ਸਰਕਾਰ ਨੇ ਜੈਟ ਏਅਰਵੇਜ਼ ਦੇ ਬਹੀ - ਖਾਤਿਆਂ ਦੀ ਜਾਂਚ ਦੇ ਦਿਤੇ ਆਦੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਨਿਜੀ ਖੇਤਰ ਦੀ ਏਵੀਏਸ਼ਨ ਕੰਪਨੀ ਜੈਟ ਏਅਰਵੇਜ ਦੇ ‘ਬਹੀਖਾਤਿਆਂ ਅਤੇ ਦਸਤਾਵੇਜ਼ਾਂ’ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਕੇਂਦਰੀ ਮੰਤਰੀ...

jet airways

ਨਵੀਂ ਦਿੱਲੀ : ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਨਿਜੀ ਖੇਤਰ ਦੀ ਏਵੀਏਸ਼ਨ ਕੰਪਨੀ ਜੈਟ ਏਅਰਵੇਜ ਦੇ ‘ਬਹੀਖਾਤਿਆਂ ਅਤੇ ਦਸਤਾਵੇਜ਼ਾਂ’ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਕੇਂਦਰੀ ਮੰਤਰੀ ਪੀ.ਪੀ. ਚੌਧਰੀ ਨੇ ਇਹ ਜਾਣਕਾਰੀ ਦਿਤੀ। ਮੰਤਰਾਲਾ ਦੇ ਤਹਿਤ ਆਉਣ ਵਾਲੇ ਕੰਪਨੀ ਰਜਿਸਟਰਾਰ ਨੇ ਇਸ ਸਬੰਧ ਵਿਚ ਕੰਪਨੀ ਵਿਰੁਧ ਆਈ ਸ਼ਿਕਾਇਤ 'ਤੇ ਸਪਸ਼ਟੀਕਰਨ ਮੰਗਿਆ ਹੈ।

ਕਾਰਪੋਰੇਟ ਮਾਮਲਿਆਂ ਦੇ ਰਾਜਮੰਤਰੀ ਚੌਧਰੀ ਨੇ ਦੱਸਿਆ ਕਿ ਮੰਤਰਾਲਾ ਨੇ ਕੰਪਨੀ ਦੇ ਬਹੀਖਾਤਿਆਂ ਦੀ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਕੰਪਨੀ ਰਜਿਸਟਰਾਰ ਨੇ ਕੰਪਨੀ ਦੇ ਕਾਰੋਬਾਰ ਵਿਚ ਕਥਿਤ ਕਸਰ (ਕਾਰਪੋਰੇਟ ਗਵਰਨੈਂਸ ਵਿਚ ਕਸਰ) ਵਰਤਣ ਦੇ ਇਕ ਸਵਾਲ ਦਾ ਜਵਾਬ ਮੰਗਿਆ ਹੈ। ਨਾਲ ਹੀ ਉਹ ਇਸ ਮਾਮਲੇ ਨੂੰ ਦੇਖ ਰਿਹਾ ਹੈ। ਚੌਧਰੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੰਤਰਾਲਾ ਨੇ ਕੰਪਨੀ ਐਕਟ ਦੀ ਧਾਰਾ 206 (5) ਦੇ ਤਹਿਤ 30 ਅਗਸਤ 2018 ਨੂੰ ਜੈਟ ਏਅਰਵੇਜ਼ ਦੇ ਬਹੀਖਾਤਿਆਂ ਦੀ ਜਾਂਚ ਦੇ ਆਦੇਸ਼ ਦਿਤੇ ਹਨ।

ਹਾਲਾਂਕਿ ਉਨ੍ਹਾਂ ਨੇ ਕਿਸੇ ਵਿਸ਼ੇਸ਼ ਮੁੱਦੇ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਕੰਪਨੀ ਐਕਟ ਦੀ ਧਾਰਾ 206 ਸਰਕਾਰ ਨੂੰ ਕੰਪਨੀ ਤੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਮੰਗਣ ਅਤੇ ਬਹੀਖਾਤਿਆਂ ਦੀ ਜਾਂਚ ਕਰਨ ਦਾ ਅਧਿਕਾਰ ਦਿੰਦੀ ਹੈ। ਹਾਲਾਂਕਿ ਇਸ ਬਾਰੇ ਵਿਚ ਜੈਟ ਏਅਰਵੇਜ਼ ਨੇ ਤੱਤਕਾਲ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। ਉਧਰ, ਜੈਟ ਏਅਰਵੇਜ਼ ਨੇ ਵੀ ਆਰਓਸੀ ਤੋਂ ਸਪਸ਼ਟੀਕਰਨ ਮੰਗੇ ਜਾਣ ਬਾਰੇ ਵਿਚ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਧਿਆਨਯੋਗ ਹੈ ਕਿ 25 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਏਅਰਲਾਈਨ ਜੈਟ ਏਅਰਵੇਜ਼ ਨੇ 27 ਅਗਸਤ ਨੂੰ ਜੂਨ ਤਿਮਾਹੀ ਵਿਚ 1,323 ਕਰੋੜ ਰੁਪਏ ਦੇ ਘਾਟੇ ਦੀ ਜਾਣਕਾਰੀ ਦਿਤੀ ਹੈ।

ਦੱਸ ਦਈਏ ਕਿ ਸਿਵਲ ਹਵਾਈ ਮੰਤਰਾਲੇ ਨੇ ਕਿਹਾ ਸੀ ਕਿ ਉਹ ਜੈਟ ਏਅਰਵੇਜ਼ ਨਾਲ ਜੁਡ਼ੇ ਘਟਨਾਕ੍ਰਮ 'ਤੇ ਨਜ਼ਰ  ਰੱਖ ਰਿਹਾ ਹੈ। ਜੈਟ ਏਅਰਵੇਜ਼ ਨੇ ਕੱਲ ਤਿਮਾਹੀ ਨਤੀਜਾ ਦਾ ਐਲਾਨ ਟਾਲ ਦਿਤਾ ਸੀ। ਕੰਪਨੀ ਇਨੀਂ ਦਿਨੀਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖੀ ਗਈ ਹੈ।