ਐਪ ਰਾਹੀਂ ਲੋਨ ਲੈਣ ਲਈ ਇਹਨਾਂ ਨਿਯਮਾਂ ਬਾਰੇ ਹੋਣੀ ਚਾਹੀਦੀ ਹੈ ਜਾਣਕਾਰੀ 

ਏਜੰਸੀ

ਖ਼ਬਰਾਂ, ਵਪਾਰ

ਇਸ ਐਪ ਨਾਲ ਕੋਈ ਕਾਗਜੀ ਕਾਰਵਾਈ ਦੀ ਜ਼ਰੂਰਤ ਨਹੀਂ ਪੈਣੀ

How to take personal loan from mobile apps

ਨਵੀਂ ਦਿੱਲੀ: ਨਿੱਜੀ ਕਰਜ਼ ਲੈਣ ਲਈ ਤੁਹਾਨੂੰ ਬੈਂਕਾਂ ਦੇ ਚੱਕਰ ਕੱਟਣ ਦੀ ਕੋਈ ਜ਼ਰੂਰਤ ਨਹੀਂ ਹੈ। ਅਜਿਹੇ ਵਿਚ ਬਹੁਤ ਸਾਰੇ ਆਨਲਾਈਨ ਐਪ ਮੌਜੂਦ ਹਨ ਜੋ ਘਰ ਬੈਠੇ ਅਤੇ ਬਿਨਾ ਕਾਗਜੀ ਕਾਰਵਾਈ ਦੇ ਪਰਸਨਲ ਲੋਨ ਦੇ ਦਿੰਦੇ ਹਨ। ਹਾਲਾਂਕਿ ਇਸ ਦੌਰਾਨ ਕਾਫੀ ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਲੋਨ ਲੈਣ ਤੋਂ ਬਾਅਦ ਲੋਨ ਲੈਣ ਵਾਲੇ ਨੂੰ ਪਰੇਸ਼ਾਨੀ ਆਉਂਦੀ ਹੈ। ਐਪ ਦੁਆਰਾ ਆਨਲਾਈਨ ਪਰਸਨਲ ਲੋਨ ਦੇ ਬਾਰੇ ਐਕਸਪਰਟਸ ਦੁਆਰਾ ਪੂਰੀ ਜਾਣਕਾਰੀ ਦੇ ਰਹੇ ਹਨ ਰਾਜੇਸ਼ ਭਾਰਤੀ।

ਇਸ ਐਪ ਨਾਲ ਕੋਈ ਕਾਗਜੀ ਕਾਰਵਾਈ ਦੀ ਜ਼ਰੂਰਤ ਨਹੀਂ ਪੈਣੀ। ਇਸ ਐਪ ਵਿਚ ਅਪਣੇ ਦਸਤਾਵੇਜ਼ਾਂ ਦੀ ਡਿਟੇਲ ਦੇਣੀ ਪੈਂਦੀ ਹੈ। ਫਿਰ ਥੋੜੇ ਸਮੇਂ ਬਾਅਦ ਲੋਨ ਦੀ ਰਕਮ ਮਿਲ ਜਾਂਦੀ ਹੈ। ਐਪ ਦੇ ਜ਼ਰੀਏ ਪਰਸਨਲ ਲੋਨ ਲੈਣਾ ਆਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਬਾਅਦ ਵਿਚ ਸਮੇਂ ਤੇ EMI ਨਾ ਚੁਕਾਉਣ ਤੇ ਪਰੇਸ਼ਾਨੀ ਵੀ ਹੋ ਸਕਦੀ ਹੈ।

Finzy, Indiabulls Dhani, Home credit, indian money, Loan adda, Money Tap, kreditbee Apps, CASHe, PayMe, YONO (SBI) ਆਦਿ ਅਜਿਹੇ ਐਪ ਹਨ ਜੋ ਆਨਲਾਈਨ ਬਿਨਾਂ ਕਾਗਜੀ ਪ੍ਰਕਿਰਿਆ ਦੇ ਮਿੰਟਾਂ ਵਿਚ ਪਰਸਨਲ ਲੋਨ, ਕਾਰ ਅਤੇ ਬਾਈਕ ਲੋਨ ਸਮੇਤ ਕਈ ਪ੍ਰਕਾਰ ਦੇ ਲੋਨ ਦੇ ਦਿੰਦੇ ਹਨ। ਐਪ ਦੁਆਰਾ ਅਪਲਾਈ ਕਰਨ ਤੇ 5 ਹਜ਼ਾਰ ਤੋਂ 15 ਲੱਖ ਰੁਪਏ ਦਾ ਪਰਸਨਲ ਲੋਨ ਮਿਲ ਜਾਂਦਾ ਹੈ। ਇਸ ਦੀ ਸਲਾਨਾ ਵਿਆਜ ਦਰ 12 ਤੋਂ 24 ਫ਼ੀਸਦੀ ਤਕ ਹੋ ਸਕਦੀ ਹੈ।

ਇਹ ਲੋਨ 5 ਸਾਲ ਲਈ ਦਿੱਤਾ ਜਾਂਦਾ ਹੈ। ਹਾਲਾਂਕਿ ਇਹ ਵੱਖ-ਵੱਖ ਕੰਪਨੀਆਂ ਦੀ ਲੋਨ ਦੇਣ ਦੀ ਲਿਮਿਟ, ਵਿਆਜ ਦਰ ਅਲੱਗ-ਅਲੱਗ ਹੋ ਸਕਦੀ ਹੈ। ਐਪ ਕੰਪਨੀਆਂ ਲੋਨ ਲਈ ਅਪਲਾਈ ਕਰਨ ਵਾਲੇ ਵਿਅਕਤੀ ਤੋਂ ਆਨਲਾਈਨ ਹੀ ਆਧਾਰ ਕਾਰਡ ਨੰਬਰ ਅਤੇ PAN ਵਰਗੀਆਂ ਜਾਣਕਾਰੀਆਂ ਮੰਗਦੀਆਂ ਹਨ। ਇਸ ਦੌਰਾਨ ਇਹ ਕੰਪਨੀਆਂ ਉਸ ਮੋਬਾਇਲ ਨੰਬਰ ਦੀ ਵੀ ਮੰਗ ਕਰਦੀਆਂ ਹਨ ਜੋ ਆਧਾਰ ਕਾਰਡ ਨਾਲ ਜੁੜਿਆ ਹੁੰਦਾ ਹੈ।

 

ਇਹ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਕੰਪਨੀ ਆਨਲਾਈਨ ਦੀ ਯੋਜਤਾ ਜਾਂਚਦੀ ਹੈ। ਜੇ ਸਾਰੀ ਜਾਣਕਾਰੀ ਸਹੀ ਹੈ ਤਾਂ ਲੋਨ ਦੀ ਰਕਮ ਕੁੱਝ ਹੀ ਮਿੰਟਾਂ ਵਿਚ ਉਮੀਦਵਾਰ ਦੇ ਅਕਾਉਂਟ ਵਿਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਜੇ ਕਿਸੇ ਕਾਰਨ ਕਰ ਕੇ ਤੁਸੀਂ ਇਕ ਮਹੀਨੇ ਵਿਚ ਕਰਜ਼ੇ ਦੀ ਈਐਮਆਈ ਵਾਪਸ ਨਹੀਂ ਕਰ ਸਕਦੇ ਜਾਂ ਜੇ ਈਐਮਆਈ ਬਾਉਂਸ ਹੋ ਜਾਂਦੀ ਹੈ ਤਾਂ ਇਸ ਬਾਰੇ ਉਧਾਰ ਦੇਣ ਵਾਲੀ ਕੰਪਨੀ ਨਾਲ ਗੱਲ ਕਰਨਾ ਬਿਹਤਰ ਹੈ।

ਜੇ ਤੁਹਾਡਾ ਬੈਂਕਿੰਗ ਅਤੇ ਸਮਾਜਿਕ ਰਿਕਾਰਡ ਚੰਗਾ ਹੈ, ਤਾਂ ਹੋ ਸਕਦਾ ਹੈ ਕਿ ਕੰਪਨੀ ਤੁਹਾਨੂੰ EMI ਦਾ ਭੁਗਤਾਨ ਕਰਨ ਲਈ ਜ਼ੁਰਮਾਨੇ ਦੀ ਅਦਾਇਗੀ ਕੀਤੇ ਬਗੈਰ ਕੁਝ ਦਿਨਾਂ ਦਾ ਸਮਾਂ ਦੇਵੇ।

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।