਨ ਦੇ ਲੋਕ ਇਨ੍ਹਾਂ ਜੀਵਾਂ ਨੂੰ ਖਾਂਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਚਮਗਿੱਦੜ ਨਾਲ ਫੈਲਣ ਵਾਲਾ ਵਾਇਰਸ ਸੱਪ ਵਿਚ ਚਲਾ ਗਿਆ ਅਤੇ ਸੱਪ ਦੇ ਜਰੀਏ ਇਹ ਵਾਇਰਸ ਲੋਕਾਂ ਵਿਚ ਫੈਲ ਗਿਆ।

ਜਦੋਂ ਸਾਰਸ ਦਾ ਵਾਇਰਸ ਸੱਪ ਵਿਚ ਦਾਖਲ ਹੋਇਆ, ਇਹ ਇੱਕ ਕੋਰੋਨਾਵਾਇਰਸ ਵਿਚ ਬਦਲ ਗਿਆ ਸਾਰਸ ਦੇ ਵਾਇਰਸ ਦਾ ਇਲਾਜ ਤਾਂ ਹੈ ਪਰ ਜੋ ਸੱਪ ਦਾ ਵਾਇਰਸ ਹੈ ਉਸ ਦਾ ਕੋਈ ਤੋੜ ਅਜੇ ਤੱਕ ਨਹੀਂ ਮਿਲ ਪਾਇਆ ਹੈ। ਇਸ ਗੱਲ ਦਾ ਖੁਲਾਸਾ ਪੇਕਿੰਗ ਯੂਨੀਵਰਸਿਟੀ ਵਿਚ ਕੋਰੋਨਾਵਾਇਰਸ ਦੀ ਪੜ੍ਹਾਈ ਕਰ ਰਹੇ ਵਿਗਿਆਨੀ ਵੀ.ਜੀ.ਨੇ ਕੀਤਾ ਹੈ।

ਉਸ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਤੋਂ ਸੱਪਾਂ ਵਿਚ ਆਉਣ ਤੋਂ ਬਾਅਦ ਵਾਇਰਸ ਨੇ ਆਪਣਾ ਜੀਨੋਮ ਵਿਚ ਬਦਲਾਅ ਕਰ ਲਿਆ। ਵੀਜੀ ਨੇ ਵੱਖ-ਵੱਖ ਜਾਨਵਰਾਂ ਤੋਂ ਕੁਲ 217 ਵਾਇਰਸਾਂ ਦੇ ਨਮੂਨੇ ਇਕੱਠੇ ਕੀਤੇ। ਇਨ੍ਹਾਂ ਵਿੱਚੋਂ ਪੰਜ ਨਮੂਨੇ ਕੋਰੋਨਾਵਾਇਰਸ ਦੇ ਸਨ। ਜਦੋਂ ਸਾਰੇ ਜੀਵਾਂ ਵਿਚ ਪਾਏ ਜਾਣ ਵਾਲੇ ਵਾਇਰਸ ਦੀ ਤੁਲਨਾ ਇਸ ਨਵੇਂ ਵਾਇਰਸ ਨਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਵਾਇਰਸ ਸੱਪਾਂ ਵਿਚ ਪਾਏ ਜਾਣ ਵਾਲੇ ਵਾਇਰਸ ਨਾਲ ਫੈਲ ਰਿਹਾ ਹੈ।