SBI ਦੀ ਹੈਰਾਨ ਕਰਨ ਵਾਲੀ ਜਾਣਕਾਰੀ, 7,951.29 ਕਰੋੜ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਵੱਲੋਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।

State Bank of India

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਵੱਲੋਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਬੈਂਕ ਨੇ ਦੱਸਿਆ ਹੈ ਕਿ ਸ਼ੁਰੂਆਤੀ 9 ਮਹੀਨੇ (ਅਪ੍ਰੈਲ-ਦਸੰਬਰ 2018) ਦੌਰਾਨ ਕੁੱਲ 7,951.29 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਹੋਏ ਹਨ। ਸ਼ੇਅਰ ਬਜ਼ਾਰ ਨੂੰ ਦਿੱਤੀ ਸੂਚਨਾ ‘ਚ SBI ਨੇ ਕਿਹਾ ਕਿ ਇਹ ਸਾਰੇ ਖਾਤੇ ਬਹੁਤ ਪਹਿਲਾਂ ਹੀ ਐਨਪੀਏ ਬਣ ਗਏ ਸੀ ਅਤੇ ਜ਼ਿਆਦਾਤਰ ਪੋਰਟਫੋਲਿਓ ਲਈ ਪਹਿਲਾਂ ਤੋਂ ਹੀ 100 ਪ੍ਰਤੀਸ਼ਤ ਦੀ ਵਿਵਸਥਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਵਿਵਸਥਾ ਵਿਚ ਅੰਤਰ ਨੂੰ ਪੂਰਾ ਕਰਨ ਲਈ ਹਰ ਤਿਮਾਹੀ ਵਿਚ ਨਵੇਂ ਧੋਖੇ ਦੇ ਕੇਸਾਂ ‘ਚ ਵਾਧੂ ਪ੍ਰਬੰਧਨ ਕਰਦੇ ਹਾਂ। ਇਸ ਸਬੰਧ ‘ਚ ਸਾਰੇ ਧੋਖਾਧੜੀ ਨਾਲ ਸਬੰਧਤ ਮਾਮਲਿਆਂ ਤੇ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ।ਕਰਜ਼ ਵਸੂਲੀ ਬੋਰਡ ਅਤੇ ਹੋਰ ਪ੍ਰਣਾਲੀਆਂ ਰਾਹੀਂ ਵਸੂਲੀ ਲਈ ਹੱਲ ਪ੍ਰਕਿਰਿਆ ਚੱਲ ਰਹੀ ਹੈ।

ਬੈਂਕ ਨੇ ਦੱਸਿਆ ਕਿ ਪਹਿਲੀ ਤਿਮਾਹੀ ‘ਚ ਕੁੱਲ 723.06 ਕਰੋੜ ਰੁਪਏ ਦੀ ਧੋਖਾਧੜੀ ਦੇ 669 ਮਾਮਲੇ ਸਾਹਮਣੇ ਆਏ, ਦੂਜੀ ਤਿਮਾਹੀ ‘ਚ 4832.42 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧਿਤ 660 ਮਾਮਲਾ ਸਾਹਮਣੇ ਆਏ। ਤੀਜੀ ਤਿਮਾਹੀ ‘ਚ 2395.81 ਕਰੋੜ ਦੀ ਬੈਂਕਿੰਗ ਧੋਖਾਧੜੀ ਦੇ 556 ਮਾਮਲੇ ਸਾਹਮਣੇ ਆਏ ਹਨ।