60 ਦਿਨਾਂ ਤੱਕ ਹੀ ਚੱਲ ਪਾਏਗੀ ਜੈਟ ਏਅਰਵੇਜ਼ ? ਕੰਪਨੀ ਨੇ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੈਟ ਏਅਰਵੇਜ਼ ਦੀ ਵਿੱਤੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਕੰਪਨੀ ਨੇ ਅਪਣੇ ਕਰਮਚਾਰੀਆਂ ਤੋਂ ਸਪੱਸ਼ਟ ਕਿਹਾ ਹੈ ਕਿ ਖਰਚੇ ਘੱਟ ਕਰਨ ਦੇ ਉਪਾਅ ਨਹੀਂ ਕੀਤੇ ਗਏ ਤਾਂ ਕੰਪਨੀ...

Jet Airways

ਨਵੀਂ ਦਿੱਲੀ / ਮੁੰਬਈ : ਜੈਟ ਏਅਰਵੇਜ਼ ਦੀ ਵਿੱਤੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਕੰਪਨੀ ਨੇ ਅਪਣੇ ਕਰਮਚਾਰੀਆਂ ਤੋਂ ਸਪੱਸ਼ਟ ਕਿਹਾ ਹੈ ਕਿ ਖਰਚੇ ਘੱਟ ਕਰਨ ਦੇ ਉਪਾਅ ਨਹੀਂ ਕੀਤੇ ਗਏ ਤਾਂ ਕੰਪਨੀ ਲਈ 60 ਦਿਨ ਤੋਂ ਬਾਅਦ ਆਪਰੇਟ ਕਰਨਾ ਨਾਮੁਮਿਕਨ ਹੋਵੇਗਾ। ਲਾਗਤ ਘੱਟ ਕਰਨ ਦੇ ਉਪਰਾਲਿਆਂ ਵਿਚ ਕਰਮਚਾਰੀਆਂ ਦੀ ਤਨਖਾਹ ਘਟਾਉਣ ਦੀ ਗੱਲ ਵੀ ਸ਼ਾਮਿਲ ਹੈ। ਇਸ ਨਾਲ ਕਰਮਚਾਰੀਆਂ ਦੀ ਬੇਚੈਨੀ ਵੱਧ ਗਈ ਹੈ। ਜੈਟ ਦੇ ਦੋ ਅਧਿਕਾਰੀਆਂ ਨੇ ਵੀ ਇਸ ਖਬਰ ਦੀ ਪੁਸ਼ਟੀ ਹੈ।

ਉਨ੍ਹਾਂ ਨੇ ਦੱਸਿਆ ਕਿ ਚੇਅਇਰਮੈਨ ਨਰੇਸ਼ ਗੋਇਲ ਸਹਿਤ ਕੰਪਨੀ ਦੀ ਮੈਨੇਜਮੈਂਟ ਟੀਮ ਨੇ ਕਰਮਚਾਰੀਆਂ ਨੂੰ ਸੂਚਨਾ ਦਿਤੀ ਹੈ ਕਿ ਏਅਰਲਾਈਨ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਅਤੇ ਲਾਗਤ ਘੱਟ ਕਰਨ ਦੇ ਉਪਾਅ ਤੁਰਤ ਕਰਨੇ ਹੋਣਗੇ। ਜੈਟ ਦੇ ਇਕ ਵੱਡੇ ਅਧਿਕਾਰੀ ਨੇ ਨਾਮ ਸਾਫ਼ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਸਾਨੂੰ ਦੱਸਿਆ ਗਿਆ ਹੈ ਕਿ ਕੰਪਨੀ ਨੂੰ ਦੋ ਮਹੀਨੇ ਤੋਂ ਬਾਦ ਚਲਾਉਣਾ ਅਸੰਭਵ ਹੈ ਅਤੇ ਮੈਨੇਜਮੈਂਟ ਨੂੰ ਤਨਖਾਹ ਕਟ ਕੇ ਅਤੇ ਦੂਜੇ ਉਪਰਾਲਿਆਂ ਨਾਲ ਖਰਚੇ ਘਟਾਉਣ ਦੀ ਜ਼ਰੂਰਤ ਹੈ। ਜੇਕਰ ਅਜਿਹਾ ਕੀਤਾ ਗਿਆ ਉਦੋਂ 60 ਦਿਨਾਂ ਤੋਂ ਬਾਅਦ ਇਸ ਦਾ ਕਾਰੋਬਾਰ ਜਾਰੀ ਰੱਖਿਆ ਜਾ ਸਕੇਗਾ।

ਅਸੀਂ ਇਸ ਗੱਲ ਤੋਂ ਚਿੰਤਤ ਹਾਂ ਕਿ ਕੰਪਨੀ ਨੇ ਇਨ੍ਹੇ ਸਾਲਾਂ ਦੇ ਦੌਰਾਨ ਸਾਨੂੰ ਕਦੇ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਹੁਣ ਜਾ ਕੇ ਉਸ ਨੇ ਇਹ ਗੱਲ ਕਹੀ ਹੈ। ਇਸ ਨਾਲ ਮੈਨੇਜਮੈਂਟ 'ਤੇ ਕਰਮਚਾਰੀਆਂ ਦਾ ਭਰੋਸਾ ਘੱਟ ਹੋਇਆ ਹੈ। ਇਸ ਬਾਰੇ ਵਿਚ ਕੰਪਨੀ ਤੋਂ ਈਮੇਲ ਭੇਜ ਕੇ ਸਵਾਲ ਪੁੱਛੇ ਗਏ ਸਨ ਪਰ ਉਸ ਦਾ ਜਵਾਬ ਨਹੀਂ ਮਿਲਿਆ। ਏਅਰਲਾਈਨ ਅਧਿਕਾਰੀ ਨੇ ਕਿਹਾ ਕਿ ਕੰਪਨੀ ਨੇ ਕਰਮਚਾਰੀਆਂ ਨੂੰ ਕੱਢਣਾ ਸ਼ੁਰੂ ਕਰ ਦਿਤਾ ਹੈ। ਇਸ ਦੀ ਸ਼ੁਰੂਆਤ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਲੋਕਾਂ ਤੋਂ ਹੋਈ ਹੈ।

ਜਿਨ੍ਹਾਂ ਦੋ ਅਧਿਕਾਰੀਆਂ ਦਾ 'ਤੇ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਇਕ ਨੇ ਕਿਹਾ ਕਿ ‘ਇੰਜੀਨੀਅਰਿੰਗ ਡਿਪਾਰਟਮੈਂਟ ਵਿਚ ਦਿੱਲੀ ਲਈ ਹੈਡ ਆਫ਼ ਲਾਈਨ ਤੋਂ ਛੁੱਟੀ 'ਤੇ ਜਾਣ ਨੂੰ ਕਿਹਾ ਗਿਆ ਹੈ। ਕੈਬਿਨ ਕ੍ਰੂ ਅਤੇ ਗਰਾਉਂਡ ਹੈਂਡਲਿੰਗ ਡਿਪਾਰਟਮੈਂਟ ਤੋਂ ਛਾਂਟੀ ਸ਼ੁਰੂ ਹੋਵੇਗੀ। ਏਅਰਲਾਈਨ ਨੇ ਕਰਮਚਾਰੀਆਂ ਤੋਂ ਕਿਹਾ ਸੀ ਕਿ ਉਨ੍ਹਾਂ ਨੂੰ 25 ਪਰਸੈਂਟ ਤੱਕ ਤਮਖਾਹ ਕੱਟ ਕੇ ਬਰਦਾਸ਼ਤ ਕਰਨਾ ਹੋਵੇਗਾ। ਇਸ ਤੋਂ ਕੰਪਨੀ ਨੂੰ ਸਾਲਾਨਾ 500 ਕਰੋਡ਼ ਰੁਪਏ ਦੀ ਬਚਤ ਹੋ ਸਕਦੀ ਹੈ। ਗੋਇਲ ਦੀ ਅਗਵਾਈ ਵਿਚ ਏਅਰਲਾਈਨ ਦੀ ਮੈਨੇਜਮੈਂਟ ਟੀਮ ਨੇ ਮੁੰਬਈ ਵਿਚ ਕਰਮਚਾਰੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਦੱਸਿਆ ਕਿ

ਤਨਖਾਹ ਵਿਚ ਕਟੌਤੀ ਦੋ ਸਾਲ ਲਈ ਹੋਵੇਗੀ ਅਤੇ ਇਸ ਨੂੰ ਰਿਫ਼ੰਡ ਨਹੀਂ ਕੀਤਾ ਜਾਵੇਗਾ।  ਮੈਨੇਜਮੈਂਟ ਟੀਮ ਨੇ ਦਿੱਲੀ ਵਿਚ ਵੀਰਵਾਰ ਨੂੰ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਮੈਨੇਜਮੈਂਟ ਨੇ ‌ਅਪਣੀ ਮੁਸ਼ਕਲਾਂ ਲਈ ਕੱਚੇ ਤੇਲ ਦੇ ਮੁੱਲ ਵਿਚ ਤੇਜੀ ਅਤੇ ਬਾਜ਼ਾਰ ਦੇ ਵੱਡੇ ਹਿੱਸੇ 'ਤੇ ਇੰਡੀਗੋ ਦਾ ਕੰਟਰੋਲ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਪਿਛਲੇ 6 ਸਾਲ ਤੋਂ ਕੰਪਨੀ ਕੋਈ ਵਿਕਾਸ ਨਹੀਂ ਕਰ ਪਾਈ ਅਤੇ ਇਸ ਤੋਂ ਉਸ ਦੀ ਵਿੱਤੀ ਹਾਲਤ ਕਮਜ਼ੋਰ ਹੋਈ ਹੈ।