SBI ਦਾ ਬੰਪਰ ਆਫ਼ਰ, ਗਾਹਕ ਫ੍ਰੀ ‘ਚ ਇਸ ਤਰ੍ਹਾਂ ਟ੍ਰਾਂਸਫਰ ਕਰਾਉਣ ਹੋਮ ਲੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ (RBI)  ਵੱਲੋਂ ਰੇਪੋ ਰੇਟ 6.5 ਫ਼ੀਸਦੀ ਤੋਂ ਘਟਾ ਕੇ 6.25 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਕਟੌਤੀ ਤੋਂ ਬਾਅਦ ਜੇਕਰ ਤੁਹਾਡਾ ਬੈਂਕ ਲੋਨ...

Home loan

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI)  ਵੱਲੋਂ ਰੇਪੋ ਰੇਟ 6.5 ਫ਼ੀਸਦੀ ਤੋਂ ਘਟਾ ਕੇ 6.25 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਕਟੌਤੀ ਤੋਂ ਬਾਅਦ ਜੇਕਰ ਤੁਹਾਡਾ ਬੈਂਕ ਲੋਨ ਦੀ ਵਿਆਜ ਦਰ ਘੱਟ ਨਹੀਂ ਕਰ ਰਿਹਾ ਤਾਂ ਤੁਸੀ ਐਸ.ਬੀ.ਆਈ  ਦੇ ਨਾਲ ਮਿਲਨ ਵਾਲੇ ਆਫ਼ਰ ਦਾ ਫ਼ਾਇਦਾ ਚੁੱਕ ਸਕਦੇ ਹੋ। ਇਸ ਆਫ਼ਰ ਦੇ ਤਹਿਤ ਆਪਣਾ ਹੋਮ ਲੋਨ ਐਸਬੀਆਈ ਵਿਚ ਟਰਾਂਸਫਰ ਕਰਾ ਸਕਦੇ ਹੋ।

ਇਸਦੇ ਲਈ ਤੁਹਾਨੂੰ ਬੈਂਕ ਵਿਚ ਕਿਸੇ ਵੀ ਪ੍ਰਕਾਰ ਦਾ ਵਾਧੂ ਚਾਰਜ ਨਹੀਂ ਲਵੇਗਾ ਪਰ ਲੋਨ ਟਰਾਂਸਫਰ ਕਰਾਉਂਦੇ ਸਮੇਂ ਇਹ ਜਰੂਰ ਧਿਆਨ ਰੱਖੋ ਕਿ ਤੁਸੀ ਲੋਨ ਉਦੋਂ ਟਰਾਂਸਫਰ ਕਰਾਓ ਜਦੋਂ ਤੁਹਾਡੇ ਮੌਜੂਦਾ ਕਰਜਦਾਤਾ ਬੈਂਕ ਅਤੇ ਨਵੇਂ ਬੈਂਕ ਦੀ ਵਿਆਜ ਦਰ ਵਿਚ ਬਹੁਤ ਅੰਤਰ ਹੋਵੇ।  

ਆਫਰ 28 ਫਰਵਰੀ 2019 ਤੱਕ:- ਐਸਬੀਆਈ ਨੇ ਹੋਮਲੋਨ ਟਰਾਂਸਫਰ ਕਰਾਉਣ ‘ਤੇ ਜੀਰੋ ਪ੍ਰੋਸੇਸਿੰਗ ਫੀਸ ਲੈਣ ਦਾ ਆਫ਼ਰ ਗ੍ਰਾਹਕਾਂ ਨੂੰ ਦਿੱਤਾ ਹੈ। ਜੇਕਰ ਤੁਸੀਂ ਵੀ ਐਸਬੀਆਈ ਵਿਚ ਆਪਣਾ ਹੋਮ ਲੋਨ ਟਰਾਂਸਫਰ ਕਰਾਉਂਦੇ ਹੋ ਤਾਂ ਇਸ ਤੋਂ ਤੁਹਾਨੂੰ ਜੀਰੋ ਪ੍ਰੋਸੇਸਿੰਗ ਫੀਸ ਦੇ ਨਾਲ ਹੀ ਸਸਤੀ ਦਰ ਉੱਤੇ ਲੋਨ ਦਾ ਫਾਇਦਾ ਵੀ ਮਿਲੇਗਾ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਐਸਬੀਆਈ ਦਾ ਇਹ ਆਫਰ ਕੇਵਲ ਇਸ ਮਹੀਨੇ ਯਾਨੀ 28 ਫਰਵਰੀ 2019 ਤੱਕ ਹੀ ਹੈ।

ਜੇਕਰ ਤੁਹਾਨੂੰ ਵੀ ਹੋਮ ਲੋਨ ਟਰਾਂਸਫਰ ਕਰਵਾਉਣਾ ਹੈ ਤਾਂ 28 ਫਰਵਰੀ ਤੋਂ ਪਹਿਲਾਂ ਪ੍ਰੋਸੈਸ ਸ਼ੁਰੂ ਕਰ ਲਓ। ਐਸਬੀਆਈ ਵੱਲੋਂ ਇਹ ਜਾਣਕਾਰੀ ਆਪਣੇ ਟਵਿਟਰ ਅਕਾਉਂਟ  ਦੇ ਜਰੀਏ ਦਿੱਤੀ ਗਈ ਹੈ। ਐਸਬੀਆਈ ਦੀ ਇਸ ਸਕੀਮ ਨੂੰ ਬੈਲੇਂਸ ਟਰਾਂਸਫਰ ਹੋਮ ਲੋਨ ਕਿਹਾ ਜਾ ਰਿਹਾ ਹੈ,  ਜੋ ਕਿ ਐਸਬੀਆਈ ਤੋਂ ਕੇਵਲ ਹੋਰ ਬੈਂਕਾਂ ਤੋਂ ਹੋਮਲੋਨ ਲੈਣ ਵਾਲਿਆਂ ਨੂੰ ਦਿੱਤਾ ਜਾ ਰਿਹਾ ਹੈ।

ਜੇਕਰ ਤੁਸੀਂ ਵੀ ਹੋਮਲੋਨ ਟਰਾਂਸਫਰ ਕਰਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀਂ ਘੱਟ ਤੋਂ ਘੱਟ 12 ਮਾਸਿਕ ਕਿਸਤਾਂ ਦਾ ਭੁਗਤਾਨ ਕੀਤਾ ਹੈ ਨਾਲ ਹੀ ਤੁਹਾਡੀ ਕਰੇਡਿਟ ਰੇਟਿੰਗ ਵੀ ਚੰਗੀ ਹੋਣੀ ਚਾਹੀਦੀ ਹੈ।

ਐਸਬੀਆਈ ਹੋਮਲੋਨ ਦੇ ਫਾਇਦੇ:- ਘੱਟ ਵਿਆਜ ਦਰ, ਜੀਰਾਂ ਪ੍ਰੋਸੇਸਿੰਗ ਫੀ, ਕੋਈ ਹਿਡੇਨ ਚਾਰਜ ਨਹੀਂ, ਪ੍ਰੀ ਪੇਮੇਂਟ ਪੇਨਾਲਟੀ ਨਹੀਂ, ਡੇਲੀ ਰਿਡਿਊਸਿੰਗ ਬੈਲੇਂਸ ਉੱਤੇ ਵਿਆਜ, 30 ਸਾਲ ਵਿੱਚ ਰੀ - ਪੇਮੇਂਟ ਕਰਣ ਦਾ ਆਪਸ਼ਨ, ਵਿਆਜ ਦਰ ਵਿੱਚ ਔਰਤਾਂ ਲਈ ਵਿਸ਼ੇਸ਼ ਛੁਟ