ਪਿਛਲੇ ਸਾਲ ਤੋਂ ਜ਼ਿਆਦਾ ਰਹਿ ਸਕਦੈ ਚੀਨੀ ਉਤਪਾਦਨ : ਸਰਕਾਰੀ ਅਧਿਕਾਰੀ
ਮੌਜੂਦਾ ਮਾਰਕੀਟਿੰਗ ਸਾਲ 2018 - 19 ਵਿਚ ਦੇਸ਼ ਦਾ ਚੀਨੀ ਉਤਪਾਦਨ ਪਿਛਲੇ ਮਾਰਕੀਟਿੰਗ ਸਾਲ ਤੋਂ ਕੁੱਝ ਜ਼ਿਆਦਾ 321 ਲੱਖ ਟਨ ਰਹਿ ਸਕਦਾ ਹੈ। ਇਕ ਸੀਨੀਅ...
ਨਵੀਂ ਦਿੱਲੀ (ਭਾਸ਼ਾ) : ਮੌਜੂਦਾ ਮਾਰਕੀਟਿੰਗ ਸਾਲ 2018 - 19 ਵਿਚ ਦੇਸ਼ ਦਾ ਚੀਨੀ ਉਤਪਾਦਨ ਪਿਛਲੇ ਮਾਰਕੀਟਿੰਗ ਸਾਲ ਤੋਂ ਕੁੱਝ ਜ਼ਿਆਦਾ 321 ਲੱਖ ਟਨ ਰਹਿ ਸਕਦਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਚੀਨੀ ਮਿੱਲਾਂ ਦੇ ਸੰਗਠਨ ਇਸਮਾ ਦੀ ਪਿਛਲੇ ਕੁੱਝ ਮਾਰਕੀਟਿੰਗ ਸਾਲ ਤੋਂ ਗਲਤ ਅਨੁਮਾਨ ਜਾਰੀ ਕਰਨ ਲਈ ਆਲੋਚਨਾ ਵੀ ਕੀਤੀ। ਇਸਮਾ ਨੇ 29 ਅਕਤੂਬਰ ਨੂੰ ਚੀਨੀ ਉਤਪਾਦਨ ਅਨੁਮਾਨ ਸੋਧ ਕੇ ਕਰ 350 ਲੱਖ ਟਨ ਤੋਂ ਤਿੰਨ ਫ਼ੀ ਸਦੀ ਘਟਾ ਕੇ 315 ਲੱਖ ਟਨ ਕਰ ਦਿਤਾ ਸੀ।
ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ (ਇਸਮਾ) ਪਹਿਲਾਂ 270 ਲੱਖ ਟਨ ਦਾ ਅਨੁਮਾਨ ਜਤਾਇਆ ਅਤੇ ਬਾਅਦ ਵਿਚ ਇਸ ਨੂੰ 320 ਲੱਖ ਟਨ ਕਰ ਦਿਤਾ। ਹੁਣ ਇਸ ਸਾਲ ਉਨ੍ਹਾਂ ਦਾ ਪਹਿਲਾ ਅਨੁਮਾਨ ਜ਼ਿਆਦਾ ਸੀ ਜਿਸ ਨੂੰ ਬਾਅਦ ਵਿਚ ਘੱਟ ਕਰ ਦਿਤਾ ਗਿਆ।
ਇਸ ਤੋਂ ਪਤਾ ਚਲਦਾ ਹੈ ਕਿ ਉਹ ਸਿਰਫ਼ ਅੰਦਾਜ਼ਾ ਲਗਾ ਰਹੇ ਹਨ ਅਤੇ ਕਿਸੇ ਦਲੀਲ ਤੋਂ ਕੰਮ ਨਹੀਂ ਲੈ ਰਹੇ ਹਨ। ਉਸਨੇ ਕਿਹਾ ਕਿ ਸਰਕਾਰ ਨੂੰ ਕੁੱਲ ਚੀਨੀ ਉਤਪਾਦਨ ਪਿਛਲੇ ਮਾਰਕੀਟਿੰਗ ਸਾਲ ਦੇ ਮੁਕਾਬਲੇ ਕੁੱਝ ਜ਼ਿਆਦਾ ਰਹਿਣ ਦਾ ਅਨੁਮਾਨ ਹੈ।
ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚ ਗੰਨਾ ਫਸਲ ਨੂੰ ਨੁਕਸਾਨ ਦੀਆਂ ਖਬਰਾਂ ਹੈ ਪਰ ਹੋਰ ਰਾਜਾਂ ਵਿਚ ਬਿਜਾਈ ਜ਼ਿਆਦਾ ਹੋਣ ਨਾਲ ਇਸ ਦੀ ਭਰਪਾਈ ਹੋ ਜਾਵੇਗੀ। ਉਸਨੇ ਕਿਹਾ ਕਿ ਜੇਕਰ ਉਤਪਾਦਨ ਕੁੱਝ ਘੱਟ ਵੀ ਰਿਹਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪਿਛਲੇ ਸਾਲ ਦਾ ਭਾਰੀ ਭੰਡਾਰ ਬਾਜ਼ਾਰ ਦੀਆਂ ਜ਼ਰੂਰਤਾਂ ਲਈ ਉਪਲਬਧ ਰਹੇਗਾ।