ਜਸਵਿੰਦਰ ਭੱਲਾ ਨੇ ਕੀਤੀ ਅਜਿਹੀ ਵੀਡੀਓ ਸਾਂਝੀ ਕਿ ਮੁੱਖ ਮੰਤਰੀ ਨੇ ਵੀ ਕੀਤਾ ਧੰਨਵਾਦ  

ਏਜੰਸੀ

ਮਨੋਰੰਜਨ, ਪਾਲੀਵੁੱਡ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ

File photo
 
 
 

 

View this post on Instagram

 

 
 
 
 
 
 
 
 

 
 
 

 

View this post on Instagram

 

 
 
 
 
 
 
 
 

 
 

 
 
 

 

View this post on Instagram

 

 
 
 
 
 
 
 
 

 
 

 
 
 

 

View this post on Instagram

 

 
 
 
 
 
 
 
 

 
 

A post shared by arushi beniwal (@arushibeniwal) on

 
 
 

 

View this post on Instagram

 

 
 
 
 
 
 
 
 

 
 

A post shared by arushi beniwal (@arushibeniwal) on

ਚੰਡੀਗੜ੍ਹ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ। ਇਸ ਦੇ ਚੱਲਦੇ ਕਮੇਡੀਅਨ ਜਸਵਿੰਦਰ ਭੱਲਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਇਕ ਵਿਅਕਤੀ ਦੀ ਉਦਾਹਰਣ ਦੇ ਕੇ ਇਸ ਮਹਾਂਮਾਰੀ ਨਾਲ ਲੜਨ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਕਹਿ ਰਹੇ ਹਨ।

 

 

ਦੱਸ ਦਈਏ ਕਿ ਉਹਨਾਂ ਦੀ ਇਸ ਵੀਡੀਓ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ''ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਜੀ ਵੱਲੋਂ ਕਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਇਸ ਵੀਡੀਓ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਕੋਵਿਡ-19 ਵਿਰੁੱਧ ਇਕੱਠੇ ਹੋ ਕੇ ਲੜੋ ਤੇ ਇਸ ‘ਤੇ ਲੋਕਾਂ ਨੂੰ ਜਾਗਰੂਕ ਕਰੋ ਤਾਂ ਜੋ ਉਹ ਦੱਸੀਆਂ ਗਈਆਂ ਸਿਹਤ ਹਦਾਇਤਾਂ ਦੀ ਪਾਲਣਾ ਕਰਨ। ਧੰਨਵਾਦ ਜਸਵਿੰਦਰ ਭੱਲਾ ਜੀ ਇਸ ਵੀਡੀਓ ਲਈ।''

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਇਕ ਹੋਰ 21 ਸਾਲ ਦੇ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ 203 ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਕਈ ਸੈਕਟਰਾਂ ਨੂੰ ਸੈਨੇਟਾਈਜ਼ਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 203 ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ ਇਹਨਾਂ ਦੇ ਘਰਾਂ ਦੇ ਪੋਸਟਰ ਲੱਗਾ ਦਿੱਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਖੰਘ, ਬੁਖ਼ਾਰ ਅਤੇ ਜ਼ੁਕਾਮ ਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਜਲਦੀ ਹੀ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਚੈੱਕ ਕਰਵਾਉਣਾ ਚਾਹੀਦਾ ਹੈ।