ਤੇਲ ਕੰਪਨੀਆਂ ਦੀ ਇਸ ਟਰਿਕ ਨਾਲ ਹੋਰ ਸਸਤਾ ਹੋ ਸਕਦਾ ਹੈ ਪਟਰੌਲ - ਡੀਜ਼ਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹਲਕਾ ਵਾਧਾ ਹੋਣ ਦੇ ਕਾਰਨ ਅੱਜ ਪਟਰੌਲ - ਡੀਜ਼ਲ ਦੀਆਂ ਕੀਮਤਾਂ ਦਾ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ। ...

Petrol

ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹਲਕਾ ਵਾਧਾ ਹੋਣ ਦੇ ਕਾਰਨ ਅੱਜ ਪਟਰੌਲ - ਡੀਜ਼ਲ ਦੀਆਂ ਕੀਮਤਾਂ ਦਾ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ। ਹਾਲਾਂਕਿ ਤੇਲ ਕੰਪਨੀਆਂ ਦੇ ਕੋਲ ਇਕ ਅਜਿਹੀ ਟਰਿਕ ਹੈ ਕਿ ਜੇਕਰ ਉਹ ਚਾਹੇ ਤਾਂ ਪਟਰੌਲ - ਡੀਜ਼ਲ ਇਕ ਤੋਂ ਦੋ ਰੁਪਏ ਹੋਰ ਸਸਤਾ ਹੋ ਸਕਦਾ ਹੈ।

ਅਕਤੂਬਰ ਤੋਂ ਹੁਣ ਤੱਕ ਕੱਚੇ ਤੇਲ ਦੀਆਂ ਕੀਮਤਾਂ ਵਿਚ 37 - 40 ਫ਼ੀਸਦੀ ਕਮੀ ਆ ਗਈ ਹੈ ਪਰ ਪਟਰੌਲ - ਡੀਜ਼ਲ 17 - 18 ਫ਼ੀਸਦੀ ਹੀ ਸਸਤਾ ਹੋਇਆ ਹੈ। ਇਹ ਇਸ ਲਈ ਕਿਉਂਕਿ ਮਾਰਕੀਟਿੰਗ ਮਾਰਜਿਨ 'ਤੇ ਹੁਣ ਤੱਕ ਤੇਲ ਕੰਪਨੀਆਂ ਇਕ ਰੁਪਏ ਦੀ ਜੋ ਰਾਹਤ ਦੇ ਰਹੀ ਸੀ ਉਹ ਹੁਣ ਬੰਦ ਹੋ ਜਾਏਗੀ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਇਥੋਂ ਕੁੱਝ ਹੋਰ ਘੱਟ ਹੁੰਦੀਆਂ ਹਨ ਤਾਂ ਪਟਰੌਲ - ਡੀਜ਼ਲ ਦੇ ਭਾਵ ਇਕ ਤੋਂ ਦੋ ਰੁਪਏ ਤੱਕ ਹੋਰ ਘੱਟ ਹੋ ਜਾਣਗੇ

ਜਾਂ ਤੇਲ ਕੰਪਨੀਆਂ ਅਪਣਾ ਮਾਰਕੀਟਿੰਗ ਮਾਰਜਿਨ ਕੁੱਝ ਦਿਨ ਅਤੇ ਨੀਚੇ ਰੱਖੇ ਤਾਂ ਵੀ ਪਟਰੌਲ - ਡੀਜ਼ਲ ਦੇ ਭਾਅ ਘੱਟ ਹੀ ਰਹਿਣਗੇ। ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਲਗਾਤਾਰ ਛੇ ਦਿਨਾਂ ਤੋਂ ਜਾਰੀ ਗਿਰਾਵਟ ਦਾ ਸਿਲਸਿਲਾ ਆਖਿਰ ਥੰਮ ਗਿਆ। ਪਿਛਲੇ ਦੋ ਦਿਨ ਤੋਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਇੰਡੀਅਨ ਤੇਲ ਦੀ ਵੈਬਸਾਈਟ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ ਬੁੱਧਵਾਰ ਦੀ ਤਰ੍ਹਾਂ 68.65 ਰੁਪਏ,

70.78 ਰੁਪਏ, 74.30 ਰੁਪਏ ਅਤੇ 71.22 ਰੁਪਏ ਪ੍ਰਤੀ ਲੀਟਰ ਬਣੀ ਰਹੀ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ ਵੀਰਵਾਰ ਨੂੰ 62.66 ਰੁਪਏ, 64.42 ਰੁਪਏ, 65.56 ਰੁਪਏ ਅਤੇ 66.14 ਰੁਪਏ ਪ੍ਰਤੀ ਲੀਟਰ ਰਹੀ। ਹਾਲਾਂਕਿ ਅੱਜ ਵੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਥੋੜ੍ਹੀ ਗਿਰਾਵਟ ਹੈ। ਜੇਕਰ ਇਹੀ ਟ੍ਰੇਂਡ ਰਿਹਾ ਤਾਂ ਕੱਲ ਕੀਮਤਾਂ ਵਿਚ ਗਿਰਾਵਟ ਹੋ ਸਕਦੀ ਹੈ।