ਟੈਕਸ ਵਾਧੇ ਤੋਂ ਬਾਅਦ 'ਐਪਲ' ਦਾ ਆਈ ਫ਼ੋਨ ਹੋਵੇਗਾ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ 'ਤੇ ਨਵਾਂ ਟੈਕਸ ਨਾ ਸਿਰਫ ਵੱਡੀ ਸਮਾਰਟ...

IPhone

ਵਾਸ਼ਿੰਗਟਨ : ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ 'ਤੇ ਨਵਾਂ ਟੈਕਸ ਨਾ ਸਿਰਫ ਵੱਡੀ ਸਮਾਰਟ ਫ਼ੋਨ ਕੰਪਨੀ ਐਪਲ ਸਗੋਂ ਇਸ ਦੇ ਗਾਹਕਾਂ ਨੂੰ ਵੀ ਭਾਰੀ ਪੈ ਸਕਦਾ ਹੈ। ਜੇਕਰ ਤੁਸੀਂ ਆਈਫੋਨ ਖਰੀਦਣ ਦੀ ਯੋਜਨਾ ਬਣਾਈ ਹੈ ਤਾਂ ਤੁਹਾਨੂੰ ਇਹ ਕੰਮ ਜਲਦ ਹੀ ਕਰ ਲੈਣਾ ਚਾਹੀਦਾ ਹੈ ਕਿਉਂਕਿ ਸਤੰਬਰ 'ਚ ਚਾਈਨਿਜ਼ ਪ੍ਰਾਡਕਟਸ 'ਤੇ ਟੈਰਿਫ ਲੱਗਣ ਨਾਲ ਆਈਫ਼ੋਨ ਦਾ ਸਭ ਤੋਂ ਉੱਚਾ ਮਾਡਲ ਲਗਭਗ 100 ਡਾਲਰ ਤਕ ਮਹਿੰਗਾ ਹੋ ਸਕਦਾ ਹੈ।

 ਡੋਨਾਲਡ ਟਰੰਪ ਨੇ 300 ਅਰਬ ਡਾਲਰ ਦੇ ਚਾਈਨੀਜ਼ ਆਯਾਤ 'ਤੇ 10 ਫ਼ੀ ਸਦੀ ਨਵਾਂ ਟੈਕਸ ਲਾਉਣ ਦੀ ਚਿਤਾਵਨੀ ਦਿਤੀ ਹੈ, ਜੋ ਪਹਿਲੀ ਸਤੰਬਰ ਤੋਂ ਲਾਗੂ ਹੋ ਜਾਵੇਗੀ। ਹੁਣ ਤਕ ਚੀਨੀ ਉਦਯੋਗਿਕ ਉਤਪਾਦ ਹੀ ਟਰੰਪ ਸਰਕਾਰ ਦੇ ਨਿਸ਼ਾਨੇ 'ਤੇ ਸਨ ਪਰ ਇਸ ਵਾਰ ਸਮਾਰਟ ਫ਼ੋਨਾਂ ਸਮੇਤ ਬਹੁਤ ਸਾਰੇ ਕੰਜ਼ਿਊਮਰ ਪ੍ਰਾਡਕਟਸ ਟੈਕਸ ਯੁੱਧ ਦੀ ਲਪੇਟ 'ਚ ਆਉਣਗੇ, ਜਿਨ੍ਹਾਂ 'ਚ ਆਈਫ਼ੋਨ ਵੀ ਸ਼ਾਮਲ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਟਰੰਪ ਸਰਕਾਰ ਸਤੰਬਰ 'ਚ ਟੈਕਸ ਲਾਗੂ ਕਰੇਗੀ ਤਾਂ ਆਈਫ਼ੋਨ ਕੀਮਤਾਂ 'ਚ 10 ਫ਼ੀ ਸਦੀ ਵਾਧਾ ਹੋਵੇਗਾ ਅਤੇ ਐਪਲ ਨੂੰ ਹੋਰ ਬਾਜ਼ਾਰਾਂ 'ਚ ਵੀ ਕੀਮਤਾਂ ਨੂੰ ਇਸ ਮੁਤਾਬਕ ਵਧਾਉਣਾ ਪੈ ਸਕਦਾ ਹੈ।

ਦਿੱਗਜ ਤਕਨਾਲੋਜੀ ਕੰਪਨੀ ਐਪਲ ਅਪਣੇ ਪ੍ਰਾਡਕਟਸ ਨੂੰ ਅਮਰੀਕਾ 'ਚ ਡਿਜ਼ਾਇਨ ਕਰਦੀ ਹੈ ਪਰ ਉਨ੍ਹਾਂ 'ਚੋਂ ਬਹੁਤ ਸਾਰੇ ਖਾਸਕਰ ਆਈਫ਼ੋਨ ਨੂੰ ਚੀਨ 'ਚ ਬਣਾਉਂਦੀ ਹੈ। ਵਿਸ਼ਲੇਸ਼ਕਾਂ ਮੁਤਾਬਕ, ਆਈਫ਼ੋਨ ਉਤਪਾਦਨ ਦਾ ਸਿਰਫ 5 ਤੋਂ 7 ਫ਼ੀ ਸਦੀ ਹੀ ਭਾਰਤ ਲਿਜਾਣ ਲਈ 18 ਮਹੀਨੇ ਲੱਗ ਸਕਦੇ ਹਨ।