ਬਜਟ 2020: ਕਿਸਾਨਾਂ ਲਈ ਮੋਦੀ ਸਰਕਾਰ ਦਾ ਵੱਡਾ ਐਲਾਨ, ਹੁਣ ਕੀਤਾ ਇਹ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਦਹਾਕੇ ਦਾ ਪਹਿਲਾ ਬਜਟ...

Modi Govt

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਦਹਾਕੇ ਦਾ ਪਹਿਲਾ ਬਜਟ (Budget 2020) ਪੇਸ਼ ਕੀਤਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਆਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਲਈ ਕਿਸਾਨ ਰੇਲ ਚਲਾਵੇਗੀ। ਇਸਦੇ ਨਾਲ ਹੀ ਕਿਸਾਨ ਉਡਾਨ ਸੇਵਾ ਸ਼ੁਰੂ ਕੀਤੀ ਜਾਵੇਗੀ।

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ, ਭਾਰਤੀ ਰੇਲਵੇ ਕਿਸਾਨਾਂ ਲਈ ਕਿਸਾਨ ਰੇਲ ਬਣਾਏਗੀ। ਸਰਕਾਰ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ‘ਤੇ ਕਾਇਮ ਹੈ। ਕਿਸਾਨਾਂ ਦੀ ਸਹਾਇਤਾ ਲਈ 16 ਐਕਸ਼ਨ ਪੁਆਇੰਟਸ ਦਾ ਐਲਾਨ ਕੀਤਾ।  

ਕਿਸਾਨਾਂ ਦੀ ਕਮਾਈ ਵਧਾਉਣ ਉੱਤੇ ਸਰਕਾਰ ਕਾਇਮ

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ‘ਤੇ ਕਾਇਮ ਹੈ। ਕਿਸਾਨਾਂ ਦੀ ਸਹਾਇਤਾ ਲਈ 16 ਐਕਸ਼ਨ ਪੁਆਇੰਟਸ ਦਾ ਐਲਾਨ ਕੀਤਾ। ਪੀਐਮ ਕੁਸੁਮ ਸਕੀਮ ‘ਚ ਕਿਸਾਨਾਂ ਨੂੰ ਸੋਲਰ ਪੰਪ ਦੇਵਾਂਗੇ। 20 ਲੱਖ ਕਿਸਾਨਾਂ ਨੂੰ ਸੋਲਰ ਪੰਪ ਉਪਲੱਬਧ ਕਰਾਏ ਜਾਣਗੇ। 100 ਜ਼ਿਲ੍ਹਿਆਂ ਵਿੱਚ ਵਿਕਾਸ ‘ਤੇ ਕੰਮ ਹੋਵੇਗਾ।  

PPP ਮਾਡਲ ਦੇ ਅਧੀਨ ਕਿਸਾਨ ਰੇਲ ਬਣੇਗੀ

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ, ਖ਼ਰਾਬ ਖਾਦ ਪਦਾਰਥਾਂ ਦੇ ਲਈ ਕਿਸਾਨ ਰੇਲ ਚੱਲੇਗੀ। ਭਾਰਤੀ ਰੇਲਵੇ ਰੇਫਰਿਜਰੇਟੇਡ ਕੋਚ ਬਣਾਏਗੀ ਤਾਂਕਿ ਕਿਸਾਨਾਂ ਦੀਆਂ ਖ਼ਰਾਬ ਹੋਣ ਵਾਲੀਆਂ ਫਸਲਾਂ ਨੂੰ ਨੁਕਸਾਨ ਨਾ ਹੋਵੇ। ਕਿਸਾਨ ਰੇਲ PPP ਮਾਡਲ ਦੇ ਤਹਿਤ ਬਣਾਇਆ ਜਾਵੇਗਾ। ਦੁੱਧ, ਮਾਸ, ਮੱਛੀ ਸਮੇਤ ਖ਼ਰਾਬ ਹੋਣ ਵਾਲੀ ਯੋਜਨਾਵਾਂ ਲਈ ਰੇਲ ਚਲਾਈ ਜਾਵੇਗੀ।

ਇਸਤੋਂ ਇਲਾਵਾ ਕਿਸਾਨਾਂ ਲਈ ਉਡਾਨ ਸੇਵਾ ਦੀ ਵੀ ਸ਼ੁਰੁਆਤ ਹੋਵੇਗੀ। ਹਵਾਈ ਮੰਤਰਾਲਾ  ਇਸਦੀ ਸ਼ੁਰੁਆਤਾ ਕਰੇਗਾ। ਵਿੱਤ ਮੰਤਰੀ ਮੁਤਾਬਕ, ਉਡਾਨ ਸਕੀਮ ਨਾਲ ਨਾਰਥ ਇਸਟ ਵਿੱਚ ਸੁਧਾਰ ਆਵੇਗਾ। ਖੇਤੀਬਾੜੀ ਉਡਾਨ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ। ਇੰਟਰਨੈਸ਼ਨਲ, ਨੈਸ਼ਨਲ ਰੂਟ ‘ਤੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ। ਨਵੇਂ ਕੋਲਡ ਸਟੋਰੇਜ ਬਣਾਏ ਜਾਣਗੇ।

ਦੇਸ਼ ਵਿੱਚ ਮੌਜੂਦ ਵੇਅਰ ਹਾਉਸ, ਕੋਲਡ ਸਟੋਰੇਜ ਨੂੰ ਨਬਾਰਡ ਆਪਣੇ ਅੰਡਰ ਵਿੱਚ ਲਵੇਗਾ ਅਤੇ ਨਵੇਂ ਤਰੀਕੇ ਨਾਲ ਇਸਨੂੰ ਡਿਵੈਲਪ ਕੀਤਾ ਜਾਵੇਗਾ। ਦੇਸ਼ ਵਿੱਚ ਹੋਰ ਵੀ ਵੇਅਰ ਹਾਉਸ,  ਕੋਲਡ ਸਟੋਰੇਜ ਬਣਾਏ ਜਾਣਗੇ। ਇਸਦੇ ਲਈ PPP ਮਾਡਲ ਅਪਣਾਇਆ ਜਾਵੇਗਾ। ਪੰਚਾਇਤ ਪੱਧਰ ‘ਤੇ ਕਿਸਾਨਾਂ ਲਈ ਕੋਲਡ ਸਟੋਰੇਜ ਬਣਾਏਗੀ ਸਰਕਾਰ।