ਹੁਣ ਪੰਜਾਬ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ 20 ਫੀਸਦੀ ਸਸਤੀ ਮਿਲੇਗੀ ਰਸੋਈ ਗੈਸ

ਏਜੰਸੀ

ਖ਼ਬਰਾਂ, ਵਪਾਰ

LPG ਦੀ ਥਾਂ ਲਵੇਗੀ PNG ਗੈਸ

File

ਨਵੀਂ ਦਿੱਲੀ- ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਰਸੋਈ ਗੈਸ ਦੀ ਥਾਂ ਛੇਤੀ ਹੀ ਪਾਈਪ ਨੈਚੁਰਲ ਗੈਸ (PNG) ਲੈ ਲਵੇਗੀ। ਇਸ ਲਈ ਸਰਕਾਰੀ ਤੌਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। LG ਪ੍ਰਸ਼ਾਸਨ ਨੇ ਇਸ ਸਬੰਧ ਵਿਚ ਕੇਂਦਰ ਸਰਕਾਰ ਤੋਂ ਇਲਾਵਾ ਹੋਰ ਹਿੱਸੇਦਾਰਾਂ ਨਾਲ ਗੱਕ ਕ ਚੁੱਕਿਆ ਹੈ। ਇਸ ਯੋਜਨਾ ਦੇ ਤਹਿਤ ਗੁਜਰਾਤ ਦੇ ਮਹਿਸਾਨਾ ਤੋਂ ਪੰਜਾਬ ਦੇ ਬਠਿੰਡਾ ਤੱਕ ਪਹੁੰਚਣ ਵਾਲੀ ਗੈਸ ਪਾਈਪ ਲਾਈਨ ਨੂੰ ਜੰਮੂ ਕਸ਼ਮੀਰ ਤੱਕ ਵਧਾਈ ਜਾਏਗੀ। 

ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ, ਲੋਕਾਂ ਨੂੰ 20% ਤੱਕ ਗੈਸ ਸਸਤੀ ਮਿਲੇਗੀ। ਸੂਤਰਾਂ ਮੁਤਾਬਕ ਜੰਮੂ–ਕਸ਼ਮੀਰ ਦੇ ਲੈਫ਼ਟੀਨੈਂਟ ਜਨਰਲ ਗਿਰੀਸ਼ ਚੰਦਰ ਮੁਰਮੂ ਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਕੇਂਦਰੀ ਪੈਟਰੋਲੀਅਮ ਮੰਤਰਾਲੇ ਤੇ ਗੁਜਰਾਤ ਸਟੇਟ ਪੈਟਰੋਨੈੱਟ ਲਿਮਿਟੇਡ ਨਾਲ ਇਸ ਬਾਰੇ ਚਰਚਾ ਕਰ ਚੁੱਕੇ ਹਨ। ਅਤੇ ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ। 

ਜੇ ਕੋਈ ਅੜਿੱਕਾ ਨਾ ਪਿਆ, ਤਾਂ ਜੰਮੂ-ਕਸ਼ਮੀਰ 2022 ਤੱਕ ਨੈਸ਼ਨਲ ਗੈਸ ਗ੍ਰਿੱਡ ਨਾਲ ਜੁੜ ਜਾਵੇਗਾ। ਸਭ ਤੋਂ ਪਹਿਲਾਂ ਗੁਜਰਾਤ ਦੇ ਮਹਿਸਾਣਾ ਤੋਂ ਬਠਿੰਡਾ ਤੱਕ ਗੈਸ ਪਾਈਪ-ਲਾਈਨ ਵਿਛਾਈ ਜਾਵੇਗੀ। ਫਿਰ ਉਸ ਨੂੰ ਜੰਮੂ ਲਿਜਾਂਦਾ ਜਾਵੇਗਾ ਤੇ ਉਸ ਤੋਂ ਬਾਅਦ ਇਹ ਪਾਈਪ-ਲਾਈਨ ਕਸ਼ਮੀਰ (ਸ੍ਰੀਨਗਰ) ਪਹੁੰਚਾਈ ਜਾਵੇਗੀ। ਹਾਲੇ ਜੰਮੂ–ਕਸ਼ਮੀਰ ’ਚ ਵਾਹਨਾਂ ਰਾਹੀਂ ਗੈਸ ਸਿਲੰਡਰ ਲਿਆਂਦੇ ਜਾਂਦੇ ਹਨ। 

ਜੰਮੂ ਤੋਂ ਉਨ੍ਹਾਂ ਨੂੰ ਸ੍ਰੀਨਗਰ ਲਿਜਾਂਦਾ ਜਾਂਦਾ ਹੈ। ਕਦੇ ਬਰਫ਼ਬਾਰੀ ਤੇ ਕਦੇ ਢਿੱਗਾਂ ਡਿੱਗਣ ਕਾਰਨ ਅਕਸਰ ਨੈਸ਼ਨਲ ਹਾਈਵੇਅ ਬੰਦ ਰਹਿੰਦੇ ਹਨ। ਜਿਸ ਕਾਰਨ ਕਸ਼ਮੀਰ ਵਾਦੀ ਦੇ ਜ਼ਿਲ੍ਹਿਆਂ ਵਿੱਚ ਗੈਸ ਦੀ ਸਪਲਾਈ ਵਿੱਚ ਔਖਿਆਈ ਆਉਂਦੀ ਹੈ। ਗ੍ਰਿੱਡ ਨਾਲ ਜੁੜਨ ਤੋਂ ਬਾਅਦ ਸੂਬੇ ਵਿੱਚ ਰਸੋਈ ਗੈਸ ਦੀ ਕੋਈ ਕਿੱਲਤ ਨਹੀਂ ਰਹੇਗੀ। ਗੈਸ ਹਰ ਮੌਸਮ ਵਿੱਚ ਮਿਲਦੀ ਰਹੇਗੀ। 

ਜੰਮੂ-ਕਸ਼ਮੀਰ ਵਿੱਚ ਗੈਸ ਪਾਈਪ-ਲਾਈਨ ਕਠੂਆ, ਸਾਂਬਾ, ਜੰਮੂ, ਊਧਮਨਗਰ, ਰਾਮਬਨ ਤੇ ਅਨੰਨਾਗ ਹੁੰਦੀ ਹੋਈ ਸ੍ਰੀਨਗਰ ਪੁੱਜੇਗੀ।