Gold Demand: ਦੇਸ਼ 'ਚ ਕੀਮਤ ਵਧੀ ਤਾਂ ਘਟ ਗਈ ਸੋਨੇ ਦੀ ਮੰਗ, ਜਾਣੋ ਵਰਲਡ ਗੋਲਡ ਕੌਂਸਲ ਦੀ ਰਿਪੋਰਟ ਕੀ ਦਿੰਦੀ ਸੰਕੇਤ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

Gold Demand: 2022 'ਚ ਦੇਸ਼ ਦੀ ਕੁੱਲ ਸੋਨੇ ਦੀ ਮੰਗ 774.1 ਟਨ ਸੀ, ਜੋ 2023 'ਚ ਘੱਟ ਕੇ 747.5 ਟਨ ਰਹਿ ਗਈ

Gold demand has decreased News in punjabi

Gold demand has decreased News in punjabi : ਦੇਸ਼ 'ਚ ਸੋਨਾ ਕਰੀਬ 13 ਫੀਸਦੀ ਮਹਿੰਗਾ ਹੋਣ ਨਾਲ ਇਸ ਦੀ ਮੰਗ ਘਟ ਗਈ। 2023 ਵਿਚ, 4,448 ਟਨ ਸੋਨੇ ਦੀ ਖਪਤ ਹੋਈ, ਜੋ ਕਿ 2022 ਦੇ ਮੁਕਾਬਲੇ ਲਗਭਗ 5% ਘੱਟ ਹੈ। ਵਰਲਡ ਗੋਲਡ ਕਾਉਂਸਿਲ ਮੁਤਾਬਕ ਇਸ ਵਿਚ ਓਵਰ ਦ ਕਾਊਂਟਰ ਅਤੇ ਹੋਰ ਸਰੋਤਾਂ ਨਾਲ ਸੋਨੇ ਦੀ ਵਿਕਰੀ ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਕੁੱਲ ਖਪਤ 4,899 ਟਨ ਤੱਕ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ: Health News: ਮੋਟਾਪੇ ਤੋਂ ਪ੍ਰੇਸ਼ਾਨ ਲੋਕ ਲੁਕਾਟ ਫੱਲ ਨੂੰ ਅਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ 

ਕੌਂਸਲ ਦੀ ਰਿਪੋਰਟ ਮੁਤਾਬਕ 2022 ਵਿੱਚ ਕੇਂਦਰੀ ਬੈਂਕਾਂ ਨੇ ਸੋਨੇ ਦੀ ਚੰਗੀ ਖਰੀਦਦਾਰੀ ਕੀਤੀ ਸੀ। ਇਸ ਕਾਰਨ ਉਸ ਸਾਲ ਸੋਨੇ ਦੀ ਮੰਗ 1,037 ਟਨ ਤੱਕ ਪਹੁੰਚ ਗਈ। ਇਹ ਦੇਸ਼ ਵਿੱਚ ਸੋਨੇ ਦੀ ਖਪਤ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ। 2022 'ਚ ਦੇਸ਼ ਦੀ ਕੁੱਲ ਸੋਨੇ ਦੀ ਮੰਗ 774.1 ਟਨ ਸੀ, ਜੋ 2023 'ਚ ਘੱਟ ਕੇ 747.5 ਟਨ ਰਹਿ ਗਈ।

ਇਹ ਵੀ ਪੜ੍ਹੋ:Farming News: ਖਰਬੂਜ਼ੇ ਦੀ ਬਿਜਾਈ ਉਤਰੀ ਭਾਰਤ ’ਚ ਫ਼ਰਵਰੀ ਦੇ ਅੱਧ ਵਿਚ ਕੀਤੀ ਜਾਂਦੀ ਹੈ  

2021 ਵਿੱਚ, 45 ਟਨ ਹੋਰ ਸੋਨਾ ਵਿਕਿਆ ਸੀ। ਗੋਲਡ ਐਕਸਚੇਂਜ ਟਰੇਡਡ ਫੰਡ (ETF) ਤੋਂ ਨਿਕਾਸੀ ਪਿਛਲੇ ਸਾਲ ਜਾਰੀ ਰਿਹਾ। ਇਸ ਕਾਰਨ ਲਗਾਤਾਰ ਤਿੰਨ ਸਾਲਾਂ ਵਿੱਚ ਸੋਨੇ ਦੀ ਵਿਕਰੀ ਵਿੱਚ 244 ਟਨ ਦੀ ਕਮੀ ਆਈ ਹੈ। ਪਿਛਲੇ ਸਾਲ ਦੁਨੀਆ ਭਰ 'ਚ ਸੋਨੇ ਦੇ ਗਹਿਣਿਆਂ ਦੀ ਮੰਗ 3 ਟਨ ਵਧੀ ਹੈ। ਚੀਨ ਵਿੱਚ ਗਹਿਣਿਆਂ ਦੀ ਮੰਗ 17% ਵਧੀ ਹੈ। ਹਾਲਾਂਕਿ, ਭਾਰਤ ਵਿੱਚ ਗਹਿਣਿਆਂ ਦੀ ਮੰਗ 2022 ਦੇ ਮੁਕਾਬਲੇ 9% ਘੱਟ ਰਹੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

 (For more Punjabi news apart from Gold demand has decreased News in punjabi, stay tuned to Rozana Spokesman