ਲਾਟਰੀ ਤੋਂ ਹੋ ਸਕਦੀ ਹੈ ਆਯੂਸ਼ਮਾਨ‍ ਭਾਰਤ ਦੀ ਫ਼ੰਡਿੰਗ, 5 ਲੱਖ ਰੁ: ਦਾ ਮਿਲੇਗਾ ਮੁਫ਼ਤ ਸਿਹਤ ਬੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੋਦੀ ਸਰਕਾਰ ਦੀ ਫ਼ਲੈਗਸ਼ਿਪ ਸਿਰਤ ਸ‍ਕੀਮ ‘ਆਯੂਸ਼ਮਾਨ‍ ਭਾਰਤ’ ਦੀ ਫ਼ੰਡਿੰਗ ਲਾਟਰੀ ਦੇ ਜ਼ਰੀਏ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਲਾਟਰੀ ਐਂਡ ਗੇਮਿੰਗ ਕੰਪਨੀ ਨੇ ਇਸ ਸ‍ਕੀਮ...

Ayushman Bharat

ਨਵੀਂ ਦਿੱਲ‍ੀ : ਮੋਦੀ ਸਰਕਾਰ ਦੀ ਫ਼ਲੈਗਸ਼ਿਪ ਸਿਰਤ ਸ‍ਕੀਮ ‘ਆਯੂਸ਼ਮਾਨ‍ ਭਾਰਤ’ ਦੀ ਫ਼ੰਡਿੰਗ ਲਾਟਰੀ ਦੇ ਜ਼ਰੀਏ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਲਾਟਰੀ ਐਂਡ ਗੇਮਿੰਗ ਕੰਪਨੀ ਨੇ ਇਸ ਸ‍ਕੀਮ ਦੇ ਐਲਾਨ ਤੋਂ ਬਾਅਦ ਸਰਕਾਰ ਨੂੰ ਇਸ ਦੇ ਲਈ ਪੱਤਰ ਲਿਖਿਆ ਸੀ, ਜਿਸ 'ਤੇ ਸਰਕਾਰ ਨੇ ਵਿਚਾਰ ਕਰਨ ਦਾ ਭਰੋਸਾ ਦਿਤਾ ਹੈ। ਉਥੇ ਹੀ ਇਸ ਮਾਮਲੇ 'ਤੇ ਨੀਤੀ ਕਮਿਸ਼ਨ ਤੋਂ ਵੀ ਸਮਾਂ ਮੰਗਿਆ ਗਿਆ ਹੈ, ਜਿਨ੍ਹਾਂ ਸਾਹਮਣੇ ਇਸ ਯੋਜਨਾ ਨੂੰ ਲੈ ਕੇ ਪੇਸ਼ਕਾਰੀ ਦਿਤੀ ਜਾਵੇਗੀ।

ਇਸ ਯੋਜਨਾ ਦੇ ਤਹਿਤ ਦੇਸ਼ ਦੇ 10 ਕਰੋਡ਼ ਪਰਵਾਰਾਂ ਨੂੰ ਹਰ ਸਾਲ ਮੁਫ਼ਤ ਵਿਚ 5 ਲੱਖ ਰੁਪਏ ਦੇ ਸਿਹਤ ਬੀਮੇ ਦੀ ਸਹੂਲਤ ਮੁਫ਼ਤ ਵਿਚ ਦਿਤੇ ਜਾਣਗੇ। ਯੋਜਨਾ ਨੂੰ ਸਰਕਾਰ ਅਗਲੀ 15 ਅਗਸ‍ਤ ਤੋਂ ਲਾਂਚ ਕਰਨ ਦੀ ਤਿਆਰੀ ਵਿਚ ਹੈ। 3 ਫ਼ਰਵਰੀ ਨੂੰ ਲਾਟਰੀ ਐਂਡ ਗੇਮਿੰਗ ਕੰਪਨੀ ਸੁਗਲ ਐਂਡ ਦਮਾਨੀ ਗਰੁਪ ਨੇ ਪੀਐਮ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿਹਤ ਯੋਜਨਾ ਲਈ ਲਾਟਰੀ ਜ਼ਰੀਏ ਫ਼ੰਡਿੰਗ ਜੁਟਾਉਣ ਦਾ ਸੱਦਾ ਦਿਤਾ ਸੀ।

ਕੰਪਨੀ ਦੇ ਸੀਈਓ ਕਮਲੇਸ਼ ਵਿਜੈ ਅਨੁਸਾਰ, ਉਨ੍ਹਾਂ ਨੂੰ ਸਰਕਾਰ ਵਲੋਂ ਦਸਿਆ ਗਿਆ ਹੈ ਕਿ ਇਸ ਸੱਦੇ 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਇਸ ਮਾਮਲੇ 'ਚ ਨੀਤੀ ਕਮਿਸ਼ਨ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ। ਜਿਵੇਂ ਹੀ ਇਹ ਸਮਾਂ ਮਿਲੇਗਾ ਉਹ ਲੋਕ ਉਨ੍ਹਾਂ ਦੇ ਸਾਹਮਣੇ ਇਸ ਮਾਮਲੇ 'ਚ ਅਪਣੀ ਪੇਸ਼ਕਾਰੀ ਦੇਣਗੇ।

ਸਾਲ 2017 - 18 ਵਿਚ ਲਾਟਰੀ ਨਾਲ ਦੇਸ਼ ਦੇ ਨੌਂ ਰਾਜ‍ਾਂ ਨੂੰ 5800 ਕਰੋਡ਼ ਰੁਪਏ ਦਾ ਮਾਲ ਮਿਲਿਆ ਹੈ। ਇਨ੍ਹਾਂ ਰਾਜ‍ਾਂ 'ਚ ਕੇਰਲ, ਮਹਾਰਾਸ਼‍ਟਰ, ਪੱਛਮ ਬੰਗਾਲ, ਪੰਜਾਬ, ਮਿਜ਼ੋਰਮ, ਅਰੁਣਾਚਲ, ਸਿੱਕਮ, ਅਸਮ ਅਤੇ ਗੋਆ ਸ਼ਾਮਲ ਹਨ। ਇਹਨਾਂ ਵਿਚੋਂ 3 ਰਾਜ‍ਾਂ ਵਿਚ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਰਾਜ‍ਾਂ ਵਿਚ ਲਾਟਰੀ ਤੋਂ ਸੱਭ ਤੋਂ ਜ਼ਿਆਦਾ 2599 ਕਰੋਡ਼ ਰੁਪਏ ਮਾਲ ਕੇਰਲ ਨੂੰ ਮਿਲਿਆ ਹੈ।