ਜੀਐਸਟੀ ਕੁਲੈਕਸ਼ਨ ਮਈ ਮਹੀਨੇ 'ਚ 94,016 ਕਰੋੜ ਰੁਪਏ
ਜੀਐਸਟੀ ਕੁਲੈਕਸ਼ਨ ਮਈ ਮਹੀਨੇ 'ਚ 94,016 ਕਰੋਡ਼ ਰੁਪਏ ਰਿਹਾ। ਇਹ ਪਿਛਲੇ ਵਿੱਤੀ ਸਾਲ ਦੇ ਮਹੀਨਾਵਾਰੀ ਔਸਤ ਤੋਂ ਬਿਹਤਰ ਹੈ ਪਰ ਪਿਛਲੇ ਮਹੀਨੇ 'ਚ ਪ੍ਰਾਪਤ 1.03 ਲੱਖ...
ਨਵੀਂ ਦਿੱਲੀ : ਜੀਐਸਟੀ ਕੁਲੈਕਸ਼ਨ ਮਈ ਮਹੀਨੇ 'ਚ 94,016 ਕਰੋਡ਼ ਰੁਪਏ ਰਿਹਾ। ਇਹ ਪਿਛਲੇ ਵਿੱਤੀ ਸਾਲ ਦੇ ਮਹੀਨਾਵਾਰੀ ਔਸਤ ਤੋਂ ਬਿਹਤਰ ਹੈ ਪਰ ਪਿਛਲੇ ਮਹੀਨੇ 'ਚ ਪ੍ਰਾਪਤ 1.03 ਲੱਖ ਕਰੋਡ਼ ਰੁਪਏ ਤੋਂ ਘੱਟ ਹੈ। ਪਿਛਲੇ ਮਹੀਨੇ 'ਚ ਹਾਲਾਂਕਿ ਕੁੱਲ 62.47 ਲੱਖ ਇਕਾਈਆਂ ਨੇ ਵਿਕਰੀ ਰਿਟਰਨ ਜੀਐਸਟੀਆਰ - 3ਬੀ ਦਾਖਲ ਕੀਤੇ ਜੋ ਅਪ੍ਰੈਲ ਵਿਚ 60.47 ਲੱਖ ਤੋਂ ਜ਼ਿਆਦਾ ਹੈ।
ਵਿੱਤ ਸਕੱਤਰ ਹਸਮੁਖ ਅਧਿਆ ਕਿਹਾ ਕਿ ਮਈ 'ਚ ਕੁੱਲ ਮਾਲ ਅਤੇ ਸੇਵਾ ਕਰ (ਜੀਐਸਟੀ) ਕੁਲੈਕਸ਼ਨ ਜ਼ਿਆਦਾ ਰਿਹਾ ਜੋ 2017-18 'ਚ ਔਸਤ ਮਹੀਨਾਵਾਰ ਕੁਲੈਕਸ਼ਨ 89,885 ਕਰੋਡ਼ ਰੁਪਏ ਤੋਂ ਜ਼ਿਆਦਾ ਹੈ। ਖਜ਼ਾਨਾ ਸਕੱਤਰ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਅਧਿਆ ਨੇ ਟਵਿੱਟਰ 'ਤੇ ਲਿਖਿਆ ਹੈ, ਇਹ ਈ-ਵੇ ਬਿਲ ਪੇਸ਼ ਕੀਤੇ ਜਾਣ ਤੋਂ ਬਾਅਦ ਬਿਹਤਰ ਅਨੁਪਾਲਨ ਨੂੰ ਪੇਸ਼ ਕਰਦਾ ਹੈ। ਰਾਜਾਂ ਦੇ ਅੰਦਰ ਵਸਤਾਂ ਦੀ ਆਵਾਜਾਈ ਲਈ ਇਲੈਕਟ੍ਰਾਨਿਕ ਵੇ ਅਤੇ ਈ-ਵੇ ਬਿਲ ਪ੍ਰਣਾਲੀ ਇਕ ਅਪ੍ਰੈਲ ਨੂੰ ਪੇਸ਼ ਕੀਤਾ ਗਿਆ।
ਰਾਜਾਂ 'ਚ ਵਸਤੂਆਂ ਦੇ ਆਵਾਜਾਈ ਲਈ 15 ਅਪ੍ਰੈਲ ਤੋਂ ਇਸ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। 50,000 ਰੁਪਏ ਦੇ ਮੁੱਲ ਤੋਂ ਜ਼ਿਆਦਾ ਦੇ ਸਮਾਨ ਨੂੰ ਬਦਲਣ ਵਾਲਿਆਂ ਨੂੰ ਮੰਗੇ ਜਾਣ 'ਤੇ ਈ-ਵੇ ਬਿਲ ਜੀਐਸਟੀ ਇੰਸਪੈਕਟਰ ਨੂੰ ਦਿਖਾਉਣਾ ਹੋਵੇਗਾ। ਇਸ ਕਦਮ ਨਾਲ ਨਕਦੀ 'ਚ ਹੋਣ ਵਾਲੇ ਕਾਰੋਬਾਰ 'ਤੇ ਰੋਕ ਲੱਗੇਗੀ ਅਤੇ ਟੈਕਸ ਕੁਲੈਸ਼ਨ ਵਧਾਉਣ 'ਚ ਮਦਦ ਮਿਲੇਗੀ। ਮੰਤਰਾਲਾ ਮੁਤਾਬਕ ਕੁੱਲ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਖਜ਼ਾਨਾ ਮਈ 2018 ਵਿਚ 94,016 ਕਰੋਡ਼ ਰੁਪਏ ਰਿਹਾ।
ਇਸ 'ਚ ਕੇਂਦਰੀ ਜੀਐਸਟੀ (ਸੀਜੀਐਸਟੀ) 15,866 ਕਰੋਡ਼ ਰੁਪਏ, ਰਾਜ ਜੀਐਸਟੀ (ਐਸਜੀਐਸਟੀ) 21,691 ਕਰੋਡ਼ ਰੁਪਏ ਅਤੇ ਆਈਜੀਐਸਟੀ (ਇੰਟੀਗ੍ਰੇਟਿਡ ਜੀਐਸਟੀ) 49,120 ਕਰੋਡ਼ ਰੁਪਏ ਰਿਹਾ। ਸੈੱਸ ਕੁਲੈਕਸ਼ਨ 7,339 ਕਰੋਡ਼ ਰੁਪਏ ਰਿਹਾ। ਵਿੱਤ ਮੰਤਰਾਲਾ ਕਿਹਾ ਕਿ ਹਾਲਾਂਕਿ ਮਈ ਮਹੀਨੇ ਦਾ ਖਜ਼ਾਨਾ ਕੁਲੈਕਸ਼ਨ ਪਿਛਲੇ ਮਹੀਨੇ ਤੋਂ ਘੱਟ ਹੈ ਪਰ ਇਸ ਦੇ ਬਾਵਜੂਦ ਮਈ ਮਹੀਨੇ ਵਿਚ ਕੁਲੈਕਸ਼ਨ ਪਿਛਲੇ ਵਿੱਤੀ ਸਾਲ ਦੇ ਔਸਤ ਕੁਲੈਕਸ਼ਨ (89,885 ਕਰੋਡ਼ ਰੁਪਏ) ਤੋਂ ਬਹੁਤ ਜ਼ਿਆਦਾ ਹੈ। ਅਪ੍ਰੈਲ 'ਚ ਖਜ਼ਾਨਾ ਜ਼ਿਆਦਾ ਹੋਣ ਦਾ ਕਾਰਨ ਸਾਲ ਅੰਤ ਦਾ ਪ੍ਰਭਾਵ ਸੀ।
ਰਾਜਾਂ ਨੂੰ ਮਾਰਚ 2018 ਲਈ ਜੀਐਸਟੀ ਮੁਆਵਜ਼ੇ ਦੇ ਰੂਪ ਵਿਚ 6,696 ਕਰੋਡ਼ ਰੁਪਏ 29 ਮਈ ਨੂੰ ਜਾਰੀ ਕੀਤੇ ਗਏ। ਮੰਤਰਾਲਾ ਕਿਹਾ ਕਿ ਵਿੱਤੀ ਸਾਲ 2017-18 'ਚ (ਜੁਲਾਈ 2017 ਤੋਂ ਮਾਰਚ 2018) ਰਾਜਾਂ ਨੂੰ ਜੀਐਸਟੀ ਮੁਆਵਜ਼ੇ ਦੇ ਰੂਪ ਵਿਚ ਕੁੱਲ 47,844 ਕਰੋਡ਼ ਰੁਪਏ ਜਾਰੀ ਕੀਤੇ ਗਏ।