ਲੰਗਰ 'ਤੇ ਨਹੀਂ ਲੱਗੇਗਾ ਜੀਐਸਟੀ, ਕੇਂਦਰ ਸਰਕਾਰ ਵਲੋਂ ਆਰਡਰ ਜਾਰੀ
ਕੇਂਦਰ ਸਰਕਾਰ ਨੇ ਸ਼ਰਧਾਲੂਆਂ ਅਤੇ ਲੋੜਵੰਦਾਂ ਨੂੰ ਮੁਫ਼ਤ ਲੰਗਰ ਛਕਾਉਣ ਵਾਲੇ ਸਾਰੇ ਧਾਰਮਕ ਅਸਥਾਨਾਂ ਨੂੰ ਵਿਸ਼ੇਸ਼ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਪਹਿਲਾਂ...
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ਰਧਾਲੂਆਂ ਅਤੇ ਲੋੜਵੰਦਾਂ ਨੂੰ ਮੁਫ਼ਤ ਲੰਗਰ ਛਕਾਉਣ ਵਾਲੇ ਸਾਰੇ ਧਾਰਮਕ ਅਸਥਾਨਾਂ ਨੂੰ ਵਿਸ਼ੇਸ਼ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਪਹਿਲਾਂ ਇਨ੍ਹਾਂ ਅਸਥਾਨਾਂ ਤੇ ਸੰਸਥਾਵਾਂ ਨੂੰ ਸੀਜੀਐਸਟੀ (ਸੈਂਟਰਲ ਗੁਡਜ਼ ਐਂਡ ਸਰਵਿਸਜ਼ ਟੈਕਸ) ਅਤੇ ਆਈਜੀਐਸਟੀ (ਇੰਟੈਗਰੇਟਿਡ ਗੁਡਜ਼ ਐਂਡ ਸਰਵਿਸਜ਼ ਟੈਕਸ) ਅਦਾ ਕਰਨਾ ਪਵੇਗਾ ਪਰ ਬਾਅਦ ਵਿਚ ਕੇਂਦਰ ਸਰਕਾਰ ਅਦਾ ਕੀਤੀ ਗਈ ਰਕਮ ਵਾਪਸ ਕਰ ਦੇਵੇਗੀ। ਇਸ ਸਬੰਧ ਵਿਚ ਹੁਕਮ ਅੱਜ ਜਾਰੀ ਕੀਤਾ ਗਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰ ਸੰਮੇਲਨ ਵਿਚ ਐਲਾਨ ਕੀਤਾ।
ਰਾਸ਼ਟਰਪਤੀ ਦੁਆਰਾ ਸੇਵਾ ਭੋਜ ਯੋਜਨਾ ਲਈ ਵਿਸ਼ੇਸ਼ ਸਹਾਇਤਾ ਨੂੰ ਪ੍ਰਵਾਨਗੀ ਦਿਤੇ ਜਾਣ ਮਗਰੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਲੰਗਰ ਹਾਲ ਵਿਚ ਵਰਤਾਏ ਜਾਂਦੇ ਭੋਜਨ 'ਤੇ ਭਾਵੇਂ ਜੀਐਸਟੀ ਨਹੀਂ ਲਗਦਾ ਪਰ ਭੋਜਨ ਬਣਾਉਣ ਲਈ ਵਰਤੀ ਜਾਂਦੀ ਰਸਦ ਦੀ ਖ਼ਰੀਦ 'ਤੇ ਲਗਦਾ ਹੈ। ਜਿਨ੍ਹਾਂ ਚੀਜ਼ਾਂ 'ਤੇ ਜੀਐਸਟੀ ਲਗਦਾ ਹੈ, ਉਨ੍ਹਾਂ ਵਿਚ ਖੰਡ, ਘੀ, ਚਾਹ ਅਤੇ ਐਲਪੀਜੀ ਹੈ। ਦਰਬਾਰ ਸਾਹਿਬ ਨੇ ਹੁਣ ਤਕ ਲੰਗਰ ਵਸਤਾਂ 'ਤੇ ਜੀਐਸਟੀ ਦੇ ਦੋ ਕਰੋੜ ਰੁਪਏ ਅਦਾ ਕੀਤੇ ਹਨ। ਦਰਬਾਰ ਸਾਹਿਬ ਦਾ ਲੰਗਰ ਦਾ ਖ਼ਰਚਾ ਲਗਭਗ 75 ਕਰੋੜ ਰੁਪਏ ਸਾਲਾਨਾ ਹੈ। (ਏਜੰਸੀ)