ਆਰਬੀਆਈ ਨੇ ਰੈਪੋ ਰੇਟ ਨੂੰ 6.25 ਤੋਂ ਵਧਾ ਕੇ 6.50 ਫ਼ੀ ਸਦੀ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੌਜੂਦਾ ਵਿੱਤੀ ਸਾਲ ਦੀ ਤੀਜੀ ਦਵੈਮਾਸਿਕ ਮੁਦਰਾ ਸਮੀਖਿਆ ਬੈਠਕ ਵਿਚ ਵੱਧਦੀ ਮਹਿੰਗਾਈ ਦਾ ਅਸਰ ਸਾਫ਼ ਤੌਰ 'ਤੇ ਵੇਖਿਆ ਗਿਆ। ਆਰਬੀਆਈ ਨੇ ਲਗਾਤਾਰ ਦੂਜੀ ਵਾਰ ਨੀਤੀ...

Urjit Patel

ਨਵੀਂ ਦਿੱਲੀ : ਮੌਜੂਦਾ ਵਿੱਤੀ ਸਾਲ ਦੀ ਤੀਜੀ ਦਵੈਮਾਸਿਕ ਮੁਦਰਾ ਸਮੀਖਿਆ ਬੈਠਕ ਵਿਚ ਵੱਧਦੀ ਮਹਿੰਗਾਈ ਦਾ ਅਸਰ ਸਾਫ਼ ਤੌਰ 'ਤੇ ਵੇਖਿਆ ਗਿਆ। ਆਰਬੀਆਈ ਨੇ ਲਗਾਤਾਰ ਦੂਜੀ ਵਾਰ ਨੀਤੀਗਤ ਦਰਾਂ ਵਿਚ ਵਾਧਾ ਕੀਤਾ ਹੈ।  ਕੇਂਦਰੀ ਬੈਂਕ ਨੇ ਹੁਣ ਰੈਪੋ ਰੇਟ ਨੂੰ 6.25 ਫ਼ੀ ਸਦੀ ਤੋਂ ਵਧਾ ਕੇ 6.50 ਫ਼ੀ ਸਦੀ ਅਤੇ ਰਿਵਰਸ ਰੈਪੋ ਨੂੰ 6 ਫ਼ੀ ਸਦ ਤੋਂ ਵਧਾ ਕੇ 6.25 ਫ਼ੀ ਸਦੀ ਕਰ ਦਿਤਾ ਹੈ। ਆਰਬੀਆਈ ਦੀ ਅਗਲੀ ਬੈਠਕ 3 ਤੋਂ 5 ਅਕਤੂਬਰ ਨੂੰ ਹੋਵੇਗੀ। ਇਸ ਬੈਠਕ ਵਿਚ ਨੀਤੀਗਤ ਦਰਾਂ ਵਧਾਉਣ ਦਾ ਫ਼ੈਸਲਾ 5:1 ਦੇ ਅਧਾਰ 'ਤੇ ਲਿਆ ਗਿਆ ਹੈ।

ਸਿਰਫ਼ ਰਵੀਂਦਰ ਐਚ ਢੋਲਕੀਆ ਨੇ ਨੀਤੀਗਤ ਦਰਾਂ 'ਚ ਵਾਧੇ ਵਿਰੁਧ ਮਤਦਾਨ ਕੀਤਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਰੈਪੋ ਰੇਟ ਦੇ ਵਧਣ ਦਾ ਮਤਲਬ ਬੈਂਕ ਤੋਂ ਮਿਲਣ ਵਾਲੇ ਕਰਜ ਦਾ ਮਹਿੰਗਾ ਹੋਣਾ ਮੰਨਿਆ ਜਾਂਦਾ ਹੈ। ਧਿਆਨ ਯੋਗ ਹੈ ਕਿ ਆਰਬੀਆਈ ਨੇ ਅਪਣੀ ਪਿੱਛਲੀ ਸਮਿਖਿਅਕ ਬੈਠਕ ਵਿਚ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਵਿਚ 0.25 ਫ਼ੀ ਸਦੀ ਦਾ ਵਾਧਾ ਕੀਤਾ ਸੀ। ਯਾਨੀ ਪਿਛਲੀ ਦੋ ਬੈਠਕਾਂ ਵਿਚ ਆਰਬੀਆਈ ਨੇ ਨੀਤੀਗਤ ਦਰਾਂ ਵਿਚ ਕੁੱਲ 0.50 ਬੇਸਿਸ ਪੁਆਇੰਟ ਦਾ ਵਾਧਾ ਕਰ ਦਿਤਾ ਹੈ। ਆਰਬੀਆਈ ਨੇ ਜੁਲਾਈ - ਸਤੰਬਰ ਤਿਮਾਹੀ ਲਈ 4.2 ਫ਼ੀ ਸਦੀ ਦੀ ਦਰ ਨਾਲ ਮਹਿੰਗਾਈ ਦਾ ਅੰਦਾਜ਼ਾ ਲਗਾਇਆ ਹੈ।

ਉਥੇ ਹੀ ਅਕਤੂਬਰ - ਮਾਰਚ ਛਿਮਾਹੀ ਦੌਰਾਨ ਇਸ ਦੇ 4.8 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਹਾਲਾਂਕਿ ਵਿਕਾਸ ਨੂੰ ਲੈ ਕੇ ਆਰਬੀਆਈ ਭਰੋਸੇ 'ਚ ਨਜ਼ਰ ਆ ਰਹੀ ਹੈ।  ਉਸ ਨੇ ਐਫ਼19 ਲਈ ਜੀਡੀਪੀ ਗਰੋਥ ਦੇ 7.4 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ, ਉਥੇ ਹੀ ਅਪ੍ਰੈਲ - ਸਤੰਬਰ ਦੀ ਛਿਮਾਹੀ ਦੇ ਦੌਰਾਨ ਜੀਡੀਪੀ ਗਰੋਥ ਦੇ 7.5 ਤੋਂ 7.6 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ।  ਆਰਬੀਆਈ ਦਾ ਮੰਨਣਾ ਹੈ ਕਿ ਐਫ਼ਆਈਆਈ ਨੇ ਹਾਲ ਫਿਲਹਾਲ ਵਿਚ ਬਿਹਤਰ ਨਿਵੇਸ਼ ਕੀਤਾ ਹੈ ਅਤੇ ਘਰੇਲੂ ਅਧਾਰਤ ਵੀ ਕਾਫ਼ੀ ਮਜਬੂਤ ਨਜ਼ਰ ਆ ਰਹੇ ਹਨ। 

ਆਰਬੀਆਈ ਤੋਂ ਨੀਤੀਗਤ ਦਰਾਂ ਵਿਚ ਇਕ ਵਾਰ ਫਿਰ ਤੋਂ ਇਜ਼ਾਫ਼ੇ ਦੀ ਸਮਰਥ ਵਜ੍ਹਾ ਦੱਸੀ ਜਾ ਰਹੀ ਹੈ। ਜਿਵੇਂ ਕਿ ਵੱਧਦੀ ਮਹਿੰਗਾਈ, ਐਮਐਸਪੀ, ਮਾਨਸੂਨ, ਵਧਿਆ ਹੋਇਆ ਐਚਆਰਏ ਜਿਸ ਦੀ ਸਿਫ਼ਾਰਿਸ਼ 7ਵੇਂ ਤਨਖ਼ਾਹ ਕਮਿਸ਼ਨ ਵਿਚ ਕੀਤੀ ਗਈ ਸੀ। ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦੱਸਿਆ ਕਿ ਵਿਸ਼ਵ ਦੀ ਹਾਲਤ ਚਿੰਤਾ ਦਾ ਵਿਸ਼ਾ ਹੈ, ਕਈ ਖੇਤਰਾਂ ਵਿਚ ਮਹਿੰਗਾਈ ਵਧੀ ਹੈ, ਵਪਾਰ ਯੁੱਧ ਨਾਲ ਨਿਰਯਾਤ 'ਤੇ ਅਸਰ ਪੈਣਾ ਸੰਭਵ ਹੈ ਅਤੇ ਡਾਲਰ ਦੀ ਮਜਬੂਤੀ ਨਾਲ ਕੈਪਿਟਲ ਮੁਨਾਫ਼ੇ ਵਿਚ ਕਮੀ ਆਈ ਹੈ। ਆਰਬੀਆਈ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀ ਵੱਧਦੀ ਕੀਮਤਾਂ ਚਿੰਤਾ ਦਾ ਵਿਸ਼ਾ ਹੈ।