ਨੋਇਡਾ ਦੇ ਹਲਦੀਰਾਮ ਇਮਾਰਤ ‘ਚ ਅਮੋਨੀਆ ਗੈਸ ਲੀਕ, 300 ਲੋਕਾਂ ਨੂੰ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲਗਦੇ ਨੋਇਡਾ ਦੇ ਸੈਕਟਰ 65 ਵਿਚ...

Haldiram Building

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲਗਦੇ ਨੋਇਡਾ ਦੇ ਸੈਕਟਰ 65 ਵਿਚ ਹਲਦੀਰਾਮ ਦੀ ਇਮਾਰਤ ਵਿਚ ਅਮੋਨੀਆ ਗੈਸ ਲੀਕ ਹੋ ਗਈ ਹੈ। ਇਸਦੇ ਚਲਦੇ ਹਫ਼ੜਾ-ਦਫ਼ੜੀ ਮਚ ਗਈ ਅਤੇ ਇਮਾਰਤ ਨੂੰ ਖਾਲੀ ਕਰਵਾਇਆ ਗਿਆ। 300 ਲੋਕਾਂ ਨੂੰ ਬਿਲਡਿੰਗ ਤੋਂ ਬਾਹਰ ਕੱਢਿਆ ਗਿਆ ਹੈ। ਹਲਦੀਰਾਮ ਦੀ ਬਿਲਡਿੰਗ ਦੇ ਨੇੜਲੇ ਇਲਾਕਿਆਂ ਨੂੰ ਵੀ ਖਾਲੀ ਕਰਾਇਆ ਗਿਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 12 ਵਜੇ ਦੇ ਆਸਪਾਸ ਗੈਸ ਲੀਕ ਹੋਈ ਸੀ ਜਿਸਦੇ ਤੁਰੰਤ ਬਾਅਦ ਪੁਲਿਸ ਫੋਰਸ, ਫਾਇਰ ਬ੍ਰੀਗੇਡ ਕਰਮੀ ਅਤੇ ਰਾਸ਼ਟਰੀ ਬਲ ਪ੍ਰਤੀਕਿਰਆ (ਐਨਡੀਆਰਐਫ) ਦੀ ਤੈਨਾਤੀ ਕੀਤੀ ਗਈ। ਐਨਡੀਆਰਐਫ਼ ਦੇ ਇੱਕ ਅਧਿਕਾਰੀ ਨੇ ਕਿਹਾ, ਇਸ ਇਮਾਰਤ ਵਿੱਚ ਹਲਦੀਰਾਮ ਦੀਆਂ ਦੋ ਯੂਨਿਟਾਂ ਚੱਲਦੀਆਂ ਹਨ।

ਇੱਕ ਪ੍ਰੋਡਕਸ਼ਨ ਯੂਨਿਟ ਹੈ ਜਦਕਿ ਦੂਜੀ ਯੂਨਿਟ ਕੂਲਿੰਗ ਜਾਂ ਮੈਂਟਿਨੇਂਸ ਦੀ ਹੈ। ਮੇਂਟਿਨੇਂਸ ਯੂਨਿਟ ਦੇ ਅਮੋਨਿਆ ਕੰਡੇਂਸਰ ਵਿੱਚ ਲੀਕ ਹੋਣ ਦੀ ਖਬਰ ਹੈ। ਉਸ ਸਮੇਂ 22 ਲੋਕ ਉੱਥੇ ਕੰਮ ਕਰ ਰਹੇ ਸਨ ਜਿਨ੍ਹਾਂ ਨੂੰ ਤੁਰੰਤ ਉੱਥੋਂ ਕੱਢਿਆ ਗਿਆ।

ਇਨ੍ਹਾਂ ਵਿੱਚ ਇੱਕ ਦੀ ਤਬੀਅਤ ਵਿਗੜਨ ਤੋਂ ਬਾਅਦ ਹਸਪਤਾਲ ਲੈ ਜਾਇਆ ਗਿਆ। ਐਨਡੀਆਰਐਫ ਦੇ ਅਸਿਸਟੈਂਟ ਕਮਾਂਡੇਂਟ ਅਨਿਲ ਕੁਮਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਲਦੀਰਾਮ  ਦੇ ਪ੍ਰੋਡਕਸ਼ਨ ਯੂਨਿਟ ਵਿੱਚ 300 ਲੋਕ ਕੰਮ ਕਰ ਰਹੇ ਸਨ ਜਿਨ੍ਹਾਂ ਨੂੰ ਘਟਨਾ ਦੇ ਤੁਰੰਤ ਬਾਅਦ ਬਾਹਰ ਕੱਢਿਆ ਗਿਆ। ਘਟਨਾ ਸਥਾਨ ‘ਤੇ 47 ਐਨਡੀਆਰਐਫ ਕਰਮੀ ਤੈਨਾਤ ਕੀਤੇ ਗਏ ਸਨ।

ਐਤਵਾਰ ਦਿਨ ਦੇ 3 ਵਜੇ ਤੱਕ ਗੈਸ ਲੀਕ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਹਾਲਾਂਕਿ ਇਸ ਤੋਂ ਬਾਅਦ ਵੀ ਘਟਨਾ ਸਥਾਨ ‘ਤੇ ਫਾਇਰ ਬ੍ਰੀਗੇਡ ਕਰਮੀ ਅਤੇ ਨੋਇਡਾ ਪੁਲਿਸ ਦੇ ਅਧਿਕਾਰੀ ਜਮੇ ਹੋਏ ਹਨ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ 112 ਨੰਬਰ ‘ਤੇ ਘਟਨਾ ਦੀ ਸੂਚਨਾ ਮਿਲੀ ਜਿਸਤੋਂ ਬਾਅਦ ਪੁਲਿਸ ਕਰਮੀਆਂ ਨੂੰ ਤੁਰੰਤ ਉੱਥੇ ਭੇਜਿਆ ਗਿਆ ਅਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ।